/uploads/images/ads/adds.jpeg
Breaking News

ਕੇਂਦਰ ਸਰਕਾਰ ਨੇ BBMB 'ਚ ਮੁੱਖ ਇੰਜੀਨੀਅਰ ਨੂੰ ਕੀਤਾ ਨਿਯੁਕਤ....

top-news
  • 27 May, 2025
/uploads/images/ads/adds.jpeg

 ਨਵੀਂ ਦਿੱਲੀ-  ਕੇਂਦਰ ਸਰਕਾਰ ਨੇ ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਵਿੱਚ ਮੁੱਖ ਇੰਜੀਨੀਅਰ ਵਿਜੇਂਦਰ ਸਿੰਘ ਨਾਰਾ (B.S Nara) ਨੂੰ ਮੈਂਬਰ (ਸਿੰਚਾਈ) ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਕੈਬਨਿਟ ਦੀ ਨਿਯੁਕਤੀਆਂ ਕਮੇਟੀ ਨੇ ਬਿਜਲੀ ਮੰਤਰਾਲੇ ਦੀ ਸਿਫ਼ਾਰਸ਼ 'ਤੇ ਇਹ ਫੈਸਲਾ ਲਿਆ ਹੈ। ਬੀ.ਐਸ ਨਾਰਾ ਦਾ ਇਹ ਚਾਰਜ ਛੇ ਮਹੀਨੇ ਲਈ ਜਾਰੀ ਰਹੇਗਾ ਜਾਂ ਜਦੋਂ ਤੱਕ ਨਿਯਮਤ ਨਿਯੁਕਤੀ ਨਹੀਂ ਹੋ ਜਾਂਦੀ।


ਵਿਜੇਂਦਰ ਸਿੰਘ ਨਾਰਾ, ਜੋ ਹਰਿਆਣਾ ਦੇ ਇੱਕ ਸੀਨੀਅਰ ਇੰਜੀਨੀਅਰ ਹਨ, ਸਿੰਚਾਈ ਸੇਵਾਵਾਂ ਨੂੰ ਮਜ਼ਬੂਤ ਕਰਨ ਅਤੇ ਪ੍ਰਬੰਧਨ ਵਿੱਚ ਸੁਧਾਰ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਇਸ ਨਿਯੁਕਤੀ ਨਾਲ BBMB ਦੇ ਸਿੰਚਾਈ ਖੇਤਰ ਵਿੱਚ ਮਾਹਰਤਾ ਅਤੇ ਕਾਰਗੁਜ਼ਾਰੀ ਵਿੱਚ ਵਾਧਾ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।

/uploads/images/ads/adds.jpeg

Leave a Reply

Your email address will not be published. Required fields are marked *