Create your Account
ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ-ਮਯੁੰਗ ਨੇ 11 ਨਵੇਂ ਮੰਤਰੀ ਕੀਤੇ ਨਿਯੁਕਤ

ਮੁਹਾਲੀ - ਦੱਖਣੀ ਕੋਰੀਆ ਵਿੱਚ ਸੱਤਾ ਸੰਭਾਲਣ ਵਾਲੇ ਰਾਸ਼ਟਰਪਤੀ ਲੀ ਜੇ-ਮਯੁੰਗ ਨੇ ਆਪਣੀ ਕੈਬਨਿਟ ਲਈ ਮੰਤਰੀਆਂ ਦੀ ਸੂਚੀ ਜਾਰੀ ਕੀਤੀ ਹੈ। ਉਹਨਾਂ ਨੇ ਬੀਤੇ ਦਿਨ ਇਕ ਅਧਿਕਾਰਤ ਸੂਚੀ ਤਿਆਰ ਕੀਤੀ ਹੈ। ਇਸ ਸੂਚੀ ਅਨੁਸਾਰ ਰਾਸ਼ਟਰਪਤੀ ਲੀ ਜੇ-ਮਯੁੰਗ ਨੇ 11 ਮੰਤਰੀਆਂ ਦੇ ਨਾਮ ਪ੍ਰਸਤਾਵਿਤ ਕੀਤੇ ਹਨ। ਇਹਨਾਂ ਵਿੱਚ ਦੇਸ਼ ਦੀ ਸੁਰੱਖਿਆ ਤੇ ਵਿਦੇਸ਼ ਨੀਤੀ ਨਾਲ ਸਬੰਧਤ ਮੁੱਖ ਮੰਤਰਾਲੇ ਸ਼ਾਮਲ ਹਨ।
ਦੱਸ
ਦੇਈਏ ਕਿ ਇਸ ਸੂਚੀ ਵਿੱਚੋਂ ਰੱਖਿਆ ਮੰਤਰੀ ਆਹਨ ਗਿਊ-ਬੈਕ (Ahn Gyu-baek) ਵਜੋਂ ਨਾਮਜ਼ਦ ਕੀਤਾ ਗਿਆ ਹੈ। ਵਿਦੇਸ਼ ਮੰਤਰੀ ਵਜੋਂ ‘ਚੋਓ ਨੂ’ ਅਤੇ ਏਕੀਕਰਨ ਮੰਤਰੀ ਵਜੋਂ ‘ਚੁੰਗ ਡੋਂਗ-ਯੰਗ’ ਨੂੰ ਨਾਮਜ਼ਦ ਕੀਤਾ ਗਿਆ ਹੈ। ਇਹ ਤਿੰਨ ਅਹੁਦੇ ਬਹੁਤ
ਮਹੱਤਵਪੂਰਨ ਹੁੰਦੇ ਹਨ।
ਰਾਸ਼ਟਰਪਤੀ
ਦਫ਼ਤਰ ਨੇ ਇਸ ਬਾਬਤ ਸਪੱਸ਼ਿਕਰਨ ਦਿੱਤਾ ਹੈ ਕਿ ਜੋ 11 ਨਾਮਜ਼ਦਗੀਆਂ ਨੂੰ ਰਾਸ਼ਟਰੀ ਅਸੈਂਬਲੀ ਦੀ
ਪੁਸ਼ਟੀ ਪ੍ਰਕਿਰਿਆ ਵਿੱਚੋਂ ਲੰਘਣਾ ਪਵੇਗਾ। ਰਾਸ਼ਟਰੀ ਅਸੈਂਬਲੀ ਪ੍ਰਕਿਰਿਆ ਤੋਂ ਬਾਅਦ ਸਾਰੇ
ਵੱਲੋਂ ਮੰਤਰੀਆਂ ਆਪਣੇ-ਆਪਣੇ ਅਹੁਦੇ ਸੰਭਾਲੇ ਜਾਣਗੇ।
ਰਾਸ਼ਟਰਪਤੀ
ਲੀ ਜੇ-ਮਯੁੰਗ ਵੱਲੋਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਹ ਪ੍ਰਸ਼ਾਸਨ ਦੀਆਂ ਤਰਜੀਹਾਂ ਨੂੰ
ਦਰਸਾਉਂਦੀਆਂ ਹਨ। ਦੱਖਣੀ ਕੋਰੀਆ ਦੇ ਪਿਛਲੇ ਕੁਝ ਸਾਲਾਂ ਤੋਂ ਜੋ ਰਾਜਨੀਤਿਕ ਬਦਲਾਅ ਸਾਹਮਣੇ ਆਏ
ਹਨ, ਉਹਨਾਂ ਨੂੰ ਦੇਖਦੇ ਹੋਏ ਕੈਬਨਿਟ ਮੰਤਰਾਲਿਆਂ ਦੀ ਭੂਮਿਕਾ ਖਾਸ ਹੋ ਗਈ ਹੈ।
Leave a Reply
Your email address will not be published. Required fields are marked *