Create your Account
India vs England : Indian team arrives in England to play five-match test series

ਚੰਡੀਗੜ੍ਹ : ਭਾਰਤੀ
ਕ੍ਰਿਕਟ ਟੀਮ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) 2025-27 ਦਾ ਪੜਾਅ ਸ਼ੁਰੂ ਹੋਣ
ਵਾਲਾ ਹੈ। ਜਿਸ ਨੂੰ ਲੈ ਕੇ ਪ੍ਰਸ਼ੰਸਕ ਬਹੁਤ ਉਤਸ਼ਾਹਿਤ ਹਨ। ਭਾਰਤੀ ਕ੍ਰਿਕਟ ਟੀਮ (ਡਬਲਯੂਟੀਸੀ) ਸ਼ੁਰੂ ਕਰਨ ਲਈ ਇੰਗਲੈਂਡ ਪਹੁੰਚੀ
ਹੈ। ਦੱਸ ਦੇਈਏ ਕਿ ਭਾਰਤੀ ਕ੍ਰਿਕਟ ਟੀਮ ਇੰਗਲੈਂਡ ਵਿਰੁੱਧ ਖੇਡੇਗੀ, ਇਸ ਲਈ ਸ਼ੁੱਕਰਵਾਰ ਰਾਤ ਨੂੰ ਭਾਰਤੀ
ਕ੍ਰਿਕਟ ਟੀਮ ਮੁੰਬਈ ਤੋਂ ਬ੍ਰਿਟੇਨ ਰਵਾਨਾ ਹੋਈ ਸੀ। ਜਦ ਰੋਹਿਤ ਸ਼ਰਮਾ ਨੇ ਟੈਸਟ ਕ੍ਰਿਕਟ ਮੈਚ ਤੋਂ
ਸੰਨਿਆਸ ਲਿਆ, ਉਸ ਤੋਂ ਬਾਅਦ ਸ਼ੁਭਮਨ ਗਿੱਲ ਭਾਰਤੀ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਰਿਸ਼ਭ ਪੰਤ ਨੂੰ ਉਪ ਕਪਤਾਨ ਵਜੋਂ ਨਿਯੁਕਤ ਕੀਤਾ ਗਿਆ। 20 ਜੂਨ ਨੂੰ ਲੀਡਜ਼ ਦੇ ਹੈਡਿੰਗਲੇ ਵਿੱਚ ਪਹਿਲਾ ਟੈਸਟ ਮੈਚ ਸ਼ੁਰੂ ਹੋਵੇਗਾ। ਇਸ ਦਾ ਨਾਮ ਤੇਂਦੁਲਕਰ-ਐਂਡਰਸਨ ਟਰਾਫੀ ਰੱਖਿਆ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਵੱਲੋਂ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕੀਤੀ ਗਈ, ਜਿਸ ਵਿੱਚ ਭਾਰਤੀ ਖਿਡਾਰੀ ਹਵਾਈ ਅੱਡੇ 'ਤੇ ਮੁੱਖ ਕੋਚ ਗੌਤਮ ਗੰਭੀਰ ਨਾਲ ਦਿਖਾਈ ਦਿੱਤੇ। ਸਾਰੇ ਖਿਡਾਰੀ ਟੈਸਟ ਮੈਚ ਲਈ ਤਿਆਰ ਦਿਖਾਈ ਦਿੱਤੇ। ਭਾਰਤੀ ਟੀਮ ਆਪਣੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਮੁਹਿੰਮ ਦੀ ਮਜ਼ਬੂਤੀ ਨਾਲ ਸ਼ੁਰੂਆਤ ਕਰੇਗਾ।
Leave a Reply
Your email address will not be published. Required fields are marked *