Create your Account
ਇਜ਼ਰਾਈਲ ਰੱਖਿਆ ਬਲ ਨੇ ਇਰਾਨ ‘ਤੇ ਵੱਡਾ ਹਮਲਾ ਕਰਨ ਦਾ ਕੀਤਾ ਦਾਅਵਾ

ਮੁਹਾਲੀ - ਇਜ਼ਰਾਈਲ ਤੇ ਇਰਾਨ ਵਿਚਕਾਰ ਜੰਗ ਹੋਰ ਜ਼ਿਆਦਾ ਵੱਧ ਗਈ ਹੈ। ਇਜ਼ਰਾਈਲ ਦੇ 20 ਤੋਂ ਵੱਧ ਲੜਾਕੂ ਜਹਾਜ਼ਾਂ ਨੇ 30 ਤੋਂ ਵੱਧ ਹਥਿਆਰਾਂ ਦੀ ਵਰਤੋਂ ਕੀਤੀ। ਇਜ਼ਰਾਈਲ ਨੇ ਤਹਿਰਾਨ ‘ਤੇ ਹਮਲਾ ਕੀਤਾ ਹੈ। ਇਹਨਾਂ ਹਮਲਿਆਂ ਦੀ ਜਾਣਕਾਰੀ ਆਪ ਇਜ਼ਰਾਈਲ ਦੇ ਰੱਖਿਆ ਬਲਾਂ ਨੇ ਦਿੱਤੀ ਹੈ। ਇਜ਼ਰਾਈਲ ਰੱਖਿਆ ਬਲਾਂ ਨੇ ਮਿਜ਼ਾਈਲ ਸਟੋਰੇਜ ਅਤੇ ਲਾਂਚ ਬੁਨਿਆਦੀ ਢਾਂਚਾ, ਹਵਾਈ ਖੁਫੀਆ ਜਾਣਕਾਰੀ ਲਈ ਵਰਤੇ ਜਾਂਦੇ ਰਾਡਾਰ ਅਤੇ ਸੈਟੇਲਾਈਟ ਸਿਸਟਮ, ਅਤੇ ਤਹਿਰਾਨ ਦੇ ਨੇੜੇ ਇੱਕ ਸਤ੍ਹਾ ਤੋਂ ਹਵਾ ਵਿੱਚ ਮਾਰ ਕਰਨ ਵਾਲਾ ਮਿਜ਼ਾਈਲ ਲਾਂਚਰ ਸ਼ਾਮਲ ਹੈ। ਇਰਾਨ ਤੇ ਇਜ਼ਰਾਈਲ ‘ਚ ਟਕਰਾਅ 13 ਜੂਨ ਤੋਂ ਚੱਲ ਰਿਹਾ ਹੈ।
ਇਜ਼ਰਾਈਲ
ਰੱਖਿਆ ਬਲ ਨੇ ਇਨ੍ਹਾਂ ਹਮਲਿਆਂ ਨੂੰ ਇਰਾਨੀ ਸ਼ਾਸਨ ਦੀ
ਫੌਜੀ ਸਮਰੱਥਾਵਾਂ ਨੂੰ ਘਟਾਉਣ ਲਈ ਹਵਾਈ ਉੱਤਮਤਾ ਪ੍ਰਾਪਤ ਕਰਨ ਦੇ ਨਿਰੰਤਰ ਯਤਨਾਂ ਦੇ ਹਿੱਸੇ
ਵਜੋਂ ਦੱਸਿਆ ਹੈ। ਇਸ ਮਹਾਂਯੁੱਧ ਵਿੱਚ ਹੁਣ ਅਮਰੀਕਾ ਵੀ ਸ਼ਾਮਲ ਹੋ ਗਿਆ ਹੈ। ਅਮਰੀਕਾ ਨੇ 22 ਜੂਨ ਨੂੰ ਇਰਾਨ ਦੇ ਤਿੰਨ ਪ੍ਰਮੁੱਖ ਪ੍ਰਮਾਣੂ
ਸਥਾਨਾਂ, ਫੋਦਰੇ, ਨਤਾਨਜ਼ ਤੇ ਇਸਫਾਹਨ 'ਤੇ ਅਚਾਨਕ ਹਮਲਾ ਕਰ ਦਿੱਤਾ।
ਅਮਰੀਕਾ
ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਰਾਨ ‘ਤੇ
ਚਰਚਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਰਾਨ ਨੂੰ ਹੁਣ ਟਕਰਾਅ ਖਤਮ ਕਰਨ ਲਈ ਸਹਿਮਤ ਹੋਣਾ ਜ਼ਰੂਰੀ
ਹੈ। ਅਮਰੀਕਾ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਰਾਨ ਅਜਿਹਾ ਨਹੀਂ ਕਰਦਾ ਤਾਂ ਉਸ 'ਤੇ ਹੋਰ ਵੱਡੇ ਹਮਲੇ ਕੀਤੇ ਜਾਣਗੇ।
ਐਂਟੋਨੀਓ
ਗੁਟੇਰੇਸ ਨੇ ਕਿਹਾ ‘ਮੱਧ
ਪੂਰਬ ਵਿੱਚ ਵਧਦੇ ਤਣਾਅ ਦੇ ਵਿਚਕਾਰ ਸਾਡੇ ਸਾਹਮਣੇ ਇੱਕ ਸਖ਼ਤ ਚੋਣ ਹੈ ਇੱਕ ਰਸਤਾ ਵਿਆਪਕ ਯੁੱਧ, ਡੂੰਘੇ ਦੁੱਖ ਅਤੇ ਅੰਤਰਰਾਸ਼ਟਰੀ ਵਿਵਸਥਾ ਨੂੰ
ਗੰਭੀਰ ਨੁਕਸਾਨ ਵੱਲ ਲੈ ਜਾਂਦਾ ਹੈ। ਦੂਜਾ
ਰਸਤਾ ਤਣਾਅ ਘਟਾਉਣ, ਕੂਟਨੀਤੀ
ਅਤੇ ਗੱਲਬਾਤ ਵੱਲ ਲੈ ਜਾਂਦਾ ਹੈ। ਅਸੀਂ
ਜਾਣਦੇ ਹਾਂ ਕਿ ਕਿਹੜਾ ਰਸਤਾ ਸਹੀ ਹੈ। ਅਸੀਂ
ਸ਼ਾਂਤੀ ਲਈ ਕੋਸ਼ਿਸ਼ ਕਰਨਾ ਛੱਡ ਨਹੀਂ ਸਕਦੇ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਦੋਵਾਂ ਦੇਸ਼ਾਂ ਵਿਚਕਾਰ ਸ਼ਾਂਤੀ ਬਣ ਜਾਵੇ।
Leave a Reply
Your email address will not be published. Required fields are marked *