/uploads/images/ads/adds.jpeg
Breaking News

ਟੈਸਟ ਮੈਚ ਦੌਰਾਨ ਇੰਗਲੈਂਡ ਨੇ ਹਾਸਿਲ ਕੀਤੀ ਜਿੱਤ, ਕਪਤਾਨ ਗਿੱਲ ਨੇ ਹਾਰ ਦੀ ਜਾਣੋ ਕੀ ਦੱਸੀ ਵਜ੍ਹਾ

top-news
  • 25 Jun, 2025
/uploads/images/ads/adds.jpeg

ਮੁਹਾਲੀ : ਭਾਰਤ ਤੇ ਇੰਗਲੈਂਡ ਵਿਚਕਾਰ ਟੈਸਟ ਮੈਚ ਖੇਡਿਆ ਜਾ ਰਿਹਾ ਸੀ। ਇਸ ਦੌਰਾਨ ਇੰਗਲੈਂਡ ਨੇ ਜਿੱਤ ਪ੍ਰਾਪਤ ਕੀਤੀ। ਦੱਸ ਦੇਈਏ ਕਿ ਇੰਗਲੈਂਡ ਨੇ ਭਾਰਤ ਬੁਰੀ ਤਰ੍ਹਾ ਹਰਾਇਆ। ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਦੱਸਿਆ ਕਿ ਬੱਲੇਬਾਜ਼ਾਂ ਸਕੋਰ ਬਣਾਉਣ ਵਿੱਚ ਅਸਫਲ ਹੋ ਗਏ, ਜਿਸ ਕਾਰਨ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।  

ਉਪ-ਕਪਤਾਨ ਰਿਸ਼ਭ ਪੰਤ ਨੇ ਦੋਵਾਂ ਪਾਰੀਆਂ ਵਿੱਚ ਸੈਂਕੜੇ ਬਣਾਏ ਜਦ ਕਿ ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ ਅਤੇ ਕੇਐਲ ਰਾਹੁਲ ਨੇ ਵੀ ਵਧੀਆਂ ਸਕੋਰ ਬਣਾਏ। ਇਸ ਸਭ ਦੇ ਬਾਵਜੂਦ ਵੀ ਭਾਰਤ ਵੱਡਾ ਸਕੋਰ ਨਹੀਂ ਬਣਾ ਸਕਿਆ। ਦੱਸ ਦੇਈਏ ਕਿ ਪਹਿਲੀ ਪਾਰੀ ਵਿੱਚ ਤਿੰਨ ਵਿਕਟਾਂ 'ਤੇ 359 ਸਕੋਰ ਬਣਾਉਣ ਤੋਂ ਬਾਅਦ, ਪੂਰੀ ਟੀਮ 471 ਸਕੋਰ 'ਤੇ ਆਲ ਆਊਟ ਹੋ ਗਈ।



ਮੈਚ ਖਤਮ ਹੋਣ ਤੋਂ ਬਾਅਦ ਸ਼ੁਭਮਨ ਗਿੱਲ ਨੇ ਕਿਹਾ, "ਇਹ ਇੱਕ ਵਧੀਆ ਟੈਸਟ ਮੈਚ ਸੀ। ਸਾਡੇ ਕੋਲ ਮੌਕੇ ਸਨ, ਪਰ ਅਸੀਂ ਕੈਚ ਛੱਡੇ ਅਤੇ ਹੇਠਲੇ ਕ੍ਰਮ ਤੋਂ ਵੀ ਸਕੋਰ ਨਹੀਂ ਬਣਾ ਪਾਏ। ਪਰ ਮੈਨੂੰ ਸਾਰੀ ਟੀਮ 'ਤੇ ਮਾਣ ਹੈ ਅਤੇ ਕੁੱਲ ਮਿਲਾ ਕੇ ਇਹ ਇੱਕ ਚੰਗੀ ਕੋਸ਼ਿਸ਼ ਸੀ। ਕੱਲ੍ਹ ਅਸੀਂ ਲਗਭਗ 430 ਸਕੋਰ ਬਣਾਉਣ ਤੋਂ ਬਾਅਦ ਪਾਰੀ ਘੋਸ਼ਿਤ ਕਰਨ ਬਾਰੇ ਸੋਚ ਹੀ ਰਹੇ ਸੀ ਪਰ ਹੇਠਲੇ ਕ੍ਰਮ ਵਿੱਚ ਅਸੀਂ ਸਕੋਰ ਨਹੀਂ ਬਣਾ ਪਾਏ ਜਿਸ ਕਾਰਨ ਮੁਸ਼ਕਲ ਹੋ ਗਿਆ।

ਸਾਨੂੰ ਆਉਣ ਵਾਲੇ ਸਮੇਂ ਵਿੱਚ ਸੁਧਾਰ ਕਰਨਾ ਪਵੇਗਾ। ਸਾਨੂੰ ਆਉਣ ਵਾਲੇ ਮੈਚਾਂ ਵਿੱਚ ਇਸ ਵਿੱਚ ਸੁਧਾਰ ਕਰਨਾ ਪਵੇਗਾ। ਕੈਚ ਛੱਡਣ 'ਤੇ ਆਪਣੇ ਫੀਲਡਰਾਂ ਦਾ ਬਚਾਅ ਕਰਦੇ ਹੋਏ, ਗਿੱਲ ਨੇ ਕਿਹਾ ਕਿ ਅਜਿਹੀਆਂ ਵਿਕਟਾਂ 'ਤੇ ਮੌਕੇ ਆਸਾਨੀ ਨਾਲ ਉਪਲਬਧ ਨਹੀਂ ਹੁੰਦੇ। ਸਾਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ ਪਹਿਲੂਆਂ ਵਿੱਚ ਬਿਹਤਰ ਤਰੀਕੇ ਨਾਲ ਖੇਡਿਆ ਜਾਵੇਗਾ। ਸ਼ੁਭਮਨ ਗਿੱਲ ਨੇ ਕਿਹਾ ਕਿ 2 ਜੁਲਾਈ ਤੋਂ ਬਰਮਿੰਘਮ ਵਿੱਚ ਦੂਜਾ ਟੈਸਟ ਹੋਣ ਵਾਲਾ ਹੈ ਅਤੇ ਉਸ ਵਿੱਚ ਹਾਲੇ ਕਾਫੀ ਸਮਾਂ ਹੈ।

/uploads/images/ads/adds.jpeg

Leave a Reply

Your email address will not be published. Required fields are marked *