Create your Account
Miss World 2025: ਥਾਈਲੈਂਡ ਦੀ Opal Suchata ਨੇ ਖਿਤਾਬ ਜਿੱਤ ਕੇ ਤੋੜਿਆ ਰਿਕਾਰਡ, ਹੋਈ ਭਾਵੁਕ

ਚੰਡੀਗੜ੍ਹ : 31 ਮਈ 2025 ਨੂੰ ਹੈਦਰਾਬਾਦ ਦੇ 'Hyderabad International Trade Expositions Limited (HITEX)' ਕਨਵੈਨਸ਼ਨ ਸੈਂਟਰ ਵਿਖੇ 'Miss World 2025’ ਆਯੋਜਿਤ ਹੋਇਆ ਸੀ। ਦੁਨੀਆ ਦੇ ਹਰ ਕੋਨੇ ਤੋਂ 'Miss World 2025’ ਲਈ ਖੂਬਸੂਰਤ ਪ੍ਰਤੀਯੋਗੀ ਭਾਗ ਲੈਣ ਪਹੁੰਚੀਆਂ। 21 ਸਾਲ ਦੀ Opal Suchata Chuangsri ਨੇ 'Miss World 2025’ ਦਾ ਖਿਤਾਬ ਹਾਸਿਲ ਕੀਤਾ।
ਜਾਣੋ ਕੌਣ ਹੈ Opal Suchata Chuangsri?
ਸੁਚਾਤਾ ਦਾ ਜਨਮ 20 ਸਤੰਬਰ 2003 ਨੂੰ ਥਾਈਲੈਂਡ ਵਿੱਚ ਹੋਇਆ। ਸੁਚਾਤਾ ਮਹਿਜ਼ 21 ਸਾਲ ਦੀ ਹੈ, ਸੁਚਾਤਾ ਥਾਈ ਮਾਡਲ ਦੇ ਨਾਲ ਬਿਊਟੀ ਕਵੀਨ ਵੀ ਰਹਿ ਚੁੱਕੀ ਹੈ। ਉਸ ਨੇ 'Miss World 2025' ਬਣ ਕੇ ਰਿਕਾਰਡ ਤੋੜ ਦਿੱਤਾ ਹੈ। ਦਰਅਸਲ, Suchata Chuangsri ਪਹਿਲੀ ਲੜਕੀ ਹੈ ਜੋ ਕਿ ਥਾਈਲੈਂਡ ਤੋਂ ਪਹਿਲੀ ਵਾਰ Miss World ਬਣੀ ਹੈ। ਥਾਈਲੈਂਡ ਲਈ ਇਹ ਬਹੁਤ ਵੱਡੀ ਗੱਲ ਹੈ। Suchata 'ਮਿਸ ਯੂਨੀਵਰਸ ਥਾਈਲੈਂਡ 2024' ਦਾ ਖਿਤਾਬ ਵੀ ਹਾਸਿਲ ਕਰ ਚੁੱਕੀ ਹੈ।
Opal Suchata ਦਾ ਪਰਿਵਾਰ ਇੱਕ ਨਿੱਜੀ ਕਾਰੋਬਾਰ ਚਲਾਉਂਦਾ ਹੈ। Opal Suchata ਨੇ ਰਾਜਨੀਤੀ ਸ਼ਾਸਤਰ ਅਤੇ ਅੰਤਰਰਾਸ਼ਟਰੀ ਸਬੰਧਾਂ ਵਿੱਚ ਡਿਗਰੀ ਪ੍ਰਾਪਤ ਕੀਤੀ ਹੈ। Opal ਨੂੰ ਬਚਪਨ ਤੋਂ ਹੀ ਮਾਡਲਿੰਗ ਦਾ ਬਹੁਤ ਸ਼ੌਂਕ ਰਿਹਾ ਹੈ,ਜਿਸ ਨੂੰ ਉਸ ਨੇ ਪੂਰਾ ਵੀ ਕੀਤਾ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ। ਜਦ ਸਟੇਜ 'ਤੇ Opal Suchata ਨੂੰ 'ਮਿਸ ਵਰਲਡ 2025' ਦਾ ਤਾਜ ਪਹਿਨਾਇਆ ਜਾ ਰਿਹਾ ਸੀ ਤਾਂ ਉਸ ਦੌਰਾਨ ਉਹ ਭਾਵੁਕ ਹੋ ਗਈ। ਦੱਸ ਦੇਈਏ ਕਿ 'Miss World 2025’ ‘ਚ ਕੁਝ ਬਾਲੀਵੁੱਡ ਮਸ਼ਹੂਰ ਹਸਤੀਆਂ ਵੀ ਪਹੁੰਚੀਆਂ। ਫਾਈਨਲ ‘ਚ ਸੋਨੂੰ ਸੂਦ, ਜੈਕਲੀਨ ਫਰਨਾਂਡੀਜ਼ ਅਤੇ ਈਸ਼ਾਨ ਖੱਟਰ ਹੈਦਰਾਬਾਦ ਪਹੁੰਚੇ।
Leave a Reply
Your email address will not be published. Required fields are marked *