/uploads/images/ads/adds.jpeg
Breaking News

ਇਨ੍ਹਾਂ ਵੱਡੇ Celebrities ਨੇ RCB ਦੀ ਜਿੱਤ ‘ਤੇ ਸੋਸ਼ਲ ਮੀਡੀਆ ‘ਤੇ ਆਪਣੀ ਖੁਸ਼ੀ ਕੀਤੀ ਜ਼ਾਹਿਰ, ਦੇਖੋ ਤਸਵੀਰਾਂ

top-news
  • 04 Jun, 2025
/uploads/images/ads/adds.jpeg

ਚੰਡੀਗੜ੍ਹ : ਵਿਰਾਟ ਕੋਹਲੀ ਦੀ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਨੇ IPL 2025 ਦੀ ਟਰਾਫੀ ਨੂੰ ਆਪਣੇ ਨਾਮ ਕਰ ਲਈ ਹੈ। RCB ਨੇ 17 ਸਾਲਾਂ ਬਾਅਦ ਟਰਾਫੀ ਜਿੱਤ ਕੇ ਰਿਕਾਰਡ ਤੋੜ ਦਿੱਤਾ ਹੈ। RCB ਦੀ ਜਿੱਤ ਤੋਂ ਬਾਅਦ ਰਾਤ ਸਮੇਂ ਵੀ ਦਿਨ ਵਰਗਾ ਮਾਹੌਲ ਸੀ, ਆਸਮਾਨ ਵਿੱਚ ਆਤਸ਼ਬਾਜੀਆਂ ਚੱਲ ਰਹੀਆਂ ਸੀ, ਲੋਕ ਪਟਾਕੇ ਚੱਲਾ ਰਹੇ ਸੀ, ਹਰ ਪਾਸੇ ਖੁਸ਼ੀ ਦਾ ਮਾਹੌਲ ਸੀ। ਜਿੱਥੇ ਪ੍ਰਸ਼ੰਸਕ ਖੁਸ਼ੀਆਂ ਮਨਾ ਰਹੇ ਸੀ, ਉੱਥੇ ਹੀ ਸੈਲਿਬ੍ਰਿਟੀਆਂ ਨੇ RCB ਦੀ ਜਿੱਤ 'ਤੇ ਸੋਸ਼ਲ ਮੀਡੀਆ ‘ਤੇ ਖੁਸ਼ੀ ਸਾਂਝੀ ਕੀਤੀ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਸਟੋਰੀ ਪਾ ਕੇ ਵਿਰਾਟ ਕੋਹਲੀ ਦੇ ਖਾਸ ਪਲ ਨੂੰ ਸਾਂਝਾ ਕੀਤਾ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹਨਾਂ ਸੇਲਿਬ੍ਰਿਟੀਆਂ ਨੇ ਸ਼ੇਅਰ ਕੀਤੀ ਖੁਸ਼ੀ :-

ਅਜੇ ਦੇਵਗਨ


ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਜੇ ਦੇਵਗਨ ਨੇ RCB ਦੀ ਜਿੱਤ 'ਤੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਲਿਖਿਆ ਕਿ, 'ਮੈਂ ਸਾਲਾਂ ਤੋਂ ਮੈਚ ਦੇਖ ਰਿਹਾ ਹਾਂ ਅਤੇ ਖੁਸ਼ ਹਾਂ। ਆਖਿਰ ਵਿੱਚ RCB ਨੇ ਇਤਿਹਾਸ ਰਚ ਕੇ ਦਿਖਾ ਹੀ ਦਿੱਤਾ। ਵਿਰਾਟ ਕੋਹਲੀ ਅਤੇ ਪੂਰੀ RCB ਟੀਮ ਨੂੰ ਵਧਾਈਆਂ।

ਵਿੱਕੀ ਕੌਸ਼ਲ


ਅਦਾਕਾਰ ਵਿੱਕੀ ਕੌਸ਼ਲ ਨੇ RCB ਦੀ ਜਿੱਤ 'ਤੇ ਇੰਸਟਾਗ੍ਰਾਮ 'ਤੇ ਜਿੱਤ ਤੋਂ ਬਾਅਦ ਵਿਰਾਟ ਦੀ ਭਾਵਨਾਤਮਕ ਫੋਟੋ ਸਾਂਝੀ ਕੀਤੀ ਅਤੇ ਲਿਖਿਆ, 'ਉਹ ਵਿਅਕਤੀ ਜਿਸ ਨੇ ਆਪਣਾ ਸਭ ਕੁਝ ਖੇਡ ਨੂੰ ਦੇ ਦਿੱਤਾ। ਇਹ ਲੰਬੇ ਸਮੇਂ ਤੋਂ ਪੈਂਡਿੰਗ ਸੀ।'

ਕਾਰਤਿਕ ਆਰੀਅਨ


ਅਦਾਕਾਰ ਕਾਰਤਿਕ ਆਰੀਅਨ ਨੇ RCB ਦੀ ਜਿੱਤ 'ਤੇ ਵਿਰਾਟ ਕੋਹਲੀ ਨੂੰ ਵਧਾਈ ਦਿੱਤੀ ਅਤੇ ਲਿਖਿਆ, 'ਆਖ਼ਰਕਾਰ 18 ਸਾਲਾਂ ਬਾਅਦ ਜਰਸੀ ਨੰਬਰ 18’ ਬਹੁਤ-ਬਹੁਤ ਵਧਾਈਆਂ ਵਿਰਾਟ ਕੋਹਲੀ ਨੂੰ।

ਸੋਨੂੰ ਸੂਦ 


ਅਦਾਕਾਰ ਸੋਨੂੰ ਸੂਦ ਨੇ RCB ਦੀ ਜਿੱਤ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਇੰਸਟਾਗ੍ਰਾਮ 'ਤੇ ਲਿਖਿਆ, 'ਮਿਹਨਤ ਦਾ ਫਲ ਮਿੱਠਾ ਹੁੰਦਾ ਹੈ। ਆਖਿਰ ‘ਚ ਵਿਰਾਟ ਕੋਹਲੀ ਅਤੇ ਪੂਰੀ ਟੀਮ ਨੂੰ ਬਹੁਤ ਵਧਾਈਆਂ। ਇੰਨਾ ਹੀ ਨਹੀਂ ਸੋਨੂੰ ਸੂਦ ਨੇ ਪੰਜਾਬ ਨੂੰ ਵੀ ਹੌਂਸਲਾ ਦਿੱਤਾ ਕਿਹਾ ਕਿ ਔਖੀ ਕਿਸਮਤ, ਤੁਸੀਂ ਸਖ਼ਤ ਮਿਹਨਤ ਕੀਤੀ ਅਤੇ ਦਿਲੋਂ ਖੇਡਿਆ।

ਅਨੰਨਿਆ ਪਾਂਡੇ


ਅਨੰਨਿਆ ਪਾਂਡੇ ਨੇ RCB ਦੀ ਜਿੱਤ 'ਤੇ ਖੁਸ਼ੀ ਜ਼ਾਹਰ ਕੀਤੀ ਅਤੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ RCB ਨੂੰ ਵਧਾਈ ਦਿੱਤੀ।

ਭੂਮੀ ਪੇਡਨੇਕਰ


ਅਭਿਨੇਤਰੀ ਭੂਮੀ ਪੇਡਨੇਕਰ ਨੇ RCB ਦੀ ਤਸਵੀਰ ਸਾਂਝੀ ਕਰਦੇ ਹੋਏ ਕਈ ਖੁਸ਼ੀ ਸਾਂਝੀ ਕੀਤੀ।

ਰਸ਼ਮੀਕਾ ਮੰਡਾਨਾ


ਅਭਿਨੇਤਰੀ ਰਸ਼ਮੀਕਾ ਮੰਡਾਨਾ ਨੇ ਵੀ RCB ਦੀ ਜਿੱਤ 'ਤੇ ਖੁਸ਼ੀ ਜ਼ਾਹਰ ਕੀਤੀ ਅਤੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ RCB ਦੇ  ਚੈਂਪੀਅਨ ਦੀ ਇੱਕ ਫੋਟੋ ਸ਼ੇਅਰ ਕੀਤੀ। 

ਰਣਵੀਰ ਸਿੰਘ


ਮਸ਼ਹੂਰ ਅਦਾਕਾਰ ਰਣਵੀਰ ਸਿੰਘ ਨੇ ਆਪਣੇ ਇੰਸਟਾਗ੍ਰਾਮ 'ਤੇ RCB ਦੀ ਜਿੱਤ 'ਤੇ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਰੀਲ ਸਾਂਝੀ ਕੀਤੀ ਅਤੇ ਲਿਖਿਆ, 'ਇੱਕ ਕਲੱਬ ਖਿਡਾਰੀ ਵਿਰਾਟ ਕੋਹਲੀ।'

ਅੱਲੂ ਅਰਜੁਨ 


ਅਦਾਕਾਰ ਅੱਲੂ ਅਰਜੁਨ ਨੇ RCB ਦੀ ਜਿੱਤ 'ਤੇ ਪੋਸਟ ਸ਼ੇਅਰ ਕੀਤੀ। ਇਸ ਦੇ ਨਾਲ, ਉਸਨੇ ਆਪਣੇ ਪੁੱਤਰ ਦੀ ਫੋਟੋ ਦੇ ਨਾਲ ਇੱਕ ਪੋਸਟ ਵੀ ਸਾਂਝੀ ਕੀਤੀ ਹੈ। ਜਿਸ ਵਿੱਚ ਉਸਦਾ ਬੇਟਾ RCB ਦੀ ਜਿੱਤ 'ਤੇ ਭਾਵੁਕ ਹੋ ਗਿਆ। 

ਅਵਨੀਤ ਕੌਰ


ਅਵਨੀਤ ਕੌਰ ਨੇ ਆਪਣੇ ਘਰ ਬੈਠ ਕੇ ਟੀਵੀ 'ਤੇ ਆਰਸੀਬੀ ਦੀ ਜਿੱਤ ਦਾ ਜਸ਼ਨ ਮਨਾਇਆ। ਅਦਾਕਾਰਾ ਨੇ ਉਨ੍ਹਾਂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।

/uploads/images/ads/adds.jpeg

Leave a Reply

Your email address will not be published. Required fields are marked *