Create your Account
ਇਰਾਨ ਅਤੇ ਇਜ਼ਰਾਈਲ ਤਣਾਅ ਦੌਰਾਨ ਡੌਨਲਡ ਟਰੰਪ ਨੇ ਪੋਸਟ ਰਾਹੀਂ ਦਿੱਤੀ ਵੱਡੀ ਚੇਤਾਵਨੀ

ਮੋਹਾਲੀ : ਇਰਾਨ ਅਤੇ ਇਜ਼ਰਾਈਲ ਵਿਚਕਾਰ ਇੱਕ ਵਾਰ ਫਿਰ ਤਣਾਅ ਵਧ ਗਿਆ ਹੈ। ਇਜ਼ਰਾਈਲ ਵੱਲੋਂ ਇਰਾਨी ਰੱਖਿਆ ਮੰਤਰਾਲੇ ਦੇ ਮੁੱਖ ਦਫ਼ਤਰ ਅਤੇ ਇੱਕ ਪ੍ਰਮਾਣੂ ਪ੍ਰੋਜੈਕਟ 'ਤੇ ਹਮਲਾ ਕੀਤਾ ਗਿਆ। ਜਿਸ ਨੂੰ ਲੈਕੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਸ ‘ਤੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਅਮਰੀਕਾ ਦਾ ਇਰਾਨ 'ਤੇ ਰਾਤੋ-ਰਾਤ ਹੋਏ ਹਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਰਾਸ਼ਟਰਪਤੀ ਡੌਨਲਡ ਟਰੰਪ ਨੇ ਈਰਾਨ ਨੂੰ ਇਕ
ਸੋਸ਼ਲ ਮੀਡੀਆ ਪੋਸਟ ਸਾਂਝੀ ਕਰਕੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ‘ਅਮਰੀਕਾ ਦਾ ਅੱਜ ਰਾਤ ਇਰਾਨ 'ਤੇ ਹੋਏ ਹਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਜੇਕਰ ਸਾਡੇ 'ਤੇ ਇਰਾਨ ਵੱਲੋਂ ਕਿਸੇ ਵੀ ਤਰ੍ਹਾਂ ਜਾਂ ਕਿਸੇ
ਵੀ ਰੂਪ ਵਿੱਚ ਹਮਲਾ ਕੀਤਾ ਜਾਂਦਾ ਹੈ ਤਾਂ ਅਮਰੀਕੀ ਹਥਿਆਰਬੰਦ ਫੌਜਾਂ ਦੀ ਪੂਰੀ ਤਾਕਤ ਦਿਖਾਏਗੀ, ਜਿਸ ਕਾਰਨ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਹਾਮਣਾ ਕਰਨਾ ਪਵੇਗਾ। ਹਾਲਾਂਕਿ, ਅਸੀਂ ਇਰਾਨ ਅਤੇ ਇਜ਼ਰਾਈਲ ਵਿਚਕਾਰ ਆਸਾਨੀ
ਨਾਲ ਇੱਕ ਸਮਝੌਤਾ ਕਰਵਾ ਸਕਦੇ ਹਾਂ ਅਤੇ ਇਸ ਟਕਰਾਅ ਨੂੰ ਖ਼ਤਮ ਕਰ ਸਕਦੇ ਹਾਂ।‘ 15 ਜੂਨ ਨੂੰ ਓਮਾਨ
ਵਿੱਚ ਹੋਣ ਵਾਲੀ ਅਮਰੀਕਾ-ਇਰਾਨ ਪ੍ਰਮਾਣੂ ਗੱਲਬਾਤ ਦਾ ਦੌਰਾ ਰੱਦ ਕਰ ਦਿੱਤਾ ਗਿਆ। ਰਾਸ਼ਟਰਪਤੀ
ਟਰੰਪ ਨੇ 13 ਜੂਨ ਨੂੰ ਤਹਿਰਾਨ ਨੂੰ ਆਪਣੇ ਪ੍ਰਮਾਣੂ ਪ੍ਰੋਗਰਾਮ 'ਤੇ ਅਮਰੀਕਾ ਨਾਲ ਸਮਝੌਤਾ ਕਰਨ ਦੀ ਅਪੀਲ ਕੀਤੀ।
Leave a Reply
Your email address will not be published. Required fields are marked *