/uploads/images/ads/adds.jpeg
Breaking News

ਅੱਜ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਗਿਰਾਵਟ...

top-news
  • 26 May, 2025
/uploads/images/ads/adds.jpeg

ਨਵੀਂ ਦਿੱਲੀ : ਆਏ ਦਿਨ ਸੋਨਾ-ਚਾਂਦੀ ਦੇ ਭਾਅ 'ਚ ਲਗਾਤਾਰ ਬਦਲਾਵ ਦੇਖੇ ਜਾਂਦੇ ਹਨ, ਇਸ ਦੇ ਨਾਲ ਹੀ ਸੋਮਵਾਰ ਨੂੰ ਸੋਨੇ ਦੀ ਕੀਮਤ ’ਚ ਹਲਕੀ ਗਿਰਾਵਟ ਦੇਖੀ ਗਈ ਹੈ। ਬੀਤੇ ਦਿਨੀਂ ਸੋਨੇ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਸਨ। MCX ((Multi Commodity Exchange) ’ਚ 10 ਗ੍ਰਾਮ ਸੋਨੇ ਦੇ ਭਾਅ ’ਚ ਸਵੇਰੇ 10:09 ਵਜੇ ਗਿਰਾਵਟ ਦਰਜ ਕੀਤੀ ਗਈ ਹੈ। ਅੱਜ 26 ਮਈ ਨੂੰ ਸਵੇਰੇ 10:11 ਵਜੇ 10 ਗ੍ਰਾਮ ਸੋਨੇ ਦੀ ਕੀਮਤ 96,001 ਰੁਪਏ ਹੈ। ਹੁਣ ਤੱਕ ਸੋਨੇ ਦੇ ਭਾਅ ਨੇ 95,865 ਰੁਪਏ ਪ੍ਰਤੀ 10 ਗ੍ਰਾਮ ਪਹੁੰਚ ਕੇ ਨਵਾਂ ਰਿਕਾਰਡ ਬਣਾਇਆ ਹੈ। ਇਸ ਦੇ ਨਾਲ ਹੀ 96,101 ਰੁਪਏ ਪ੍ਰਤੀ 10 ਗ੍ਰਾਮ ਪੁੱਜ ਕੇ ਹੁਣ ਤੱਕ ਦਾ ਉੱਚਾ ਰਿਕਾਰਡ ਬਣਾਇਆ ਹੈ।
 ਚਾਂਦੀ ਦੇ ਭਾਅ 'ਚ ਵੀ ਆਈ ਗਿਰਾਵਟ
26 ਮਈ ਯਾਨੀ  ਸੋਮਵਾਰ ਨੂੰ ਸੋਨੇ ਦੀਆਂ ਕੀਮਤਾਂ ਦੇ ਨਾਲ-ਨਾਲ ਚਾਂਦੀ ਦੀ ਕੀਮਤ ਵਿਚ ਵੀ ਗਿਰਾਵਟ ਆਈ ਹੈ। MCX ਸਵੇਰੇ 10:18 ਵਜੇ ਚਾਂਦੀ ਦਾ ਭਾਅ 97,878 ਰੁਪਏ ਪ੍ਰਤੀ ਕਿਲੋ ਚਲ ਰਿਹਾ ਹੈ।ਚਾਂਦੀ ਨੇ ਹੁਣ ਤੱਕ 97,877 ਰੁਪਏ ਪ੍ਰਤੀ 10 ਗ੍ਰਾਮ ਪਹੁੰਚ ਕੇ ਨੀਵਾਂ ਰਿਕਾਰਡ ਬਣਾਇਆ ਹੈ। ਇਸ ਦੇ ਨਾਲ ਹੀ 98,300 ਪ੍ਰਤੀ ਕਿਲੋ ਹੁਣ ਤੱਕ ਦਾ ਉੱਚਾ ਰਿਕਾਰਡ ਹੈ।

/uploads/images/ads/adds.jpeg

Leave a Reply

Your email address will not be published. Required fields are marked *