/uploads/images/ads/adds.jpeg
Breaking News

ਮਰਹੂਮ ਮਸ਼ਹੂਰ ਅਦਾਕਾਰ ਮੁਕੁਲ ਦੇਵ ਦੀ ਅਸਫਲਤਾ ਤੋਂ ਸਫਲਤਾ ਦਾ ਜਾਣੋ ਸਫਰ

top-news
  • 27 May, 2025
/uploads/images/ads/adds.jpeg

(ਸੋਨਮ ਮਲਹੋਤਰਾ)

ਚੰਡੀਗੜ੍ਹ : ਮਸ਼ਹੂਰ ਅਦਾਕਾਰ ਮੁਕੁਲ ਦੇਵ ਕੌਸ਼ਲ ਜਿਹਨਾਂ ਨੇ ਬਾਲੀਵੁੱਡ ਤੇ ਟੀਵੀ ਇੰਡਸਟਰੀ ਵਿੱਚ ਆਪਣੀ ਅਦਾਕਾਰੀ ਨਾਲ ਸਭ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾਈ। ਉਹਨਾਂ ਦਾ 23 ਮਈ ਨੂੰ ਸਿਹਤ ਖਰਾਬ ਹੋਣ ਕਰਕੇ ਦੇਹਾਂਤ ਹੋ ਗਿਆ। ਮੁਕੁਲ ਦੇਵ ਨੇ ਹਿੰਦੀ, ਪੰਜਾਬੀ, ਬੰਗਾਲੀ, ਮਲਿਆਲਮ, ਕੰਨੜ ਤੇ ਤੇਲਗੂ ਸਿਨੇਮਾ ਦੇ ਨਾਲ-ਨਾਲ ਟੈਲੀਵਿਜ਼ਨ, ਸੰਗੀਤ ਐਲਬਮਾਂ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ। ਉਹਨਾਂ ਨੇ ਤਕਰੀਬ ਤਿੰਨ ਦਹਾਕਿਆਂ ਤੱਕ ਅਦਾਕਾਰੀ ਕੀਤੀ। ਮੁਕੁਲ ਆਪਣੀ ਅਨੁਕੂਲਤਾ ਅਤੇ ਡੂੰਘਾਈ ਲਈ ਜਾਣਿਆ ਜਾਂਦਾ ਸੀ।


ਮੁਕੁਲ ਦੇਵ ਦਾ ਸ਼ੁਰੂਆਤੀ ਜੀਵਨ ਅਤੇ ਪਰਿਵਾਰ


ਮੁਕੁਲ ਦੇਵ ਦਾ ਜਨਮ ਨਵੀਂ ਦਿੱਲੀ ਵਿੱਚ ਇੱਕ ਪੰਜਾਬੀ ਖੱਤਰੀ ਪਰਿਵਾਰ ਵਿੱਚ ਹੋਇਆ। ਮੁਕੁਲ ਦੇਵ ਦੇ ਵੱਡੇ ਭਰਾ ਰਾਹੁਲ ਦੇਵ ਹਨ। ਜਿਹਨਾਂ ਨੇ ਅਦਾਕਾਰੀ ਵਿੱਚ ਆਪਣਾ ਕਰੀਅਰ ਬਣਾਇਆ ਹੋਇਆ ਹੈ। ਮੁਕੁਲ ਦੀ ਪਰਵਰਿਸ਼, ਅਨੁਸ਼ਾਸਨ ਤੇ ਇੱਕ ਮਜ਼ਬੂਤ ਪਰਿਵਾਰ ਵਿੱਚ ਹੋਈ ਸੀ। ਮੁਕੁਲ ਨੇ ਸ਼ੁਰੂ ਵਿੱਚ ਰਾਏਬਰੇਲੀ ਵਿੱਚ ਇੰਦਰਾ ਗਾਂਧੀ ਰਾਸ਼ਟਰੀ ਉਰਾਨ ਅਕਾਦਮੀ ਵਿੱਚ ਪਾਇਲਟ ਦੀ ਪੜ੍ਹਾਈ ਕੀਤੀ। ਪਰ ਮੁਕੁਲ ਬਚਪਨ ਤੋਂ ਹੀ ਅਦਾਕਾਰੀ ਚ ਦਿਲਚਸਪੀ ਸੀ।  ਉਹਨਾਂ ਦਾ ਇਹ ਜਜ਼ਬਾ ਮੁਕੁਲ ਨੂੰ ਅਦਾਕਾਰੀ ਦੇ ਰਸਤੇ ਵੱਲ ਲੈ ਗਿਆ।

ਜਾਣੋ ਮੁਕੁਲ ਦੇ ਕੈਰੀਅਰ ਬਾਰੇ 

 

ਮੁਕੁਲ ਦੇਵ ਨੇ 1996 ਵਿੱਚ ਟੈਲੀਵਿਜ਼ਨ ਸ਼ੋਅ "ਮੁਮਕਿਨ" ਨਾਟਕ ਤੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਪਰ ਜਦ ਮੁਕੁਲ ਨੇ ਮਹੇਸ਼ ਭੱਟ ਦੀ ਫਿਲਮ "ਦਸਤਕ" ਕੀਤੀ ਅਤੇ ਉਸ ਫਿਲਮ 'ਚ ਉਸ ਨੇ ਅਹਿਮ ਭੂਮਿਕਾ ਨਿਭਾਈ। ਜਿਸ ਤੋਂ ਬਾਅਦ ਉਹ ਮਸ਼ਹੂਰ ਹੋ ਗਏ। ਇਸ ਫਿਲਮ ਤੋਂ ਉਨ੍ਹਾਂ ਦਾ ਸ਼ੁਰੂਆਤ ਬੇਹੱਦ ਸ਼ਾਨਦਾਰ ਹੋਈ। ਮੁਕੁਲ ਦੀ ਕੁਝ ਹੋਰ ਫਿਲਮਾਂ ਵੀ ਆਈਆਂ, ਜੋ ਬਾਕਸ ਆਫਿਸ 'ਤੇ ਜ਼ਿਆਦਾ ਨਹੀਂ ਚੱਲੀਆਂ, ਪਰ ਕਹਿੰਦੇ ਹਨ ਕਿ 'ਸਫ਼ਲਤਾਂ ਇਕ ਦਮ ਹੀ ਨਹੀਂ ਆਉਂਦੀ, ਸਫ਼ਲਤਾ ਪ੍ਰਾਪਤ ਕਰਨ ਲਈ ਕਈ ਯਤਨ ਕਰਨੇ ਪੈਂਦੇ ਹਨ'। ਫਿਰ ਇਕ ਹੋਰ ਫਿਲਮ ਆਈ "ਯਮਲਾ ਪਗਲਾ ਦੀਵਾਨਾ" ਜਿਸ ਵਿੱਚ ਉਨ੍ਹਾਂ ਨੇ ਕੰਮ ਕੀਤਾ ਜੋ ਕਿ ਪ੍ਰਸ਼ੰਸਕਾਂ ਵੱਲੋਂ ਬਹੁਤ ਪਸੰਦ ਕੀਤੀ ਗਈ। ਉਨ੍ਹਾਂ ਨੇ "ਸਨ ਆਫ਼ ਸਰਦਾਰ" ਅਤੇ "ਜੈ ਹੋ" ਵਰਗੀਆਂ ਮਸ਼ਹੂਰ ਫਿਲਮਾਂ 'ਚ ਵੀ ਕੰਮ ਕੀਤਾ ਹੋਇਆ ਹੈ।


ਅਦਾਕਾਰੀ ਤੋਂ ਇਲਾਵਾ, ਮੁਕੁਲ ਨੇ "ਫੀਅਰ ਫੈਕਟਰ ਇੰਡੀਆ" ਦੇ ਪਹਿਲੇ ਸੀਜ਼ਨ ਵਿੱਚ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵੱਖ-ਵੱਖ ਭੂਮਿਕਾਵਾਂ ਤੇ ਸ਼ੈਲੀਆਂ ਦੇ ਅਨੁਕੂਲ ਹੋਣ ਦੀ ਉਸਦੀ ਯੋਗਤਾ ਨੇ ਉਸਨੂੰ ਇੰਡਸਟਰੀ ਵਿੱਚ ਇੱਕ ਸਤਿਕਾਰਯੋਗ ਹਸਤੀ ਬਣਾਇਆ।

ਨਿੱਜੀ ਜ਼ਿੰਦਗੀ ਅਤੇ ਸੰਘਰਸ਼


ਮੁਕੁਲ ਦੇਵ ਦਾ ਵਿਆਹ ਸ਼ਿਲਪਾ ਦੇਵ ਨਾਲ ਹੋਇਆ ਸੀ, ਉਹਨਾਂ ਦੀ ਪਿਆਰੀ ਇੱਕ ਧੀ ਸੀਆ ਹੈ। ਕੁਝ ਸਾਲਾਂ ਬਾਅਦ ਹੀ ਮੁਕੁਲ ਤੇ ਸ਼ਿਲਪਾ ਨੇ ਤਲਾਕ ਲੈ ਲਿਆ ਅਤੇ ਮੁਕੁਲ ਨੇ ਇੱਕਲੇ ਹੀ ਆਪਣੀ ਧੀ ਨੂੰ ਵੱਡਾ ਕੀਤਾ।


ਆਪਣੇ ਕਰਿਅਰ ਵਿੱਚ ਇੰਨੇ ਸਫਲ ਸੀ ਕਿ ਉਹਨਾਂ ਨੇ ਨਿੱਜੀ ਜ਼ਿੰਦਗੀ ਨਾਲ ਵੀ ਲੜਾਈ ਕੀਤੀ। ਉਹਨਾਂ ਦੇ ਨਜ਼ਦੀਕੀ ਦੋਸਤ ਅਤੇ ਫਿਲਮ ਨਿਰਮਾਤਾ ਹੰਸਲ ਮਹਿਤਾ ਨੇ ਮੁਕੁਲ ਦੀਆਂ ਕੁਝ ਗੱਲਾਂ ਦਾ ਖੁਲਾਸਾ ਕੀਤਾ ਕਿ ਮੁਕੁਲ ਅਕਸਰ ਆਪਣੇ ਦਰਦ ਨੂੰ ਹਾਸੇ ਤੇ ਮਜ਼ਾਕ ਨਾਲ ਛੁਪਾਉਂਦਾ ਸੀ।


ਅੰਤਿਮ ਦਿਨ ਅਤੇ ਵਿਰਾਸਤ


ਮੁਕੁਲ ਨੂੰ ਮਈ 2025 ਵਿੱਚ ਇੱਕ ਛੋਟੀ ਜਿਹੀ ਬਿਮਾਰੀ ਸੀ ਜਿਸ ਕਾਰਨ ਉਸ ਨੂੰ ਨਵੀਂ ਦਿੱਲੀ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਇੰਟੈਂਸਿਵ ਕੇਅਰ ਯੂਨਿਟ ਵਿੱਚ ਇਲਾਜ ਕਰਵਾਉਣ ਦੇ ਬਾਵਜੂਦ ਵੀ ਉਹ ਨਹੀਂ ਬਚ ਸਕੇ ਉਹਨਾਂ ਦੀ ਸਿਹਤ ਜ਼ਿਆਦਾ ਵਿਗੜਣ ਲਗ ਗਈ। ਜਿਸ ਕਾਰਨ 23 ਮਈ 2025 ਨੂੰ 54 ਸਾਲ ਦੀ ਉਮਰ ਵਿੱਚ ਹੀ ਦੁਨੀਆਂ ਨੂੰ ਅਲਵਿਦਾ ਕਹਿ ਗਏ।


ਸਭ ਤੋਂ ਪਹਿਲਾਂ ਮੁਕੁਲ ਦੇ ਇਕ ਦੋਸਤ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਫਿਰ ਇਸ ਤੋਂ ਬਾਅਦ ਮੁਕੁਲ ਦੇ ਵੱਡੇ ਭਰਾ ਰਾਹੁਲ ਦੇਵ ਨੇ ਇੰਸਟਾਗ੍ਰਾਮ ਤੇ ਆਪਣੇ ਭਰਾ ਦੀ ਮੌਤ ਦੀ ਖਬਰ ਸਾਂਝੀ ਕੀਤੀ।  ਉਹਨਾਂ ਦੇ ਦੇਹਾਂਤ ਨਾਲ ਸਾਰੀ ਫਿਲਮ ਜਗਤ ਤੇ ਨਾਲ ਹੀ ਟੀਵੀ ਇੰਡਸਟਰੀ ਸਦਮੇ ਨਾਲ ਭਰ ਗਈ। ਉਹਨਾਂ ਦੇ ਸਾਥੀਆਂ ਅਤੇ ਪ੍ਰਸ਼ੰਸਕਾਂ ਵੱਲੋਂ ਸ਼ਰਧਾਂਜਲੀ ਦਿੱਤੀ ਗਈ 


ਸੋਨੂੰ ਸੂਦ, ਵਿੰਦੂ ਦਾਰਾ ਸਿੰਘ ਤੇ ਮਨੋਜ ਬਾਜਪਾਈ, ਸਲਮਾਨ ਖਾਨ ਵਰਗੇ ਅਦਾਕਾਰਾਂ ਨੇ ਆਪਣਾ ਦੁੱਖ ਪ੍ਰਗਟ ਕੀਤਾ ਤੇ ਮੁਕੁਲ ਦੀਆਂ ਪਿਆਰੀਆਂ ਯਾਦਾਂ ਸਾਂਝੀਆਂ ਕੀਤੀਆਂ। ਹੋਰ ਟੀਵੀ ਅਦਾਕਾਰਾਂ ਨੇ ਵੀ ਉਹਨਾਂ ਨੂੰ ਯਾਦ ਕੀਤਾ,ਉਨ੍ਹਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ 

 

/uploads/images/ads/adds.jpeg

Leave a Reply

Your email address will not be published. Required fields are marked *