/uploads/images/ads/adds.jpeg
Breaking News

'Miss Grand International' ਦਾ ਖ਼ਿਤਾਬ ਜਿੱਤਣ ਵਾਲੀ Rachel Gupta ਵਾਪਸ ਕਰੇਗੀ ਆਪਣਾ ਕਰਾਊਨ, ਜਾਣੋ ਵਜ੍ਹਾ

top-news
  • 29 May, 2025
/uploads/images/ads/adds.jpeg

 ਚੰਡੀਗੜ੍ਹ- ਪੰਜਾਬ ਦੇ ਜਲੰਧਰ ਜ਼ਿਲ੍ਹੇ ਦੀ Rachel Gupta ਨੇ 'ਮਿਸ  ਗ੍ਰੈਂਡ ਇੰਟਰਨੈਸ਼ਨਲ 2024' ਦਾ ਖ਼ਿਤਾਬ ਜਿੱਤ ਕੇ ਇਤਿਹਾਸ ਰਚਿਆ ਸੀ। ਸਾਲ 2013 ਵਿੱਚ ਸ਼ੁਰੂ ਹੋਇਆ ਇਹ 'ਬਿਊਟੀ ਪੇਜੈਂਟ ਥਾਈਲੈਂਡ' ਵਿੱਚ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ 70 ਦੇਸ਼ਾਂ ਨੇ ਹਿੱਸਾ ਲਿਆ ਸੀ। ਇਸ ਵਿੱਚ  20 ਸਾਲ ਦੀ Rachel Gupta ਨੇ ਬਾਜੀ ਮਾਰੀ ਸੀ ਅਤੇ ਦੇਸ਼ ਦਾ ਨਾਂ ਰੋਸ਼ਨ ਕੀਤਾ ਸੀ। ਪਰ Rachel ਨੂੰ 'ਮਿਸ ਗ੍ਰੈਂਡ ਇੰਟਰਨੈਸ਼ਨਲ 2024' ਬਣੇ ਇਕ ਸਾਲ ਵੀ ਨਹੀਂ ਹੋਇਆ ਸੀ ਤੇ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਕੇ ਖ਼ਿਤਾਬ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖ਼ੁਦ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਕੇ ਦਿੱਤੀ ਹੈI  

ਆਪਣੇ ਇੰਸਟਾਗ੍ਰਾਮ ਪੋਸਟ ਵਿੱਚ 21 ਸਾਲ ਦੀ Rachel ਨੇ ਕਿਹਾ ਕਿ, 'ਉਨ੍ਹਾਂ ਨੂੰ ਟੋਕਸਿਕ ਮਾਹੌਲ ਅਤੇ ਬਾਰ-ਬਾਰ ਅਧੂਰੇ ਵਾਅਦਿਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੇ ਅਨੁਸਾਰ, ਪਦ ਛੱਡਣਾ ਇੱਕ ਕਠਿਨ ਫੈਸਲਾ ਸੀ। Rachel ਨੇ ਪੋਸਟ ਵਿੱਚ ਲਿਖਿਆ ਹੈ, "ਤਾਜ ਪਹਿਨਾਇਆ ਜਾਣਾ ਮੇਰੀ ਜ਼ਿੰਦਗੀ ਦੇ ਸਭ ਤੋਂ ਪਿਆਰੇ ਪਲਾਂ ਵਿੱਚੋਂ ਇੱਕ ਸੀ, ਪਰ ਤਾਜ ਪਹਿਨਾਉਣ ਤੋਂ ਬਾਅਦ ਕੀਤੇ ਗਏ ਵਾਅਦੇ ਪੂਰੇ ਨਹੀਂ ਹੋਏ, ਦੁਰਵਿਵਾਹਾਰ ਹੋਇਆ ਅਤੇ ਇੱਕ ਅਜਿਹਾ ਟੋਕਸਿਕ ਮਾਹੌਲ ਬਣਿਆ ਜੋ ਮੈਂ ਹੁਣ ਚੁੱਪ-ਚਾਪ ਸਹਿਣ ਨਹੀਂ ਕਰ ਸਕਦੀ।" ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, "ਸੱਚਾਈ ਬਹੁਤ ਜਲਦੀ ਸਾਹਮਣੇ ਆਵੇਗੀ।" ਆਪਣੇ ਗਲੋਬਲ ਸਪੋਰਟਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, "ਜੇਕਰ ਇਸ ਖ਼ਬਰ ਨੇ ਤੁਹਾਨੂੰ ਨਿਰਾਸ਼ ਕੀਤਾ ਹੋਵੇ ਤਾਂ ਮੈਂ ਸੱਚੇ ਦਿਲੋਂ ਮਾਫ਼ੀ ਮੰਗਦੀ ਹਾਂ, ਕ੍ਰਿਪਾ ਕਰਕੇ ਮੈਨੂੰ ਸਮਝੋ ਕਿ ਇਹ ਕੋਈ ਆਸਾਨ ਫੈਸਲਾ ਨਹੀਂ ਸੀ, ਪਰ ਇਹ ਮੇਰੇ ਲਈ ਸਹੀ ਹੈ।"

ਦੂਜੇ ਪਾਸੇ 'ਮਿਸ ਗ੍ਰੈਂਡ ਇੰਟਰਨੈਸ਼ਨਲ' ਵੱਲੋਂ ਵੀ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਹ ਜਾਣਕਾਰੀ ਦਿੱਤੀ ਗਈ। ਇਸ ਗ੍ਰੈਂਡ ਇੰਟਰਨੈਸ਼ਨਲ ਔਰਗਨਾਈਜੇਸ਼ਨ ਵੱਲੋਂ ਰਚੇਲ ਗੁਪਤਾ ਨੂੰ ਦਿੱਤਾ ਗਿਆ ਸਨਮਾਨ 'ਮਿਸ ਗ੍ਰੈਂਡ ਇੰਟਰਨੈਸ਼ਨਲ' ਨੂੰ ਟਰਮੀਨੇਟ ਕੀਤਾ ਗਿਆ ਹੈ। ਔਰਗਨਾਈਜੇਸ਼ਨ ਦਾ ਕਹਿਣਾ ਹੈ ਕਿ ਰਚੇਲ ਗੁਪਤਾ ਵੱਲੋਂ ਆਪਣੀਆਂ ਜਿੰਮੇਵਾਰੀਆਂ ਅਤੇ ਪ੍ਰੋਜੈਕਟ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਨਿਭਾਇਆ ਗਿਆ। ਔਰਗਨਾਈਜੇਸ਼ਨ ਵੱਲੋਂ 30 ਦਿਨਾਂ ਦੇ ਅੰਦਰ-ਅੰਦਰ ਖ਼ਿਤਾਬ ਵਾਪਸ ਕਰਨ ਲਈ ਕਿਹਾ।

/uploads/images/ads/adds.jpeg

Leave a Reply

Your email address will not be published. Required fields are marked *