Create your Account
PM ਨਰਿੰਦਰ ਮੋਦੀ ਨੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ, ਦੁੱਖ ਕੀਤਾ ਸਾਂਝਾ
ਮੋਹਾਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ ਹੈ। ਦੱਸ ਦੇਈਏ ਕਿ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦੀ ਕੱਲ੍ਹ ਅਹਿਮਦਾਬਾਦ ਵਿਚ ਹੋਏ ਜਹਾਜ਼ ਹਾਦਸੇ ਵਿਚ ਮੌਤ ਹੋ ਗਈ ਸੀl ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਕਦੇ ਸੋਚਿਆ ਵੀ ਨਹੀਂ ਜਾ ਸਕਦਾ ਕਿ ਵਿਜੇ ਰੂਪਾਨੀ ਭਾਈ ਹੁਣ ਸਾਡੇ ਵਿਚਕਾਰ ਨਹੀਂ ਰਹੇ। ਉਹ ਉਨ੍ਹਾਂ ਨੂੰ ਕਈ ਦਹਾਕਿਆਂ ਤੋਂ ਜਾਣਦੇ ਸਨ ਅਤੇ ਦੋਹਾਂ ਨੇ ਕਈ ਮੁਸ਼ਕਲ ਸਮਿਆਂ ਦੌਰਾਨ ਇੱਕ-ਦੂਜੇ ਦੇ ਨਾਲ ਮਿਲ ਕੇ ਕੰਮ ਕੀਤਾ। ਵਿਜੇ ਭਾਈ ਇੱਕ ਨਿਮਰ ਅਤੇ ਮਿਹਨਤੀ ਆਗੂ ਸਨ, ਜੋ ਪਾਰਟੀ ਦੀ ਵਿਚਾਰਧਾਰਾ ਲਈ ਪੂਰੀ ਨਿਭਾਅ ਅਤੇ ਸਮਰਪਣ ਨਾਲ ਕੰਮ ਕਰਦੇ ਰਹੇ। ਉਹ ਸਿਰਫ਼ ਉੱਚੇ ਅਹੁਦਿਆਂ ਤੱਕ ਹੀ ਨਹੀਂ ਪਹੁੰਚੇ, ਬਲਕਿ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਆਪਣੇ ਕੰਮ ਨਾਲ ਲੋਕਾਂ ਦੀ ਸੇਵਾ ਵਿੱਚ ਵੀ ਤਨਦੇਹੀ ਨਾਲ ਨਿਭਾਈ ਹੈ।
Leave a Reply
Your email address will not be published. Required fields are marked *