/uploads/images/ads/adds.jpeg
Breaking News

22 ਸਾਲ ਦੇ ਨੌਜਵਾਨ ਦਾ ਸ਼ੱਕੀ ਹਾਲਾਤਾਂ ‘ਚ ਹੋਇਆ ਕਤਲ

top-news
  • 02 Jun, 2025
/uploads/images/ads/adds.jpeg

ਚੰਡੀਗੜ੍ਹ :  ਹੱਤਿਆ ਦੇ ਮਾਮਲਿਆਂ ਦਾ ਦੌਰ ਤੇਜ਼ੀ ਨਾਲ ਵੱਧ ਰਿਹਾ ਹੈ। ਇਕ ਦਰਦਨਾਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ 22 ਸਾਲ ਦੇ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਲਾਸ਼ ਮਿਲੀ ਹੈ। ਇਹ ਮਾਮਲਾ ਸਰਹੱਦੀ ਖੇਤਰ ਅਧੀਨ ਆਉਂਦੇ ਬਮਿਆਲ ਸੈਕਟਰ ਦੇ ਪਿੰਡ ਪਲਾਹ ਦੇ ਨਜ਼ਦੀਕ ਤੋਂ ਸਾਹਮਣੇ ਆਇਆ ਹੈ। ਜਦ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਪੁਲਿਸ ਮੌਕੇ ਤੇ ਪਹੁੰਚ ਗਈ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਚ ਲੈ ਲਿਆ ਹੈ, ਇਸ ਦੌਰਾਨ ਉਹਨਾਂ ਨੇ ਹੋਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ ਚਰਨਜੀਤ ਸਿੰਘ ਵਜੋਂ ਹੋਈ ਹੈ।   ਜਿਸ ਦੀ ਉਮਰ ਮਹਿਜ 22 ਸਾਲ ਦੀ ਸੀ।  

ਮ੍ਰਿਤਕ ਦੀ ਭੈਣ ਨੇ ਜਾਣਕਾਰੀ ਦਿੱਤੀ ਹੈ ਕਿ ਕੱਲ ਉਸ ਦਾ ਭਰਾ ਗੁਜਰਾਤ ਤੋਂ ਵਾਪਸ ਆਇਆ ਸੀ, ਅਤੇ ਉਹ ਸ਼ਾਮ ਦੇ 7 ਵਜੇ ਘਰ ਤੋਂ ਕਿਸੇ ਕੰਮ ਲਈ ਗਿਆ ਸੀ। ਉਸ ਤੋਂ ਬਾਅਦ ਜਦ ਉਹ ਦੇਰ ਰਾਤ ਤੱਕ ਘਰ ਨਾ ਆਇਆ ਤਾਂ ਉਸ ਨੂੰ ਘਰ ਵਾਲਿਆ ਵੱਲੋਂ ਵਾਰ-ਵਾਰ ਫੋਨ ਕੀਤੇ ਗਏ, ਪਰ ਉਸ ਦਾ ਕੋਈ ਜਵਾਬ ਨਹੀਂ ਆਇਆ। ਸਵੇਰ ਹੁੰਦੇ ਦੌਰਾਨ ਹੀ ਸਰਹੱਦੀ ਪਿੰਡ ਪਲਾਹ ਦੇ ਨਜ਼ਦੀਕ ਸੜਕ ਦੇ ਕਿਨਾਰੇ ਪਿੰਡ ਦੇ ਵਿਅਕਤੀ ਨੂੰ ਉਸ ਦੀ ਲਾਸ਼ ਮਿਲੀ। ਪੁਲਿਸ ਨੇ ਉਹਨਾਂ ਦੇ ਪਰਿਵਾਰ ਨੂੰ ਜਾਣਕਾਰੀ ਦਿੱਤੀ।

ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਮ੍ਰਿਤਕ ਦੇ ਸਰੀਰ ਤੇ ਖੂਨ ਦੇ ਨਿਸ਼ਾਨ ਹਨ ਅਤੇ ਉਸ ਦੇ ਕੰਨਾਂ ਵਿੱਚੋਂ ਪਾਈਆਂ ਹੋਈਆਂ ਮੁੰਦਰਾਂ ਵੀ ਨਹੀਂ ਹਨ। ਉਸ ਦੇ ਕੋਲ ਤਕਰੀਬਨ 20 ਤੋਂ 22  ਹਜ਼ਾਰ ਰੁਪਏ ਨਕਦੀ ਸਨ ਜੋ ਕਿ ਉਸ ਕੋਲ ਨਹੀਂ ਮਿਲੇ। ਇਸ ਦੇ ਨਾਲ ਹੀ ਨਾ ਹੀ ਉਸਦਾ ਮੋਬਾਇਲ ਮਿਲਿਆ ਹੈ। ਥਾਣਾ ਦੇ ਜਾਚ ਅਧਿਕਾਰੀ ਵੱਲੋਂ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੇ ਸਰੀਰ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਪੁਲਿਸ ਹੁਣ ਅੱਗੇ ਕਾਰਵਾਈ ਕਰ ਰਹੀ ਹੈ।

   

/uploads/images/ads/adds.jpeg

Leave a Reply

Your email address will not be published. Required fields are marked *