/uploads/images/ads/adds.jpeg
Breaking News

ਮਨ ਕੀ ਬਾਤ ਦੌਰਾਨ PM ਮੋਦੀ ਨੇ ਜਾਣੋ ਕੀ ਕਿਹਾ

top-news
  • 26 May, 2025
/uploads/images/ads/adds.jpeg

ਚੰਡੀਗੜ੍ਹ :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪ੍ਰੋਗਰਾਮ ਮਨ ਕੀ ਬਾਤ ਵਿੱਚ ਕੁਝ ਅਹਿਮ ਮੁੱਦਿਆ ਉੱਤੇ ਚਰਚਾ ਕੀਤੀ। ਉਹਨਾਂ ਨੇ 'ਆਪ੍ਰੇਸ਼ਨ ਸਿੰਦੂਰ ਦੇ ਨਾਲ ਹੀ ਦੇਸ਼ ਦੀ ਸੁਰੱਖਿਆ ਦੀ ਗੱਲ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਆਪ੍ਰੇਸ਼ਨ ਸਿੰਦੂਰ ਕਿਵੇਂ ਸਫਲ ਹੋਇਆ ਇਸ ਬਾਬਤ ਪੂਰੀ ਕਹਾਣੀ ਬਿਆਨ ਕੀਤੀ ਹੈ। ਨਾਲ ਹੀ ਹੋਰ ਵੀ ਕਈ ਅਹਿਮ ਮੁੱਦਿਆ ਉੱਤੇ ਚਰਚਾ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਸੈਨਾ ਨੇ ਜਿਵੇਂ ਬਹਾਦਰੀ ਨਾਲ ਪਾਕਿਸਤਾਨ ਦਾ ਸਾਹਮਣਾ ਕੀਤਾ ਉਹਨਾਂ ਦਾ ਪ੍ਰਸ਼ੰਸਾ ਕੀਤੀ ਹੈ।

ਉਹਨਾਂ ਨੇ ਮਹਾਰਾਸ਼ਟਰ ਦੇ ਕਾਟੇਝਾਰੀ ਪਿੰਡ ਦੀ ਘਟਨਾ ਉੱਤੇ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਤੁਹਾਡੇ ਸਾਰਿਆਂ ਲਈ ਬੱਸਾਂ ਵਿੱਚ ਸਫਰ ਕਰਨਾ ਆਮ ਹੈ ਪਰ ਮੈਂ ਤੁਹਾਨੂੰ ਅੱਜ ਇੱਕ ਕਹਾਣੀ ਸੁਣਾਉਂਦਾ ਹੈ, ਇਕ ਅਜਿਹਾ ਪਿੰਡ ਹੈ, ਜਿੱਥੇ ਬੱਸ ਪਹਿਲੀ ਵਾਰ ਗਈ, ਉੱਥੋਂ ਦੇ ਲੋਕ ਇੰਨੇ ਖੁਸ਼ ਹੋਏ ਕਿ ਉਹਨਾਂ ਨੇ ਪਿੰਡ ਵਿੱਚ ਢੋਲ ਵਜਾਇਆ, ਜਸ਼ਨ ਮਨਾਇਆ ਇਸ ਦੁਆਰਾ ਉਸ ਬੱਸ ਦਾ ਸਵਾਗਤ ਕੀਤਾ। ਉਹਨਾਂ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ 10ਵੀਂ ਤੇ 12ਵੀਂ ਦੇ ਨਤੀਜੇ ਬਹੁਤ ਹੀ ਸ਼ਾਨਦਾਰ ਆਏ ਇਹ ਜਾਣਕੇ ਮੈਂ ਬਹੁਤ ਖੁਸ਼ ਹਾਂ।

ਜਦ ਮਨ ਕੀ ਬਾਤ ਦਾ ਪਹਿਲਾਂ ਐਪੀਸੋਡ ਸੀ ਤਾਂ ਉਹਨਾਂ ਨੇ ਮਾਓਵਾਦੀ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਬਸਤਰ ਓਲੰਪਿਕ ਦੀ ਸਫਲਤਾ ਬਾਰੇ ਗੱਲ ਕੀਤੀ ਸੀ ਇਸ ਦੇ ਨਾਲ ਹੀ ਉਹਨਾਂ ਨੇ ਵਿਗਿਆਨ ਪ੍ਰਯੋਗਸ਼ਾਲਾਵਾਂ ਦੀ ਸਫਲਤਾ ਬਾਰੇ ਚਰਚਾ ਕੀਤੀ ਸੀ। ਉਹਨਾਂ ਨੇ ਬੱਚਿਆਂ ਨੂੰ ਵਿਗਿਆਨ ਪ੍ਰਤੀ ਭਾਵੁਕ ਦੱਸਿਆ ਤੇ ਕਿਹਾ ਕਿ ਖੇਡਾਂ ਵਿੱਚ ਉਹ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਅਜਿਹੇ ਖੇਤਰਾਂ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਸਨ ਫਿਰ ਵੀ ਉਹਨਾਂ ਨੇ ਖੇਡਾਂ ਵਿੱਚ ਬਹੁਤ ਚੰਗਾ ਪ੍ਰਦਰਸ਼ਨ ਕੀਤਾ। ਉਹਨਾਂ ਨੇ ਇਹ ਰਸਤਾ ਚੁਣਿਆ ਹੈ ਤੇ ਜ਼ਿੰਦਗੀ ਨੂੰ ਚੰਗਾ ਬਣਾਉਣਾ ਹੈ। ਉਹਨਾਂ ਨੇ ਮਨ ਕੀ ਬਾਤ ਵਿੱਚ ਇਹ ਵੀ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਦੌਰਾਨ ਜਿਵੇਂ ਭਾਰਤੀ ਫੌਜ ਨੇ ਜ਼ਜਬਾ ਦਿਖਾਇਆ ਇਸ ਦੌਰਾਨ ਹਰ ਇਕ ਭਾਰਤੀ ਨੂੰ ਸਾਡੀ ਫੌਜ ਉੱਤੇ ਮਾਣ ਹੋਣਾ ਚਾਹੀਦਾ ਹੈ। ਇਸ ਦੇ ਨਾਲ ਉਹਨਾਂ ਨੇ ਲੋਕਾਂ ਨੂੰ ਭਾਰਤ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ।

 

/uploads/images/ads/adds.jpeg

Leave a Reply

Your email address will not be published. Required fields are marked *