/uploads/images/ads/adds.jpeg
Breaking News

RCB ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇਣਗੇ, ਜ਼ਖਮੀ ਪ੍ਰਸ਼ੰਸਕਾਂ ਲਈ 'RCB ਕੇਅਰਜ਼' ਫੰਡ ਕੀਤਾ ਜਾਵੇਗਾ ਤਿਆਰ

top-news
  • 05 Jun, 2025
/uploads/images/ads/adds.jpeg

ਚੰਡੀਗੜ੍ਹ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਭਗਦੜ ਮੱਚ ਗਈ ਸੀ, ਜਿਸ ਦੌਰਾਨ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਹੀ ਕਈ ਲੋਕ ਜ਼ਖਮੀ ਵੀ ਹੋਏ ਹਨ। ਰਾਇਲ ਚੈਲੇਂਜਰਜ਼ ਬੰਗਲੌਰ (RCB) ਫਰੈਂਚਾਇਜ਼ੀ ਨੇਸ 11 ਮ੍ਰਿਤਕ ਲੋਕਾਂ ਦੇ ਪਰਿਵਾਰਾਂ ਨੂੰ  10-10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਰਾਇਲ ਚੈਲੇਂਜਰਜ਼ ਬੰਗਲੌਰ ਫਰੈਂਚਾਇਜ਼ੀ ਨੇ ਇਸ ਬਾਬਤ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਜੋ ਲੋਕ ਇਸ ਦੁਖਦਾਈ ਘਟਨਾ ਵਿੱਚ ਜ਼ਖਮੀ ਹੋਏ ਹਨ, ਉਹਨਾਂ ਲਈ 'RCB ਕੇਅਰਜ਼' ਨਾਮਕ ਇੱਕ ਫੰਡ ਬਣਾਇਆ ਜਾਵੇਗਾ।
18 ਸਾਲ ਬਾਅਦ RCB ਨੇ IPL ਦਾ ਖਿਤਾਬ ਜਿੱਤਿਆ, ਜਿਸ ਦਾ ਜਸ਼ਨ ਹਰ ਕੋਈ ਮਨਾ ਰਿਹਾ ਸੀ। ਪਰ ਇਹ ਜਸ਼ਨ ਕਿਸ ਸਮੇਂ ਮਾਤਮ ਵਿੱਚ ਬਦਲ ਗਿਆ ਪਤਾ ਹੀ ਨਹੀਂ ਲੱਗਾ। ਜਦ ਟੀਮ RCB ਦੀ ਜਿੱਤ ਹਾਸਿਲ ਕਰਕੇ ਅਹਿਮਦਾਬਾਦ ਤੋਂ ਬੰਗਲੌਰ ਪਹੁੰਚੀ ਤਾਂ ਪ੍ਰਸ਼ੰਸਕ ਬਹੁਤ ਖੁਸ਼ ਹੋਏ।  RCB ਦੇ ਖਿਡਾਰੀਆਂ ਨੂੰ ਸਟੇਡੀਅਮ ਵਿੱਚ ਸਨਮਾਨਿਤ ਕੀਤਾ ਜਾਣਾ ਸੀ। ਪ੍ਰਸ਼ੰਸਕ ਉਹਨਾਂ ਨੂੰ ਦੇਖਣ ਲਈ ਚਿੰਨਾਸਵਾਮੀ ਸਟੇਡੀਅਮ ਪਹੁੰਚੇ ਸਨ, ਲੱਖਾਂ ਦੀ ਗਿਣਤੀ ਵਿੱਚ ਭੀੜ ਇੱਕਠੀ ਹੋਈ ਸੀ। ਉਹ ਸਾਰੇ ਸਟੇਡੀਅਮ ਵਿਚ ਦਾਖਲ ਹੋਣ ਲਈ ਬਹੁਤ ਬੇਤਾਬ ਸੀ, ਇਸ ਦੌਰਾਨ ਹੀ ਉੱਥੇ ਭਗਦੜ ਮੱਚ ਗਈ। ਜਿਸ ਕਾਰਨ ਜਸ਼ਨ ਵਰਗਾ ਮਾਹੌਲ ਮਾਤਮ ਚ ਬਦਲ ਗਿਆ।        

/uploads/images/ads/adds.jpeg

Leave a Reply

Your email address will not be published. Required fields are marked *