/uploads/images/ads/adds.jpeg
Breaking News

3 ਜੁਲਾਈ ਤੋਂ ਹੋ ਰਹੀ ਸ਼ੁਰੂ ਪਵਿੱਤਰ ਸ਼੍ਰੀ ਅਮਰਨਾਥ ਯਾਤਰਾ, ਜਾਣ ਤੋਂ ਪਹਿਲਾਂ ਜਾਣੋ ਵਿਸ਼ੇਸ਼ ਦਿਸ਼ਾ-ਨਿਰਦੇਸ਼

top-news
  • 29 Jun, 2025
/uploads/images/ads/adds.jpeg

ਮੁਹਾਲੀ :  ਪਵਿੱਤਰ ਸ਼੍ਰੀ ਅਮਰਨਾਥ ਯਾਤਰਾ 3 ਜੁਲਾਈ, 2025 ਤੋਂ ਸ਼ੁਰੂ ਹੋਣ ਜਾ ਰਹੀ ਹੈ। ਸ਼ਿਵਜੀ ਭਗਤ ਇਹ ਖਬਰ ਸੁਣ ਕੇ ਬਹੁਤ ਖੁਸ਼ ਹਨ ਕਿ ਹੁਣ ਉਹਨਾਂ ਨੂੰ ਬਾਬਾ ਬਰਫਾਨੀ ਦੇ ਦਰਸ਼ਨ ਹੋਣ ਜਾ ਰਹੇ ਹਨ। ਹਰ ਸਾਲ ਲੱਖਾਂ ਸ਼ਰਧਾਲੂ ਪਵਿੱਤਰ ਸ਼੍ਰੀ ਅਮਰਨਾਥ ਯਾਤਰਾ ਤੇ ਜਾਂਦੇ ਹਨ। ਪਵਿੱਤਰ ਸ਼੍ਰੀ ਅਮਰਨਾਥ ਯਾਤਰਾ ਤੇ ਉਹ ਵੀ ਵਿਅਕਤੀ ਜਾ ਸਕਦਾ ਹੈ, ਜਿਸ ਵਿੱਚ ਹਿੰਮਤ ਤੇ ਜਨੂਨ ਹੋਵੇ।

ਪਵਿੱਤਰ ਸ਼੍ਰੀ ਅਮਰਨਾਥ ਯਾਤਰਾ ਜਾਣ ਲਈ ਰਜਿਸਟ੍ਰੇਸ਼ਨ ਲਾਜ਼ਮੀ ਹੈ। ਬਿਨਾਂ ਰਜਿਸਟ੍ਰੇਸ਼ਨ ਤੋਂ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਮਿਲੇਗੀ। ਇਸ ਦੇ ਨਾਲ ਹੀ ਆਧਾਰ ਕਾਰਡ ਵਰਗੇ ਸਰਕਾਰੀ ਪਛਾਣ ਪੱਤਰ ਆਪਣੇ ਨਾਲ ਰੱਖਣੇ ਵੀ ਲਾਜ਼ਮੀ ਦੱਸੇ ਗਏ ਹਨ। ਯਾਤਰਾ ਕਰਨ ਦੀ ਉਮਰ ਵੀ ਤੈਅ ਕੀਤੀ ਗਈ ਹੈ, ਜਿਸ ਦੌਰਾਨ 13 ਸਾਲ ਤੋਂ ਘੱਟ ਉਮਰ ਤੇ 75 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੈ।

ਪਵਿੱਤਰ ਸ਼੍ਰੀ ਅਮਰਨਾਥ ਯਾਤਰਾ ਸਮੁੰਦਰ ਤਲ ਤੋਂ ਬੇਹੱਦ ਉੱਚਾਈ ਤੇ ਸਥਿਤ ਹੈ, ਜਿੱਥੇ ਆਕਸੀਜਨ ਘੱਟ ਹੁੰਦੀ ਹੈ। ਇਸ ਲਈ ਪਵਿੱਤਰ ਸ਼੍ਰੀ ਅਮਰਨਾਥ ਯਾਤਰਾ ਜਾਣ ਤੋਂ ਪਹਿਲਾ ਪੂਰਾ ਮੈਡੀਕਲ ਹੁੰਦਾ ਹੈ ਅਤੇ ਜੇਕਰ ਮੈਡੀਕਲ ਸਹੀ ਆਵੇ ਤਾਂ ਹੀ ਯਾਤਰਾ ਤੇ ਜਾਣ ਦਾ ਸੁਖ ਮਿਲਦਾ ਹੈ। ਇਸ ਦੌਰਾਨ ਸਿਹਤ ਸਰਟੀਫਿਕੇਟ ਨਾਲ ਰੱਖਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਡਾਕਟਰੀ ਸਲਾਹ ਲੈ ਕੇ ਕਰੋ ਪਵਿੱਤਰ ਅਮਰਨਾਥ ਯਾਤਰਾ ਤੇ ਕਰੋ ਇਹ ਅਭਿਆਸ : -  

ਜੇਕਰ ਪਵਿੱਤਰ ਸ਼੍ਰੀ ਅਮਰਨਾਥ ਯਾਤਰਾ ਜਾਣ ਦੇ ਇਛੁੱਕ ਹੋ ਤਾਂ ਰੋਜ਼ਾਨਾ 4 ਤੋਂ 5 ਕਿਲੋਮੀਟਰ ਤੁਰਨ ਦੀ ਆਦਤ ਬਣਾਓ।  ਇੰਨਾ ਹੀ ਨਹੀਂ ਪ੍ਰਣਾਯਾਮ ਕਰੋ ਤੇ ਸਾਹ ਵਾਲੀ ਯੋਗਾ ਕਰੋ। ਯਾਤਰਾ ਤੋਂ ਪਹਿਲਾਂ ਪੂਰੇ ਸਰੀਰ ਦੀ ਜਾਂਚ ਕਰਵਾਉਣਾ ਨਾ ਭੁੱਲੋ। ਸ਼੍ਰੀ ਅਮਰਨਾਥ ਯਾਤਰਾ ਵਿੱਚ ਮੌਸਮ ਦਾ ਕੋਈ ਭਰੋਸਾ ਨਹੀਂ ਹੁੰਦਾ, ਕਦੇ ਬਾਰਿਸ਼ ਤੇ ਕਦੇ ਬਰਫ਼ ਤੇ ਕਦੇ ਤੇਜ਼ ਹਵਾਵਾਂ ਚੱਲਦੀਆਂ ਹਨ, ਇਸ ਲਈ ਗਰਮ ਕੱਪੜੇ ਜਿਵੇਂ ਕਿ ਥਰਮਲ ਵੀਅਰ, ਜੈਕੇਟ, ਮਫਲਰ ਤੇ ਰੇਨਕੋਟ,ਵਾਟਰਪ੍ਰੂਫ਼ ਟ੍ਰੈਕਿੰਗ ਜੁੱਤੇ, ਟਾਰਚ, ਪਾਵਰ ਬੈਂਕ ਤੇ ਫਸਟ ਏਡ ਕਿੱਟਸ ਨੂੰ ਆਪਣੇ ਨਾਲ ਰੱਖੋ। ਇਹ ਸਾਰੀਆਂ ਚੀਜ਼ਾਂ ਤੁਹਾਡੀ ਯਾਤਰਾ ਨੂੰ ਆਸਾਨ ਬਣਾਉਂਦੀਆਂ ਹਨ।

ਯਾਤਰਾਂ ਸੇਂ ਇਹਨਾਂ ਗੱਲਾਂ ਦਾ ਰੱਖੋਂ ਧਿਆਨ

ਜਦ ਵੀ ਤੁਸੀਂ ਪਵਿੱਤਰ ਸ਼੍ਰੀ ਅਮਰਨਾਥ ਯਾਤਰਾ ਤੇ ਜਾਂਦੇ ਹੋ ਤਾਂ ਕਦੇ ਵੀ ਜਲਦੀ ਨਾ ਕਰੋ। ਬਹੁਤ ਹੌਲੀ-ਹੌਲੀ ਚੱਲੋ ਤੇ ਸਰੀਰ  ਨੂੰ ਆਰਾਮ ਦਿਓ। ਯਾਤਰਾ ਦੌਰਾਨ ਬਹੁਤ ਸਾਰਾ ਪਾਣੀ ਪੀਓ ਤੇ ਆਪਣੇ ਸਰੀਰ ਨੂੰ ਹਾਈਡ੍ਰੇਟ ਰੱਖੋ। ਇੱਕ ਗੱਲ ਦਾ ਵਿਸ਼ੇਸ਼ ਧਿਆਨ ਰੱਖੋ ਕਿ ਇਕੱਲੇ ਯਾਤਰਾ ਨਾ ਕਰੋ, ਇੱਕਲੇ ਯਾਤਰਾ ਕਰਨਾ ਸੁਰੱਖਿਅਤ ਨਹੀਂ ਤੇ ਸਮੂਹ ਵਿੱਚ ਯਾਤਰਾ ਕਰਨਾ ਸੁਰੱਖਿਅਤ ਹੈ। ਇਸ ਦੇ ਨਾਲ ਹੀ ਸਥਾਨਕ ਅਧਿਕਾਰੀਆਂ ਅਤੇ ਗਾਈਡਾਂ ਦੀਆਂ ਹਦਾਇਤਾਂ ਦੀ ਪਾਲਣਾ ਕਰੋ।

/uploads/images/ads/adds.jpeg

Leave a Reply

Your email address will not be published. Required fields are marked *