Create your Account
ਘੜੇ ਦੇ ਪਾਣੀ ਨੂੰ ਪੀਣਾ ਕਿੰਨਾ ਹੈ ਜ਼ਰੂਰੀ ਜਾਣੋ ਇਸ ਦੇ ਫਾਇਦੇ

ਚੰਡੀਗੜ੍ਹ : ਗਰਮੀ ਤੇਜ਼ੀ ਨਾਲ ਵੱਧ ਰਹੀ ਹੈ, ਜਿਸ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਦਿਨ ਪ੍ਰਤੀ ਦਿਨ ਔਖਾ ਹੁੰਦਾ ਜਾ ਰਿਹਾ ਹੈ। ਜਦ ਗਰਮੀ ਸਿਖ਼ਰ ‘ਤੇ ਹੁੰਦੀ ਹੈ ਤਾਂ ਲੋਕਾਂ ਨੂੰ ਠੰਡਾ ਪਾਣੀ ਪੀਣ ਦੀ ਲਾਲਸਾ ਹੁੰਦੀ ਹੈ। ਵਿਅਕਤੀ ਬਾਹਰ ਗਰਮੀ ਤੋਂ ਘਰ ਆਉਂਦਾ ਹੈ ਤਾਂ ਉਹ ਠੰਡਾ ਪਾਣੀ ਪੀਂਦਾ ਹੈ, ਜਿਸ ਕਾਰਨ ਸਿਹਤ ਵਿਗੜਣ ਦੀ ਸੰਭਾਵਨਾ ਵੱਧ ਜਾਂਦੀ ਹੈ। ਠੰਡਾ ਪਾਣੀ ਪੀਣ ਦੌਰਾਨ ਜਿੰਨਾ ਜ਼ਿਆਦਾ ਵਧੀਆ ਲੱਗਦਾ ਹੈ, ਇੰਨੇ ਹੀ ਇਸ ਦੇ ਨੁਕਸਾਨ ਹੁੰਦੇ ਹਨ।
ਡਾਕਟਰ ਕਹਿੰਦੇ ਹਨ ਕਿ ਗਰਮੀ ਦੇ ਮੌਸਮ ‘ਚ ਬਾਹਰ ਤੋਂ ਆ ਕੇ ਸਿੱਧਾ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ। ਡਾਕਟਰ ਹਮੇਸ਼ਾ ਸਲਾਹ ਦਿੰਦੇ ਹਨ ਕਿ ਘੜੇ ਦਾ ਪਾਣੀ ਪੀਣਾ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ ਨਾਲ ਹੀ ਘੜੇ ਵਿੱਚ ਪਾਣੀ ਠੰਡਾ ਵੀ ਰਹਿੰਦਾ ਹੈ। ਘੜੇ ਦੇ ਪਾਣੀ ਦੇ ਫਾਇਦੇ ਬਹੁਤ ਜ਼ਿਆਦਾ ਹੁੰਦੇ ਹਨ, ਇਸ ਨੂੰ ਆਯੁਰਵੇਦ ਵਿੱਚ ਅੰਮ੍ਰਿਤ ਕਿਹਾ ਗਿਆ ਹੈ।
ਡਾਕਟਰਾਂ ਅਨੁਸਾਰ, ਘੜੇ ਦਾ ਪਾਣੀ ਗਲੇ, ਅੰਤੜੀਆਂ ਅਤੇ ਪੇਟ ਲਈ ਚੰਗਾ ਹੁੰਦਾ ਹੈ। ਇਹ ਪੇਟ ਨਾਲ ਸੰਬੰਧਤ ਬਿਮਾਰੀਆਂ ਨੂੰ ਠੀਕ ਕਰਦਾ ਹੈ। ਬਿਮਾਰ ਵਿਅਕਤੀ ਜੇਕਰ ਲਗਾਤਾਰ ਘੜੇ ਦੇ ਪਾਣੀ ਦਾ ਹੀ ਇਸਤੇਮਾਲ ਕਰੇ ਤਾਂ ਉਸ ਦੀਆਂ ਕਈ ਬਿਮਾਰੀਆਂ ਠੀਕ ਹੋ ਸਕਦੀਆਂ ਹਨ। ਮਿੱਟੀ ਦੇ ਨਾਲ ਘੜੇ ਦੇ ਪਾਣੀ ਵਿੱਚ ਕਈ ਪ੍ਰਕਾਰ ਦੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਘੜੇ ਵਿੱਚ ਮਿੱਟੀ ਦੇ ਕਾਰਨ ਪਾਣੀ ਦੀ ਅਸ਼ੁੱਧੀਆਂ ਦੂਰ ਹੁੰਦੀਆਂ ਹਨ, ਜਿਸ ਨਾਲ ਪਾਣੀ ਆਪੋ-ਆਪ ਘੜੇ ਵਿੱਚ ਸ਼ੁੱਧ ਹੋ ਜਾਂਦਾ ਹੈ।
ਸਰੀਰ ਵਿੱਚ ਘੜੇ ਦਾ ਪਾਣੀ ਇਮਿਊਨ ਪ੍ਰਣਾਲੀ ਨੂੰ ਵੀ ਮਜ਼ਬੂਤ ਕਰਦਾ ਹੈ। ਫਰਿੱਜ ਦਾ ਠੰਡਾ ਪਾਣੀ ਗਲੇ ਵਿੱਚ ਖਰਾਸ਼ ਪੈਦਾ ਕਰਦਾ ਹੈ ਅਤੇ ਨਾਲ ਹੀ ਹੋਰ ਬਹੁਤ ਸਾਰੀਆਂ ਬਿਮਾਰੀਆਂ ਨੂੰ ਵੀ ਪੈਦਾ ਕਰਦਾ ਹੈ। ਗਰਮੀਆਂ ਵਿੱਚ ਸਰੀਰ ‘ਚ ਪਾਣੀ ਦਾ ਪੂਰਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ, ਇਸ ਲਈ ਸਭ ਤੋਂ ਵਧੀਆਂ ਓਪਾਅ ਘੜੇ ਦਾ ਪਾਣੀ ਹੈ। ਇਸ ਪਾਣੀ ਨਾਲ ਪਾਚਨ-ਪ੍ਰਣਾਲੀ ਠੀਕ ਰਹਿੰਦੀ ਹੈ। ਮਿੱਟੀ ਦੇ ਘੜੇ ਦੇ ਪਾਣੀ ਵਿੱਚ ਕਿਸੇ ਵੀ ਤਰ੍ਹਾਂ ਦਾ ਰਸਾਇਣ ਨਹੀਂ ਹੁੰਦਾ, ਜੋ ਇਸਨੂੰ ਪੂਰੀ ਤਰ੍ਹਾਂ ਸੁਰੱਖਿਅਤ ਬਣਾਉਂਦਾ ਹੈ।
Leave a Reply
Your email address will not be published. Required fields are marked *