/uploads/images/ads/adds.jpeg
Breaking News

ਯਾਤਰੀਆਂ ਲਈ ਖੁਸ਼ਖਬਰੀ : 4 ਘੰਟੇ ਦੀ ਬਜਾਏ 24 ਘੰਟੇ ਪਹਿਲਾਂ ਤਿਆਰ ਕੀਤਾ ਜਾਵੇਗਾ ਚਾਰਟ

top-news
  • 11 Jun, 2025
/uploads/images/ads/adds.jpeg

ਮੋਹਾਲੀ :  ਭਾਰਤੀ ਰੇਲਵੇ ਯਾਤਰੀਆਂ ਲਈ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਯਾਤਰੀਆਂ ਲਈ ਹੁਣ ਸਫ਼ਰ ਕਰਨਾ ਹੋਰ ਵੀ ਆਸਾਨ ਹੋਣ ਵਾਲਾ ਹੈ। ਜਿੱਥੇ ਯਾਤਰੀਆਂ ਨੂੰ 4 ਘੰਟੇ ਪਹਿਲਾਂ ਸੀਟ ਪੁਸ਼ਟੀਕਰਨ ਅਪਡੇਟ ਮਿਲਦੀ ਸੀ, ਹੁਣ ਰੇਲਗੱਡੀ ‘ਚ ਸੀਟ ਦਾ ਪੁਸ਼ਟੀਕਰਨ 24 ਘੰਟੇ ਪਹਿਲਾਂ ਹੋ ਜਾਇਆ ਕਰੇਗਾ।  ਰੇਲਗੱਡੀ ਦੇ ਰਵਾਨਗੀ ਤੋਂ ਸਿਰਫ਼ 4 ਘੰਟੇ ਪਹਿਲਾਂ ਸੀਟਾਂ ਦੀ ਪੁਸ਼ਟੀਕਰਨ ਹੁੰਦੀ ਸੀ, ਖਾਸ ਕਰਕੇ ਦੂਰ-ਦੁਰਾਡੇ ਇਲਾਕਿਆਂ ਤੋਂ ਰੇਲਗੱਡੀ ਫੜਨ ਵਾਲੇ ਯਾਤਰੀਆਂ ਨੂੰ ਬਹੁਤ  ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 
ਹੁਣ ਯਾਤਰੀ 24 ਘੰਟਿਆਂ ਦੇ ਅੰਦਰ ਆਪਣੀ ਬੁਕਿੰਗ ਨੂੰ ਰੱਦ ਕਰ ਸਕਦੇ ਹਨ। ਰੇਲਵੇ ਰਿਜ਼ਰਵੇਸ਼ਨ ਚਾਰਟ ਆਮ ਤੌਰ 'ਤੇ ਦੋ ਵਾਰ ਤਿਆਰ ਕੀਤੇ ਜਾਂਦੇ ਸਨ। ਪਹਿਲਾ ਚਾਰਟ ਟ੍ਰੇਨ ਦੇ ਨਿਰਧਾਰਿਤ ਰਵਾਨਗੀ ਸਮੇਂ ਤੋਂ ਚਾਰ ਘੰਟੇ ਪਹਿਲਾਂ ਤਿਆਰ ਕੀਤਾ ਜਾਂਦਾ ਸੀ। ਦੂਜਾ ਚਾਰਟ ਟ੍ਰੇਨ ਦੇ ਰਵਾਨਗੀ ਤੋਂ 30 ਮਿੰਟ ਪਹਿਲਾਂ ਤਿਆਰ ਕੀਤਾ ਜਾਂਦਾ ਸੀ।

/uploads/images/ads/adds.jpeg

Leave a Reply

Your email address will not be published. Required fields are marked *