Create your Account
ਭਲਕੇ ਖੁੱਲਣਗੇ ਸਕੂਲ ਕਾਲਜ ਪਰ ਪ੍ਰੀਖਿਆਵਾਂ ਰੱਦ

ਚੰਡੀਗੜ੍ਹ: ਪੰਜਾਬ ਦੇ ਸਕੂਲ ਕਾਲਜਾਂ ਵਿੱਚ ਕੀਤੀਆਂ ਗਈਆਂ ਛੁੱਟੀਆਂ ਤੋਂ ਬਾਅਦ ਪੰਜਾਬ ਦੇ ਸਕੂਲ ਕਾਲਜ ਅਤੇ ਹੋਰ ਵਿਦਿਅਕ ਅਦਾਰੇ ਭਲਕੇ 12 ਮਈ ਨੂੰ ਖੁੱਲਣਗੇ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਹ ਜਾਣਕਾਰੀ ਆਪਣੇ ਐਕਸ ਅਕਾਊਂਟ ਉੱਤੇ ਦਿੱਤੀ।
ਭਾਰਤ - ਪਾਕਿਸਤਾਨ ਟਕਰਾਅ ਦੇ ਮੱਦੇਨਜ਼ਰ ਪੰਜਾਬ ਵਿੱਚ ਜੋ ਮਾਹੌਲ ਸੰਵੇਦਨਸ਼ੀਲ ਹੋ ਗਿਆ ਸੀ ਉਸ ਤਹਿਤ ਸਕੂਲਾਂ ਕਾਲਜਾਂ ਵਿੱਚ ਛੁੱਟੀਆਂ ਕੀਤੀਆਂ ਗਈਆਂ ਸਨ। 
ਇਸੇ ਦੌਰਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ 13 ਅਤੇ 14 ਮਈ ਨੂੰ ਹੋਣ ਵਾਲੇ ਪੇਪਰ ਮੁਲਤਵੀ ਕਰ ਦਿੱਤੇ ਹਨ। ਨਾਲ ਹੀ 11 ਮਈ ਨੂੰ ਹੋਣ ਵਾਲੀ ਪ੍ਰਵੇਸ਼ ਪ੍ਰੀਖਿਆ PU-CET(UG) ਹੁਣ 12 ਮਈ ਨੂੰ ਹੋਵੇਗੀ।
Leave a Reply
Your email address will not be published. Required fields are marked *