/uploads/images/ads/adds.jpeg
Breaking News

ਭਾਰਤੀ ਫੌਜ ਦੇ ਦੋ ਹੈਲੀਕਾਪਟਰਾਂ ਨੇ ਕੀਤੀ ਐਮਰਜੈਂਸੀ ਲੈਂਡਿੰਗ

top-news
  • 27 May, 2025
/uploads/images/ads/adds.jpeg

ਚੰਡੀਗੜ੍ਹ :  ਫੌਜ ਦੇ ਦੋ ਹੈਲੀਕਾਪਟਰਾਂ ਨੂੰ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਅੱਜ ਸਵੇਰੇ ਯਾਨੀ ਕਿ ਮੰਗਲਵਾਰ 6:30 ਵਜੇ ਭਾਰਤੀ ਫੌਜ ਦੇ ਦੋ ਹੈਲੀਕਾਪਟਰਾਂ ਨੇ ਐਮਰਜੈਂਸੀ ਲੈਂਡਿੰਗ ਕੀਤੀ। ਇਹ ਲੈਂਡਿੰਗ ਢੋਟੀਆਂ ਪਿੰਡ ਦੇ ਖੇਡ ਸਟੇਡੀਅਮ ਵਿੱਚ ਹੋਈ। ਦੋਵੇਂ ਹੈਲੀਕਾਪਟਰ ਆਹਮਣੇ ਸਾਹਮਣੇ ਤੋਂ ਆਏ ਤੇ ਇਹਨਾਂ ਵਿਚਕਾਰ ਸਿਰਫ਼ ਡੇਢ ਮਿੰਟ ਦਾ ਸਮਾਂ ਸੀ। ਸਿਰਫ਼ ਡੇਢ ਮਿੰਟ ਵਿੱਚ ਦੋਵਾਂ ਨੇ ਐਮਰਜੈਂਸੀ ਲੈਂਡਿੰਗ ਕੀਤੀ। ਜਦ ਪਿੰਡ ਵਿੱਚ ਅਚਾਨਕ ਭਾਰਤੀ ਫੌਜ ਦੇ ਦੋ ਹੈਲੀਕਾਪਟਰਾਂ ਨੇ ਐਮਰਜੈਂਸੀ ਲੈਂਡਿੰਗ ਕੀਤੀ ਤਾਂ ਭਾਰੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ। ਭਾਰਤੀ ਫੌਜ ਦੇ ਦੋਵੇਂ ਹੈਲੀਕਾਪਟਰ ਅੱਧੇ ਘੰਟੇ ਤੋਂ ਵੱਧ ਖੇਡ ਸਟੇਡੀਅਮ ਵਿੱਚ ਖੜੇ ਰਹੇ।

ਕਿਹਾ ਜਾ ਰਿਹਾ ਹੈ ਕਿ ਲੈਂਡਿੰਗ ਤੋਂ ਬਾਅਦ ਇਕ ਸੀਨੀਅਰ ਫੌਜੀ ਅਧਿਕਾਰੀ ਆਪਣੇ ਹੈਲੀਕਾਪਟ ਤੋਂ ਉਤਰਿਆਂ ਤੇ ਦੂਜੇ ਹੈਲੀਕਾਪਟਰ ਵਿੱਚ ਬੈਠ ਗਿਆ ਤੇ ਸਵਾਰ ਹੋ ਗਏ। ਇਸ ਤੋਂ ਲਗਦਾ ਹੈ ਕਿ ਇਸ ਦਾ ਇੰਤਜ਼ਾਮ ਪਹਿਲਾਂ ਤੋਂ ਕੀਤਾ ਗਿਆ ਹੋਵੇ। ਫਿਲਹਾਲ ਇਸ ਬਾਬਤ ਫੌਜੀ ਅਧਿਕਾਰੀ ਜਾਂ ਹੋਰ ਅਦਾਰੇ ਤੋਂ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ ਤੇ ਨਾ ਹੀ ਉਹਨਾਂ ਨੇ ਕਿਸੇ ਚੀਜ਼ ਦੀ ਪੁਸ਼ਟੀ ਕੀਤੀ ਹੈ।

ਪਿੰਡ ਦੇ ਲੋਕਾਂ ਵਿੱਚ ਇੰਨਾ ਜ਼ਿਆਦਾ ਉਤਸ਼ਾਹ ਸੀ ਕਿ ਲੋਕ ਔਰਤਾਂ, ਬੱਚੇ ਆਪਣੇ ਘਰਾਂ ਤੋਂ ਬਾਹਰ ਨਿਕਲ ਗਏ ਤੇ ਸਟੇਡੀਅਮ ਹੈਲੀਕਾਪਟਰਾ ਨੂੰ ਦੇਖਣ ਲਈ ਪਹੁੰਚ ਗਏ। ਲੋਕ ਉਤਸ਼ਾਹਿਤ ਤਾਂ ਸੀ ਪਰ ਉਹਨਾਂ ਨੂੰ ਹੈਲੀਕਾਪਟਾਂ ਦੇ ਨੇੜੇ ਜਾਣ ਤੋਂ ਰੋਕ ਦਿੱਤਾ ਗਿਆ।

 

/uploads/images/ads/adds.jpeg

Leave a Reply

Your email address will not be published. Required fields are marked *