Create your Account
ਪੰਜਾਬ ਦੀਆਂ ਜ਼ੇਲ੍ਹਾ ‘ਚ 412 ਕੈਦੀ ਹੋਣਗੇ ਰਿਹਾਅ

ਚੰਡੀਗੜ੍ਹ
: ਪੰਜਾਬ
ਤੇ ਹਰਿਆਣਾ ਹਾਈ ਕੋਰਟ ਨੇ ਹੁਕਮ ਜਾਰੀ ਕੀਤਾ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ
ਹੈ। ਦਰਅਸਲ ਹਾਈਕੋਰਟ ਨੇ ਪੰਜਾਬ ਦੇ ਕੁਲ 412 ਕੈਦੀਆਂ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ।
ਉਹਨਾਂ ਨੇ ਕਿਹਾ ਹੈ ਕਿ 412 ਕੈਦੀਆਂ ਨੂੰ ਦੋ ਹਫ਼ਤਿਆਂ ਦੇ ਅੰਦਰ ਜ਼ਮਾਨਤ ਉਤੇ ਰਿਹਾਅ ਕੀਤਾ ਜਾਵੇ।
ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹਨਾਂ ਦੀਆਂ ਸਮੇਂ ਤੋਂ ਪਹਿਲਾਂ ਰਿਹਾਈ ਲਈ ਅਰਜ਼ੀਆਂ ਪੈਂਡਿੰਗ
ਪਈਆਂ ਹਨ, ਉਹਨਾਂ ਨੂੰ ਰਿਹਾਅ ਕੀਤਾ ਜਾਵੇ। ਇਸ ਦੌਰਾਨ ਜਸਟਿਸ ਹਰਪ੍ਰੀਤ ਸਿੰਘ ਬਰਾੜ ਨੇ ਕੈਦੀਆਂ
ਦੀਆਂ ਅਰਜ਼ੀਆਂ ਪੈਂਡਿੰਗ ਰਹਿਣ ‘ਤੇ ਸੂਬਾਈ ਅਥਾਰਿਟੀਆਂ (Provincial
Authorities)
ਨੂੰ ਡਾਟ ਲਗਾਈ ਅਤੇ ਇਸ ਨੂੰ ਵੱਡਾ ਚਿੰਤਾ ਦਾ
ਵਿਸ਼ਾ ਦੱਸਿਆ।
ਜਸਟਿਸ
ਹਰਪ੍ਰੀਤ ਸਿੰਘ ਬਰਾੜ ਵੱਲੋਂ ਕਿਹਾ ਗਿਆ ਕਿ “ਸੂਬਾਈ ਅਥਾਰਿਟੀਆਂ ਵੱਲੋਂ ਕੈਦੀਆਂ ਦੀਆਂ ਅਰਜ਼ੀਆਂ ਪੈਂਡਿੰਗ ਛੱਡਣਾ ਜਾ ਫਿਰ ਉਸ
ਵਿੱਚ ਨਾਕਾਮ ਹੋਣਾ ਇਹ ਇਸ ਸਮੇਂ ਬਹੁਤ ਵੱਡੀ ਚਿੰਤਾ ਦੀ ਗੱਲ ਹੈ। ਅਜਿਹਾ ਹੋਣ ਨਾਲ ਉਹਨਾਂ 412
ਕੈਦੀਆਂ ਨੂੰ ਜੇਲ੍ਹ ਵਿੱਚ ਜ਼ਿਆਦਾ ਸਮਾਂ ਰਹਿਣਾ ਪਿਆ। ਜਦ ਕਿ ਉਹ ਰਿਹਾਅ ਹੋ ਸਕਦੇ ਸੀ।“
ਇਸ
ਦੇ ਨਾਲ ਹੀ ਦਸ ਦੇਈਏ ਕਿ ਬੈਂਚ ਨੇ ਹਰਿਆਣਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਨੂੰ ਨਿਰਦੇਸ਼
ਜਾਰੀ ਕੀਤਾ ਹੈ ਕਿ ਉਹ ਪਿਛਲੇ ਦੋ ਸਾਲਾਂ ਤੋਂ ਪੈਂਡਿੰਗ ਸਮੇਂ ਤੋਂ ਪਹਿਲਾਂ ਰਿਹਾਈ ਨਾਲ ਸਬੰਧਤ
ਮਾਮਲਿਆਂ ਦੇ ਹਲਫ਼ਨਾਮੇ ਦਾਖਲ ਕਰਵਾਉਣ। 10 ਦਸੰਬਰ 2024 ਨੂੰ ਇਹ ਨਿਰਦੇਸ਼ ਹਲਫ਼ਨਾਮੇ ਪਿੱਛੋ ਆਏ।
ਇਸ ਦੌਰਾਨ ਕਿਹਾ ਗਿਆ ਕਿ ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ ’ਚ 412 ਕੈਦੀਆਂ ਵੱਲੋਂ ਸਮੇਂ ਤੋਂ
ਪਹਿਲਾਂ ਰਿਹਾਈ ਸਬੰਧੀ ਅਰਜ਼ੀਆਂ ਵਿਚਾਰ ਅਧੀਨ ਹਨ। ਪੰਜਾਬ
ਵਿੱਚ ਨਸ਼ਿਆਂ ਦਾ ਖਾਤਮਾ ਕੀਤਾ ਜਾਵੇਗਾ। ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਪੁਲਿਸ ਦੀ ਕਾਰਵਾਈ ਕਈ
ਗੁਣਾਂ ਵੱਧ ਹੈ। ਨਸ਼ਾ ਤਸਕਰਾਂ ਨੂੰ ਸਜ਼ਾ ਮਿਲਣ ਦਾ ਅਨੁਪਾਤ ਵੀ ਵੱਧ ਹੈ।
Leave a Reply
Your email address will not be published. Required fields are marked *