/uploads/images/ads/adds.jpeg
Breaking News

ਪੁਲਾੜ ਯਾਨ ਐਕਸੀਓਮ-4 ਦੀ ਲਾਂਚਿੰਗ ਮੁੜ ਹੋਈ ਮੁਲਤਵੀ

top-news
  • 11 Jun, 2025
/uploads/images/ads/adds.jpeg

ਮੋਹਾਲੀ : ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਅਤੇ ਤਿੰਨ ਹੋਰਾਂ ਨੂੰ ਆਈਐਸਐਸ ਲੈ ਕੇ ਜਾਣ ਵਾਲੇ ਪੁਲਾੜ ਯਾਨ ਐਕਸੀਓਮ-4 ਦੀ ਲਾਂਚਿੰਗ ਨੂੰ ਫਿਲਹਾਲ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਸਪੇਸਐਕਸ ਨੇ ਪੋਸਟ ਸਾਂਝੀ ਕਰਕੇ ਪੋਸਟ ਸਟੈਟਿਕ ਫਾਇਰ ਬੂਸਟਰ ਦੇ ਨਿਰੀਖਣ ਦੌਰਾਨ, ਫਾਲਕਨ-9 ਰਾਕੇਟ ਵਿੱਚ ਆਕਸੀਜਨ ਲੀਕ ਦੀ ਸਮੱਸਿਆ ਆ ਗਈ ਹੈ। ਇਸ ਦੌਰਾਨ ਇੰਜੀਨੀਅਰਾਂ ਨੇ ਮੁਰੰਮਤ ਲਈ ਕੁਝ ਹੋਰ ਸਮਾਂ ਮੰਗਿਆ। ਸਪੇਸਐਕਸ ਨੇ ਕਿਹਾ ਕਿ ਹੁਣ ਮੁਰੰਮਤ ਤੋਂ ਬਾਅਦ, ਅਸੀਂ ਜਲਦੀ ਹੀ ਇੱਕ ਨਵੀਂ ਲਾਂਚ ਮਿਤੀ ਜਾਰੀ ਕਰਾਂਗੇ।

ਇਹ ਚੌਥੀ ਵਾਰ ਹੈ ਜਦੋਂ ਪੁਲਾੜ ਯਾਨ ਐਕਸੀਓਮ-4 ਦੀ ਲਾਂਚਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਸਦੀ ਲਾਂਚਿੰਗ ਦੀ ਮਿਤੀ ਪਹਿਲਾਂ 29 ਮਈ ਨਿਰਧਾਰਤ ਕੀਤੀ ਗਈ ਸੀ। ਪਰ ਕੁਝ ਕਾਰਨਾਂ ਕਰਕੇ ਉਸ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਫਿਰ 8 ਜੂਨ ਤੱਕ ਮਿਤੀ ਨੂੰ ਵਧਾ ਦਿੱਤਾ ਗਿਆ, ਫਿਰ 10 ਜੂਨ ਨੂੰ ਸ਼ਾਮ 5.30 ਵਜੇ ਲਾਚਿੰਗ ਦੀ ਮਿਤੀ ਤਹਿ ਕੀਤੀ ਗਈ ਸੀ, ਮਿਸ਼ਨ ਦੇ ਵੇਰਵੇ ਨੂੰ ਦੇਖਦੇ ਹੋਏ 9 ਜੂਨ ਤੋਂ 11 ਜੂਨ ਤੱਕ ਲਾਂਚ ਨੂੰ ਮੁਲਤਵੀ ਕੀਤਾ ਗਿਆ। ਇਸਰੋ ਦੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਜਾਣ ਵਾਲੇ ਵਾਹਨ, ਐਕਸੀਓਮ-4 ਮਿਸ਼ਨ ਦੀ ਲਾਂਚਿੰਗ 10 ਦੀ ਬਜਾਏ 11 ਜੂਨ, 2025 ਤੱਕ ਮੌਸਮ ਖਰਾਬ ਹੋਣ ਕਾਰਨ ਮੁਲਤਵੀ ਕਰ ਦਿੱਤੀ ਗਈ ਹੈ।  

/uploads/images/ads/adds.jpeg

Leave a Reply

Your email address will not be published. Required fields are marked *