/uploads/images/ads/adds.jpeg
Breaking News

MLA ਇੰਨੇ ਦਿਨ ਦੇ ਪੁਲਿਸ ਰਿਮਾਂਡ ‘ਤੇ

top-news
  • 25 May, 2025
/uploads/images/ads/adds.jpeg

ਚੰਡੀਗੜ੍ਹ :  ਭ੍ਰਿਸ਼ਟਾਚਾਰੀ ਦਿਨ ਪ੍ਰਤੀ ਦਿਨ ਲਗਾਤਾਰ ਫੈਲ ਰਹੀ ਹੈ, ਜਿਸ ਕਾਰਨ ਮਾਨਸਿਕਤਾ ‘ਤੇ ਅਸਰ ਪੈ ਰਿਹਾ ਹੈ ਨਾਲ ਹੀ ਭਾਰਤ ਦੀ ਤਰੱਕੀ ਵਿੱਚ ਵੀ ਇਸ ਦਾ ਅਸਰ ਪੈ ਰਿਹਾ ਹੈ। ਇਸ ਦੇ ਨਾਲ ਹੀ ਵੱਡਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿ ਪੰਜਾਬ ਕੇਂਦਰੀ ਦੇ ‘ਆਪ’ ਵਿਧਾਇਕ ਰਮਨ ਅਰੋੜਾ ਨੂੰ ਭ੍ਰਿਸ਼ਟਾਰ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦਸ ਦੇਈਏ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ 23 ਮਈ ਨੂੰ ‘ਆਪ’ ਵਿਧਾਇਕ ਰਮਨ ਅਰੋੜਾ ਨੂੰ ਜਲੰਧਰ ਨਗਰ ਨਿਗਮ ਦੇ ਅਧਿਕਾਰੀ ਨਾਲ ਮਿਲ ਕੇ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ। 

ਆਪ ਵਿਧਾਇਕ ਰਮਨ ਅਰੋੜਾ ਦੇ ਘਰ ਜਾ ਕੇ  ਵਿਜੀਲੈਂਸ ਬਿਊਰੋ ਨੇ ਛਾਪਾ ਮਾਰਿਆ। ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਫਿਰ ਇਸ ਦੌਰਾਨ ਅਰੋੜਾ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਵਿਜੀਲੈਂਸ ਨੇ ਅਦਾਲਤ ਵਿੱਚ ਰਮਨ ਅਰੋੜਾ ਨੂੰ 24 ਮਈ ਨੂੰ ਪੇਸ਼ ਕੀਤਾ। ਅਦਾਲਤ ਵਿੱਚ ਆਪ ਵਿਧਾਇਕ ਰਮਨ ਅਰੋੜਾ ਨੂੰ 5 ਦਿਨਾਂ ਦੇ ਰਿਮਾਂਡ ਉੱਤੇ ਭੇਜਿਆ ਗਿਆ ਹੈ। 

ਵਿਧਾਇਕ 'ਤੇ ਆਪਣੀਆਂ ਰਾਜਨੀਤਿਕ ਸ਼ਕਤੀਆਂ ਦੀ ਦੁਰਵਰਤੋਂ ਕਰਨ ਤੇ ਜਲੰਧਰ ਨਗਰ ਨਿਗਮ ਰਾਹੀਂ ਲੋਕਾਂ ਨਾਲ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਹੈ। ਮਿਲੀ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਉਹਨਾਂ ਵੱਲੋਂ ਲੋਕਾਂ ਨੂੰ ਜਾਅਲੀ ਨੋਟਿਸ ਭੇਜੇ ਜਾ ਰਹੇ ਸੀ। ਇੰਨਾ ਹੀ ਨਹੀਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਰਮਨ ਅਰੋੜਾ ਨਾਲ ਹੋਰ ਅਧਿਕਾਰੀ ਵੀ ਸ਼ਾਮਲ ਸਨ। ਸੂਤਰਾਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਰਮਨ ਅਰੋੜਾ ਦੇ ਘਰ ਤੋਂ ਕੁਝ ਸਾਮਾਨ ਮੀਲਿਆ ਹੈ, ਜਿਸ ਵਿੱਚ ਪ੍ਰਿੰਟਰ ਤੇ ਨਾਲ ਹੀ ਪੈਸੇ ਗਿਣਨ ਦੀ ਮਸ਼ੀਨ ਹੈ। ਇਹ ਸਾਰਾ ਸਾਮਾਨ ਵਿਜੀਲੈਂਸ ਵੱਲੋਂ ਜਬਤ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਕਈ ‘ਆਪ’ ਵਿਧਾਇਕਾਂ ‘ਤੇ ਕਾਰਵਾਈ ਕੀਤੀ ਗਈ ਸੀ। ਆਓ ਤੁਹਾਨੂੰ ਦਸਦੇ ਹਾਂ ਉਹਨਾਂ ਦੇ ਮਾਮਲਿਆ ਬਾਰੇ : - 

ਜਸਵੰਤ ਸਿੰਘ ਗੱਜਣ ਮਾਜਰਾ

ਆਪ ਦੇ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਉੱਤੇ ਵੀ ਮਾਮਲਾ ਦਰਜ ਕੀਤਾ ਗਿਆ ਸੀ। ਉਹਨਾਂ ਉੱਤੇ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜਸਵੰਤ ਸਿੰਘ ਗੱਜਣ ਮਾਜਰਾ ਉੱਤੇ ਈਡੀ ਵੱਲੋਂ ਕਾਰਵਾਈ ਕੀਤੀ ਗਈ ਸੀ। ਜਸਵੰਤ ਸਿੰਘ ਗੱਜਣ ਮਾਜਰਾ ਵੱਲੋਂ 41 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ ਸੀ। ਜਿਸ ਤੋਂ ਬਾਅਦ ਈਡੀ ਨੇ ਉਹਨਾਂ ਦੇ ਕੁਝ ਠਿਕਾਣਿਆ ਉੱਤੇ ਛਾਪਾਮਾਰੀ ਕੀਤੀ ਜਿਸ ਵਿੱਚ ਈਡੀ ਨੂੰ ਨਗਦੀ ਵੀ ਬਰਾਮਦ ਹੋਈ। ਮਾਮਲੇ ‘ਚ ਉਹਨਾਂ ਨੂੰ 11 ਮਹੀਨਿਆਂ ਬਾਅਦ ਜਮਾਨਤ ਮਿਲ ਗਈ ਸੀ।  

ਵਿਜੇ ਸਿੰਗਲਾ

ਦਸ ਦੇਈਏ ਕਿ ਆਪ ਦੇ ਵਿਧਾਇਕ ਵਿਜੇ ਸਿੰਗਲਾ ‘ਤੇ ਰਿਸ਼ਵਤ ਖੋਰੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਕਾਰਨ ਵਜੋਂ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਵਿਜੇ ਸਿੰਗਲਾ ‘ਤੇ ਇੱਕ ਫੀਸਦੀ ਕਮਿਸ਼ਨ ਲੈਣ ਦੇ ਆਰੋਪ ਵਿੱਚ ਉਹਨਾਂ ਉੱਤੇ ਮਾਮਲਾ ਦਰਜ ਹੋਇਆ ਸੀ। ਪਰ ਹੁਣ ਵਿਜੇ ਸਿੰਗਲਾਂ ਦੀ ਜ਼ਮਾਨਤ ਹੋ ਗਈ ਹੈ। 

ਨਰੇਸ਼ ਯਾਦਵ

ਪੰਜਾਬ ਦੇ ਮਲੇਰਕੋਟਲਾ ਤੋਂ ‘ਆਪ’ ਦੇ ਵਿਧਾਇਕ ਨਰੇਸ਼ ਯਾਦਵ 'ਤੇ ਵੱਲੋਂ ਕਾਰਵਾਈ ਕੀਤੀ ਗਈ। ਇਹ ਕਾਰਵਾਈ ਮੁੱਖ ਮੰਤਰੀ ਵੱਲੋਂ ਕੀਤੀ ਗਈ ਸੀ। ਦਸ ਦੇਈਏ ਕਿ ਨਰੇਸ਼ ਯਾਦਵ ਵੱਲੋ ਕੁਰਾਨ ਸ਼ਰੀਫ ਦੀ ਬੇਅਦਬੀ ਕੀਤੀ ਗਈ ਸੀ ਜਿਸ ਦੌਰਾਨ ਉਹਨਾਂ ਉੱਤੇ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਦੌਰਾਨ ਉਹਨਾਂ ਨੂੰ ਪੂਰੇ 2 ਸਾਲ ਦਾ ਸਜ਼ਾ ਸੁਣਾਈ ਗਈ ਹੈ।

/uploads/images/ads/adds.jpeg

Leave a Reply

Your email address will not be published. Required fields are marked *