/uploads/images/ads/adds.jpeg
Breaking News

IPL 2025 : ਸਮਾਪਤੀ ਸਮਾਰੋਹ ਦੌਰਾਨ ‘Operation Sindoor’ ਦਾ ਮਨਾਇਆ ਜਸ਼ਨ

top-news
  • 03 Jun, 2025
/uploads/images/ads/adds.jpeg

ਚੰਡੀਗੜ੍ਹ : ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਚ ਮੈਚ 7:30 ਵਜੇ ਸ਼ੁਰੂ ਹੋਣ ਵਾਲਾ ਹੈ। ਨਰਿੰਦਰ ਮੋਦੀ ਸਟੇਡੀਅਮ ਚ ਪ੍ਰਸ਼ੰਸਕਾਂ ਦੀ ਭੀੜ ਪੈਣੀ ਸ਼ੁਰੂ ਹੋ ਗਈ ਹੈ। ਨਰਿੰਦਰ ਮੋਦੀ ਸਟੇਡੀਅਮ ਚ  ਸਮਾਪਤੀ ਸਮਾਰੋਹ ਚੱਲ ਰਿਹਾ ਹੈ। ਨਰਿੰਦਰ ਮੋਦੀ ਸਟੇਡੀਅਮ ਵਿੱਚ 'ਜੈ ਹੋ' ਦੀ ਧੁਨ ਗੂੰਜੀ। IPL 2025 ਦੇ ਸਮਾਪਤੀ ਸਮਾਰੋਹ ਦੀ ਸ਼ੁਰੂਆਤ ਦੇਸ਼ ਭਗਤੀ ਦੇ ਗੀਤਾਂ ਨਾਲ ਹੋਈ।

IPL 2025 ਸਮਾਪਤੀ ਸਮਾਰੋਹ ਹੋਇਆ ਸ਼ੁਰੂ

IPL 2025 ਦਾ ਸਮਾਪਤੀ ਸਮਾਰੋਹ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸ਼ੁਰੂ ਹੋ ਗਿਆ ਹੈ। ਸਮਾਪਤੀ ਸਮਾਰੋਹ 'ਕੇਸਰੀ ਰੰਗ' ਗੀਤ ਨਾਲ ਸ਼ੁਰੂ ਹੋਇਆ। ਸਟੇਡੀਅਮ ਵਿੱਚ ਇੱਕ ਲੱਖ ਤੋਂ ਵੱਧ ਲੋਕ ਮੌਜੂਦ ਹਨ। ਇਸ ਵਾਰ ਸਮਾਪਤੀ ਸਮਾਰੋਹ ਭਾਰਤੀ ਫੌਜ ਦੀ ਬਹਾਦਰੀ ਨੂੰ ਸਮਰਪਿਤ ਕੀਤਾ ਗਿਆ ਹੈ। BCCI ਨੇ ਆਪ੍ਰੇਸ਼ਨ ਸਿੰਦੂਰ ਦੀ ਸਫਲਤਾ ਦਾ ਜਸ਼ਨ ਮਨਾਇਆ।

ਮਸ਼ਹੂਰ ਗਾਇਕ ਸ਼ੰਕਰ ਮਹਾਦੇਵਨ ਸਮਾਪਤੀ ਸਮਾਰੋਹ ਵਿੱਚ ਮੌਜੂਦ ਰਹਿਣਗੇ। ਅੱਜ 18ਵੇਂ ਸੀਜ਼ਨ ਦਾ ਫਾਈਨਲ ਮੈਚ ਪੰਜਾਬ ਕਿੰਗਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਕਾਰ ਖੇਡਿਆ ਜਾਵੇਗਾ। ਅੱਜ ਬਹੁਤ ਵੱਡਾ ਦਿਨ ਹੈ, IPL ਪ੍ਰਸ਼ੰਸਕਾਂ ਨੂੰ ਇੱਕ ਨਵਾਂ ਚੈਂਪੀਅਨ ਮਿਲੇਗਾ।  IPL 2025 ਫਾਈਨਲ PBKS ਅਤੇ RCB ਮੈਚ ਹੋਣ ਵਾਲਾ ਹੈ। IPL 2025 ਸੀਜ਼ਨ ਆਪਣੇ ਆਖਰੀ ਪੜਾਅ 'ਤੇ ਪਹੁੰਚ ਗਿਆ ਹੈ। ਹੁਣ ਤੋਂ ਕੁਝ ਸਮੇਂ ਬਾਅਦ ਲੀਗ ਨੂੰ ਇੱਕ ਨਵਾਂ ਚੈਂਪੀਅਨ ਮਿਲੇਗਾ। 

/uploads/images/ads/adds.jpeg

Leave a Reply

Your email address will not be published. Required fields are marked *