/uploads/images/ads/adds.jpeg
Breaking News

ਕੈਨੇਡਾ ਸਰਕਾਰ ਨੇ ਵਰਕ ਪਰਮਿਟ ਦੇ ਨਿਯਮਾਂ ਵਿੱਚ ਕੀਤੇ ਬਦਲਾਵ

top-news
  • 10 Jun, 2025
/uploads/images/ads/adds.jpeg

 ਮੋਹਾਲੀ - ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ G - 7 ਸੰਮੇਲਨ ਵਿਚ ਆਉਣ ਦਾ ਸੱਦਾ ਦਿੱਤਾ ਗਿਆ ਹੈ | ਇਨ੍ਹਾਂ ਹੀ ਨਹੀਂ ਇਸ ਸਦੇ ਤੋਂ ਕੁਝ ਘੰਟਿਆਂ ਬਾਅਦ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਵਿਸ਼ਵ ਪੱਧਰ ਉੱਤੇ  ਭਾਰਤ ਦੀ ਸਥਿਤੀ ਨੂੰ ਲੈਕੇ ਵੀ ਬਿਆਨ ਦਿੱਤੇ ਹਨ | ਉਨ੍ਹਾਂ ਨੇ ਕਿਹਾ ਹੈ ਕਿ ਭਾਰਤ ਦਾ ਇਸ ਕਾਨਫਰੰਸ ਵਿਚ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੋਣਾ ਮਹੱਤਵਪੂਰਨ ਹੈ | ਕੈਨੇਡਾ ਦੁਆਰਾ ਚੁੱਕੇ ਇਹਨਾਂ ਕਦਮਾਂ ਕਰਕੇ ਦੋਵੇਂ ਦੇਸ਼ਾਂ ਦੇ ਸੰਬੰਧ ਬਿਹਤਰ ਬਣਾਉਣ ਲਈ ਇਕ ਕਦਮ ਵਜੋਂ ਦੇਖਿਆ ਜਾ ਸਕਦਾ ਹੈ | 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਨੇਡਾ ਦੇ ਦੌਰੇ ਉਤੇ ਜਾ ਰਹੇ ਹਨ, ਜਿਸ ਕਰਕੇ ਕੈਨੇਡਾ ਸਰਕਾਰ ਦਾ ਭਾਰਤ ਪ੍ਰਤੀ ਰੁੱਖ ਪਹਿਲਾਂ ਤੋਂ ਹੀ ਬਦਲ ਗਿਆ ਹੈ | ਕੈਨੇਡਾ ਸਰਕਾਰ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਕੁੱਝ ਰਾਹਤ ਭਰੀ ਖ਼ਬਰ ਦਿੱਤੀ ਹੈ | ਦੱਸ ਦੇਈਏ ਕਿ ਪਿਛਲੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਦੋਵਾਂ ਦੇਸ਼ਾਂ ਦੇ ਸਬੰਧ ਕੁੱਝ ਚੰਗੇ ਨਹੀਂ ਸਨ। ਪਰ ਹੁਣ ਹਾਲਾਤ ਫਿਰ ਤੋਂ ਸੁਧਰਦੇ ਨਜ਼ਰ ਆ ਰਹੇ ਹਨ। ਇਸੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਤੋਂ ਠੀਕ ਪਹਿਲਾਂ, ਕੈਨੇਡੀਅਨ ਸਰਕਾਰ ਨੇ ਇੱਕ ਫੈਸਲਾ ਲਿਆ ਹੈ, ਜਿਸ ਨਾਲ ਉੱਥੇ ਕੰਮ ਕਰਨ ਵਾਲੇ ਭਾਰਤੀਆਂ ਨੂੰ ਬਹੁਤ ਰਾਹਤ ਮਿਲੇਗੀ।
 ਕੈਨੇਡਾ ਸਰਕਾਰ ਨੇ ਵਿਦੇਸ਼ ਕਰਮਚਾਰੀਆਂ ਲਈ ਵਰਕ ਪਰਮਿਟ ਨਾਲ ਸੰਬੰਧਿਤ ਕੁੱਝ ਬਦਲਾਵ ਕੀਤੇ ਹਨ ਜਿਸ ਨਾਲ ਓਥੇ ਵਸਦੇ ਵਿਦੇਸ਼ੀਆਂ ਨੂੰ ਬਹੁਤ ਰਾਹਤ ਮਿਲੀ ਹੈ | ਦੱਸ ਦੇਈਏ ਕਿ ਹੁਣ ਵਿਦੇਸ਼ਾਂ ਤੋਂ ਆਉਣ ਵਾਲੇ ਕਰਮਚਾਰੀ ਵਰਕ ਪਰਮਿਟ ਦੇ ਆਉਣ ਤੋਂ ਪਹਿਲਾਂ ਹੀ ਇਥੇ ਕੰਮ ਕਰਨਾ ਸ਼ੁਰੂ ਕਰ ਸਕਦੇ ਹਨ | ਹੁਣ ਤਕ , ਜੇਕਰ ਕੋਈ ਵਿਦੇਸ਼ੀ ਕਰਮਚਾਰੀ ਆਪਣੀ ਨੌਕਰੀ ਬਦਲਣਾ ਚਾਹੁੰਦਾ ਸੀ ਤਾਂ ਉਸਨੂੰ ਨਵੀਂ ਨੌਕਰੀ ਸ਼ੁਰੂ ਕਰਨ ਤੋਂ ਪਹਿਲਾ ਨਵਾਂ ਵਰਕ ਪਰਮਿਟ ਲੈਣਾ ਜ਼ਰੂਰੀ   ਹੁੰਦਾ ਸੀ | ਇਸ ਦਾ ਮਤਲਬ ਸੀ ਕਿ ਜਦੋਂ ਤੱਕ ਉਸ ਵਿਅਕਤੀ ਦਾ ਨਵਾਂ ਵਰਕ ਪਰਮਿਟ ਨਹੀਂ ਆਉਂਦਾ ਸੀ ਤਾਂ ਉਸ ਨੂੰ ਓਦੋਂ  ਤੱਕ ਬਿਨਾ ਕੰਮ ਤੋਂ ਰਹਿਣਾ ਪੈਂਦਾ ਸੀ | 
ਪਰ ਹੁਣ ਜਿਹੜੇ ਨਿਯਮਾਂ ਵਿੱਚ ਬਦਲਾਵ ਆਇਆ ਹੈ ਉਸ ਦੇ ਤਹਿਤ ਜਿਹਨਾਂ ਲੋਕਾਂ ਦੇ ਪੁਰਾਣੇ ਵਰਕ ਪਰਮਿਟ ਹਨ ਅਤੇ ਜਿਹਨਾਂ ਲੋਕਾਂ ਨੇ ਨਵੇਂ ਵਰਕ ਪਰਮਿਟ ਲਈ ਅਰਜ਼ੀ ਦਿੱਤੀ ਹੈ, ਉਹ ਸਭ ਲੋਕ ਨਵੀਂ ਨੌਕਰੀ ਮਿਲਣ ਤੋਂ ਬਾਅਦ ਆਪਣਾ ਕੰਮ ਸ਼ੁਰੂ ਕਰ ਸਕਦੇ ਹਨ | ਇਥੋਂ ਤੱਕ ਕਿ ਪੁਰਾਣੇ ਵਰਕ ਪਰਮਿਟ ਦੀਆ ਸ਼ਰਤਾਂ 'ਤੇ ਕੰਮ ਕਰਨ ਵਾਲੇ ਵਿਅਕਤੀ ਹੁਣ ਆਪਣੀ ਨੌਕਰੀ ਅਤੇ ਮਾਲਕ ਦੋਵੇਂ ਬਦਲ ਸਕਦੇ ਹਨ | ਇਹ ਨਿਯਮ ਉਨ੍ਹਾਂ ਲੋਕਾਂ ਉਤੇ ਵੀ ਲਾਗੂ ਹੋਣਗੇ, ਜਿਨ੍ਹਾਂ ਨੂੰ ਵਰਕ ਪਰਮਿਟ ਤੋਂ ਛੋਟ ਹੈ ਪਰ, ਨਵੀਂ ਨੌਕਰੀ ਲਈ ਪਰਮਿਟ ਪ੍ਰਾਪਤ ਕਰਨਾ ਚਾਹੁੰਦੇ ਹਨ |

/uploads/images/ads/adds.jpeg

Leave a Reply

Your email address will not be published. Required fields are marked *