Create your Account
ਇਜ਼ਰਾਈਲ ਨੇ ਗਾਜ਼ਾ ਤੇ ਮਾਸੂਮ ਲੋਕਾਂ ਨੂੰ ਬਣਾਇਆ ਨਿਸ਼ਾਨਾ, ਲੋਕਾਂ ਦੇ ਇੱਕਠ ਨੂੰ ਦੇਖ ਕੇ ਕੀਤੀ ਗੋਲੀਬਾਰੀ

ਮੁਹਾਲੀ – ਇਰਾਨ ਤੇ ਇਜ਼ਰਾਈਲ ਵਿੱਚ ਤਣਾਅ ਨੂੰ ਵੱਧ ਰਿਹਾ, ਜਿਸ ਕਾਰਨ ਹਾਲਾਤ ਦਿਨ ਪ੍ਰਤੀ ਦਿਨ ਖਰਾਬ ਹੁੰਦੇ ਜਾ ਰਹੇ ਹਨ। ਗਾਜ਼ਾ ਵਿੱਚ ਸਹਾਇਤਾ ਟਰੱਕਾਂ ਦੀ ਉਡੀਕ ਕਰ ਰਹੇ ਸੈਂਕੜੇ ਲੋਕਾਂ 'ਤੇ ਇਜ਼ਰਾਈਲੀ ਫੌਜ ਹਮਲਾ ਕਰ ਦਿੱਤਾ। ਇਜ਼ਰਾਈਲੀ ਫੌਜ ਨੇ ਲਗਾਤਾਰ ਉਹਨਾਂ ‘ਤੇ ਗੋਲੀਬਾਰੀ ਕੀਤੀ। ਦੁਨੀਆਂ ਦੀ ਇਸ ਦੁਸ਼ਮਣੀ ਵਿੱਚ ਮਾਸੂਮ ਲੋਕ ਆਪਣੀ ਜਾਨ ਤੋਂ ਹੱਥ ਗੁਆ ਰਹੇ ਹਨ। ਇਸ ਹਮਲੇ ਦੌਰਾਨ 25 ਤੋਂ ਵੱਧ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ।
ਨੁਸੀਰਤ ਸ਼ਰਨਾਰਥੀ ਕੈਂਪ ਵਿੱਚ ਸਥਿਤ ਅਵਦਾ
ਹਸਪਤਾਲ ਇਸ ਹਮਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਗਾਜ਼ਾ ਦੇ ਦੱਖਣ ਵਿੱਚ ਲੋਕ ਟਰੱਕਾਂ ਦੀ
ਉਡੀਕ ਕਰ ਰਹੇ ਸਨ, ਇਸੇ ਦੌਰਾਨ ਇਜ਼ਰਾਈਲੀ ਫੌਜ ਨੇ ਉਹਨਾਂ ‘ਤੇ ਹਮਲਾ ਕਰ ਦਿੱਤਾ। 25 ਲੋਕਾਂ ਦੀ ਮੌਤ ਮੌਕੇ ‘ਤੇ ਹੀ ਹੋ ਗਈ ਹੈ, ਇਸ ਦੇ ਨਾਲ ਹੀ ਜ਼ਖਮੀ ਲੋਕਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ
ਗਿਆ। ਇਹ ਹਮਲਾ ਟੈਂਕਾਂ ਅਤੇ ਡਰੋਨਾਂ ਨੇ ਲੋਕਾਂ 'ਤੇ ਗੋਲੀਆਂ ਚਲਾਈਆਂ।
ਹਸਪਤਾਲ ਨੇ ਇਸ ਹਮਲੇ ‘ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 146 ਫਲਸਤੀਨੀ ਜ਼ਖਮੀ ਹੋਏ ਹਨ। ਹਸਪਤਾਲ ਨੇ
ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ 62 ਲੋਕਾਂ ਦੀ ਹਾਲਤ ਗੰਭੀਰ ਹੈ। ਕੇਂਦਰੀ ਗਾਜ਼ਾ ਦੇ ਹੋਰ ਹਸਪਤਾਲ ਲਿਜਾਇਆ ਗਿਆ ਹੈ। ਗਾਜ਼ਾ ਪੱਟੀ ਦੇ ਸਿਹਤ
ਮੰਤਰਾਲੇ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਯੁੱਧ ਵਿੱਚ ਲਗਭਗ 56,000
ਫਲਸਤੀਨੀ ਮਾਰੇ ਜਾ ਚੁੱਕੇ ਹਨ।
Leave a Reply
Your email address will not be published. Required fields are marked *