Create your Account
ਨਸ਼ਿਆਂ ਦੇ ਖਾਤਮੇ ਲਈ 'ਮਹਾਂ ਜਨ ਸੰਪਰਕ ਅਭਿਆਨ' ਹੋਇਆ ਸ਼ੁਰੂ

ਚੰਡੀਗੜ੍ਹ : ਪੰਜਾਬ ਵਿੱਚ ਨਸ਼ਾ ਤੇਜ਼ੀ ਨਾਲ ਫੈਲ ਰਿਹਾ ਹੈ। ਨਸ਼ੇ ਦੀ ਲਤ ਲੋਕਾਂ ਨੂੰ ਅਜਿਹੀ ਲੱਗੀ ਹੋਈ ਹੈ, ਜੋ ਕਿ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ। ਨਸ਼ੇ ਕਰਕੇ ਕਈ ਲੋਕਾਂ ਦੇ ਘਰ ਉਜੜ ਗਏ, ਕਈ ਮਾਵਾਂ ਦੇ ਜਵਾਨ ਪੁੱਤ ਚੱਲੇ ਗਏ। ਇਸ ਲਈ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ ਜਾਰੀ ਕੀਤੀ ਗਈ ਹੈ। ਅੱਜ ਯਾਨੀ ਕਿ 26 ਮਈ ਨੂੰ ਮੰਤਰੀ, ਵਿਧਾਇਕ ਨਾਲ ਹੀ ਇਲਾਕਾ ਇੰਚਾਰਜ ਪੰਜਾਬ ਵਿੱਚ ਨਸ਼ਾ ਛੁਡਾਊ ਯਾਤਰਾ ਕੱਢ ਰਹੇ ਹਨ। ਹੋਰ ਜਾਣਕਾਰੀ ਦਿੰਦੇ ਹੋਏ ਦਸ ਦੇਈਏ ਕਿ ਹਰੇਕ ਵਿਧਾਨ ਸਭਾ ਹਲਕੇ ਦੀਆਂ ਤਿੰਨ ਗ੍ਰਾਮ ਪੰਚਾਇਤਾਂ/ਵਾਰਡਾਂ ਵਿੱਚ ਨਸ਼ਾ ਛੁਡਾਊ ਮਾਰਚ ਕੱਢਿਆ ਜਾਵੇਗਾ।
ਨਸ਼ਾ ਛੁਡਾਊ ਯਾਤਰਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਜਨਾਲਾ ਦੇ ਕੱਲੋਮਾਹਲ, ਧੂਰੀਆਂ ਅਤੇ ਸੂਫੀਆਂ 'ਚ ਕੱਢਣਗੇ। ਜੰਡਿਆਲਾ ਦੇ ਨਵਾਂ ਪਿੰਡ, ਛੀਨਾ ਅਤੇ ਮੱਖਣਵਿੰਡ 'ਚ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਮੁਹਿੰਮ ਚਲਾਉਣਗੇ| ਇਸ ਦੇ ਨਾਲ ਹੀ ਮੰਤਰੀ ਲਾਲਚੰਦ ਕਟਾਰੂਚੱਕ ਭੋਆ ਦੇ ਆਇਮਾ ਮੁਗਲਾ, ਆਸਾ ਬਾਨੋ, ਗਟੋਰਾ, ਮੁਰਾਦਪੁਰ ਤੇ ਸੁੰਦਰਚੱਕ ਵਿੱਚ ਨਸ਼ਾ ਛੁਡਾਊ ਯਾਤਰਾ ਕਰਨਗੇ।
ਮੰਤਰੀ ਬਰਿੰਦਰ ਕੁਮਾਰ ਗੋਇਲ ਲਹਿਰਾ ਦੇ ਭੁਟਾਲ ਕਲਾਂ, ਰਾਏਧਰਾਣਾ ਅਤੇ ਜਲੂਰ ਦਾ ਨਸ਼ਾ ਛੁਡਾਊ ਯਾਤਰਾ ਕਰਨਗੇ। ਮੰਤਰੀ ਤਰੁਣਪ੍ਰੀਤ ਸੋਂਦ ਖਟੜਾ, ਬਗੌਰ ਤੇ ਮਾਜਰੀ ਵਿੱਚ ਨਸ਼ਾ ਛੁਡਾਊ ਯਾਤਰਾ ਕਰਨਗੇ। ਨਸ਼ਾ ਛੁਡਾਊ ਯਾਤਰਾ ਮੰਤਰੀ ਲਾਲਜੀਤ ਸਿੰਘ ਭੁੱਲਰ ਪੱਟੀ ਦੇ ਉਬੋਕੇ, ਕਰਿਆਉਂ, ਸਰਲੀ ਮੰਡ ਖੁਰਦ, ਬੁਰਜ ਨੱਥੂ ਅਤੇ ਸ਼ਕਰੀ ਵਿੱਚ ਕੱਢਣਗੇ। ਨਸ਼ਾ ਛੁਡਾਊ ਯਾਤਰਾ ਮੰਤਰੀ ਹਰਜੋਤ ਬੈਂਸ ਕਰਨਗੇ ਆਨੰਦਪੁਰ ਸਾਹਿਬ ਦੇ ਰਾਏਪੁਰ, ਬ੍ਰਹਮਪੁਰ ਤੇ ਬੰਦਲਹੇੜੀ ਦਾ ਦੌਰਾ ਕੱਢਣਗੇ। ਇਸ ਦੇ ਨਾਲ ਹੀ ਮੰਤਰੀ ਹਰਦੀਪ ਮੁੰਡੀਆ ਸਾਹਨੇਵਾਲ ਦੀ ਗੌਤਮ ਕਲੋਨੀ, ਸੁਰਜੀਤ ਕਲੋਨੀ ਅਤੇ ਅਮਰਜੀਤ ਕਲੋਨੀ ਵਿੱਚ ਨਸ਼ਾ ਛੁਡਾਊ ਯਾਤਰਾ ਕੱਢਣਗੇ। 'ਆਪ' ਸਰਕਾਰ ਦਾ ਨਸ਼ਿਆਂ ਦੇ ਖਾਤਮੇ ਲਈ 'ਮਹਾਂ ਜਨ ਸੰਪਰਕ ਅਭਿਆਨ' ਸ਼ੁਰੂ ਹੋਇਆ।
Leave a Reply
Your email address will not be published. Required fields are marked *