/uploads/images/ads/adds.jpeg
Breaking News

"ਓਪਰੇਸ਼ਨ ਸ਼ੀਲਡ" ਹੋਇਆ ਮੁਲਤਵੀ, ਜਾਣੋ ਕਿਸ ਦਿਨ ਹੋਵੇਗਾ Blackout ਅਤੇ Mock Drill

top-news
  • 29 May, 2025
/uploads/images/ads/adds.jpeg

ਚੰਡੀਗੜ੍ਹ : ਭਾਰਤ ਤੇ ਪਾਕਿਸਤਾਨ ਵਿੱਚ ਵਿਵਾਦ ਹਲੇ ਵੀ ਚੱਲ ਰਿਹਾ ਹੈ। ਆਪਰੇਸ਼ਨ ਸਿੰਦੂਰ ਫਿਲਹਾਲ ਖ਼ਤਮ ਨਹੀਂ ਹੋਇਆ ਹੈ, ਹੁਣ "ਓਪਰੇਸ਼ਨ ਸ਼ੀਲਡ" ਜਾਰੀ ਕੀਤਾ ਗਿਆ ਹੈ। ਭਾਰਤ ਸਰਕਾਰ ਨੇ ਕੁਝ ਨਿਰਦੇਸ਼ ਜਾਰੀ ਕੀਤੇ ਹਨ। ਉਹਨਾਂ ਦੇ ਨਿਰਦੇਸ਼ਾਂ ਦੇ ਅਨੁਸਾਰ ਇਹ ਸੂਚਿਤ ਕੀਤਾ ਜਾਂਦਾ ਹੈ ਕਿ “ਓਪਰੇਸ਼ਨ ਸ਼ੀਲਡ” ਅੱਜ ਯਾਨੀ ਕਿ 29 ਮਈ ਨੂੰ ਹੋਣਾ ਸੀ ਪਰ “ਓਪਰੇਸ਼ਨ ਸ਼ੀਲਡ” ਮੁਲਤਵੀ ਕਰ ਦਿੱਤਾ ਗਿਆ ਹੈ। ਪ੍ਰਸ਼ਾਸਕੀ ਕਾਰਨਾਂ ਕਰਕੇ “ਓਪਰੇਸ਼ਨ ਸ਼ੀਲਡ” ਨੂੰ ਮੁਲਤਵੀ ਕੀਤਾ ਗਿਆ ਹੈ। ਜਿਸ ਕਾਰਨ 29 ਮਈ ਨੂੰ ਬਲੈਕਆਊਟ ਅਤੇ Mock Drill ਨਹੀਂ ਹੋਵੇਗੀ। ਪਹਿਲੀ ਸਿਵਲ ਡਿਫੈਂਸ ਮੌਕ ਡਰਿੱਲ 7 ਮਈ ਨੂੰ ਹੋਈ ਸੀ। ਹੁਣ ਦੂਜੀ ਸਿਵਲ ਡਿਫੈਂਸ ਮੌਕ ਡਰਿੱਲ ਜੂਨ ਨੂੰ ਸ਼ਾਮ ਸਾਢੇ ਸੱਤ ਵਜੇ ਦੇ ਕਰੀਬ ਕੀਤੀ ਜਾਵੇਗੀ।    

 ਪਾਕਿਸਤਾਨ ਦੇ ਨਾਲ ਲੱਗਦੇ ਬਾਰਡਰ ਵਾਲੇ ਸੂਬਿਆਂ ਵਿੱਚ Mock Drill ਸ਼ੁਰੂ ਹੋਵੇਗੀ। ਦੱਸ ਦੇਈਏ ਕਿ 5 ਸੂਬਿਆਂ ਵਿੱਚ ਯਾਨੀ ਕਿ ਪੰਜਾਬ, ਰਾਜਸਥਾਨ, ਜੰਮੂ-ਕਸ਼ਮੀਰ ਤੇ ਗੁਜਰਾਤ ਵਿੱਚ Mock Drill ਹੋਵੇਗੀ। ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ 3 ਜੂਨ ਨੂੰ Mock Drill ਕੀਤੀ ਜਾਵੇਗੀ। ਪੰਜਾਬ ਦੇ ਜ਼ਿਲ੍ਹੇ ਪਠਾਨਕੋਟਫਾਜ਼ਿਲਕਾ, ਫ਼ਿਰੋਜ਼ਪੁਰਤਰਨਤਾਰਨ ਤੇ ਅੰਮ੍ਰਿਤਸਰ 'ਚ ਵੀ Mock Drill ਹੋਵੇਗੀ।  

/uploads/images/ads/adds.jpeg

Leave a Reply

Your email address will not be published. Required fields are marked *