Create your Account
ਵਾਂਗ ਯੀ ਵੱਲੋਂ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਟੋਨੀ ਬਲੇਅਰ ਅਤੇ ਭਾਰਤੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਕੀਤੀ ਮੁਲਾਕਾਤ

ਮੁਹਾਲੀ - 23 ਜੂਨ ਨੂੰ ਬੀਜਿੰਗ ਵਿੱਚ ਚੀਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਰਾਜਨੀਤਿਕ ਬਿਊਰੋ ਦੇ ਮੈਂਬਰ ਅਤੇ ਕੇਂਦਰੀ ਵਿਦੇਸ਼ ਮਾਮਲਿਆਂ ਦੇ ਦਫ਼ਤਰ ਦੇ ਡਾਇਰੈਕਟਰ ਵਾਂਗ ਯੀ ਨੇ ਕੁਝ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ। ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਟੋਨੀ ਬਲੇਅਰ ਤੇ ਚੀਨ-ਭਾਰਤ ਸਰਹੱਦੀ ਮੁੱਦੇ 'ਤੇ ਭਾਰਤ ਦੇ ਵਿਸ਼ੇਸ਼ ਪ੍ਰਤੀਨਿਧੀ (ਭਾਰਤੀ ਰਾਸ਼ਟਰੀ ਸੁਰੱਖਿਆ ਸਲਾਹਕਾਰ) ਅਜੀਤ ਡੋਵਾਲ ਨਾਲ ਮੁਲਾਕਾਤ ਕੀਤੀ।
ਇਸ
ਮੁਲਾਕਾਤ ਤੋਂ ਬਾਅਦ ਡਾਇਰੈਕਟਰ ਵਾਂਗ ਯੀ ਨੇ ਬਲੇਅਰ ਨਾਲ ਆਪਣੀ ਮੁਲਾਕਾਤ ਦੌਰਾਨ ਕਿਹਾ ਕਿ ਪਿਛਲੇ
ਸਾਲ ਰਾਸ਼ਟਰਪਤੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਫ਼ੋਨ ਕਾਲਾਂ ਰਾਹੀਂ ਮੀਟਿੰਗਾਂ
ਕੀਤੀਆਂ ਸਨ। ਇਹਨਾਂ ਮੀਟਿੰਗਾਂ ਅਨੁਸਾਰ ਚੀਨ- ਯੂਕੇ ਸਬੰਧਾਂ ਦੇ ਸੁਧਾਰ ਤੇ ਵਿਕਾਸ ਨੂੰ ਸਹੀ
ਦਿਸ਼ਾ ਦਿਖਾਉਣ ਬਾਰੇ ਮਦਦ ਮਿਲੀ। ਇਸ ਨਾਲ ਦੇਸ਼ ਅੱਗੇ ਵਧੇ। ਦੋਵਾਂ ਦੇਸ਼ਾਂ ਦੇ ਨੇਤਾਵਾਂ ਵਿਚਕਾਰ ਹੋਈ ਮਹੱਤਵਪੂਰਨ
ਸਹਿਮਤੀ ਨੂੰ ਲਾਗੂ ਕਰਨ ਅਤੇ ਚੀਨ-ਯੂਕੇ ਸਬੰਧਾਂ ਦੇ ਸਿਹਤਮੰਦ ਬਣਾਉਣ ‘ਤੇ ਕੰਮ ਕੀਤਾ ਗਿਆ। ਚੀਨ-ਯੂਕੇ ਸਬੰਧਾਂ ‘ਤੇ ਸਥਿਰ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ
ਬ੍ਰਿਟਿਸ਼ ਪੱਖ ਨਾਲ ਕੰਮ ਕਰਨ ਲਈ ਤਿਆਰ ਹੈ।
ਇਸ
ਤੋਂ ਬਾਅਦ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੇ ਕਿਹਾ ਕਿ ਦੁਨੀਆ ਨੂੰ ਚੀਨ ਬਾਰੇ
ਹੋਰ ਜਾਣਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਯੂਕੇ-ਚੀਨ ਦੇ ਸਬੰਧ ਬਹੁਤ ਮਹੱਤਵਪੂਰਨ ਹਨ। ਦੋਵਾਂ
ਦੇਸ਼ਾਂ ਨੂੰ ਸਰਕਾਰ ਦੇ ਸਾਰੇ ਪੱਧਰਾਂ ਅਤੇ ਸਮਾਜ ਦੇ ਸਾਰੇ ਖੇਤਰਾਂ ‘ਤੇ ਗੱਲਬਾਤ ਕਰਨੀ ਚਾਹੀਦੀ ਹੈ। ਇਸ ਦੇ ਨਾਲ
ਹੀ ਆਦਾਨ-ਪ੍ਰਦਾਨ ਨੂੰ ਹੋਰ ਮਜ਼ਬੂਤ ਕਰਨਾ
ਚਾਹੀਦਾ ਹੈ।
ਡਾਇਰੈਕਟਰ
ਵਾਂਗ ਯੀ ਨੇ ਭਾਰਤ ਦੇ ਵਿਸ਼ੇਸ਼ ਪ੍ਰਤੀਨਿਧੀ ਅਜੀਤ ਡੋਵਾਲ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਰਾਸ਼ਟਰਪਤੀ
ਸ਼ੀ ਜਿਨਪਿੰਗ ਨੇ ਕਾਜ਼ਾਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪਿਛਲੇ ਸਾਲ ਅਕਤੂਬਰ ਵਿੱਚ ਮੁਲਾਕਾਤ
ਕੀਤੀ ਸੀ। ਉਸ ਸਮੇਂ ਦੌਰਾਨ ਦੁਵੱਲੇ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਮਹੱਤਵਪੂਰਨ ਸਹਿਮਤੀ 'ਤੇ ਪਹੁੰਚੇ ਸੀ। ਚੀਨ ਅਤੇ ਭਾਰਤ ਨੂੰ "ਇੱਕ-ਦੂਜੇ ਦੇ ਵਿਕਾਸ ਲਈ ਅੱਗੇ ਵਧਣ ਅਤੇ ਇੱਕ-ਦੂਜੇ ਲਈ ਖ਼ਤਰਾ ਨਾ ਬਣਨ ਦਾ ਸੰਘਰਸ਼ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਪ੍ਰਤੀਯੋਗੀਆਂ ਦੀ ਬਜਾਏ ਭਾਈਵਾਲ ਬਣਨ ਦੀ ਮਹੱਤਵਪੂਰਨ ਸਹਿਮਤੀ ਦੀ
ਪਾਲਣਾ ਕਰਨੀ ਚਾਹੀਦੀ ਹੈ।
Leave a Reply
Your email address will not be published. Required fields are marked *