/uploads/images/ads/adds.jpeg
Breaking News

11 ਸਾਲ ਬਾਅਦ ਪੰਜਾਬ ਦੀ ਟੀਮ ਪਹੁੰਚੀ ‘IPL 2025’ ਦੇ ਫਾਈਨਲ ‘ਚ

top-news
  • 02 Jun, 2025
/uploads/images/ads/adds.jpeg

ਚੰਡੀਗੜ੍ਹ : ਪੰਜਾਬ ਕਿੰਗਜ਼ (PBKS) ਨੇ 11 ਸਾਲਾਂ ਵਿੱਚ ਪਹਿਲੀ ਵਾਰ IPL 2025 ਦੇ ਟਾਪ -2 ਵਿੱਚ ਆਪਣੀ ਜਗ੍ਹਾ ਬਣਾ ਕੇ ਹੁਣ ਫਾਈਨਲ ਵਿੱਚ ਵੀ ਜਗ੍ਹਾ ਪੱਕੀ ਕਰ ਲਈ ਹੈ। ਕੁਆਲੀਫਾਇਰ-2 ਮੈਚ ਵਿੱਚ ਪੰਜਾਬ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਆਈਪੀਐਲ 2025 ਦੇ ਫਾਈਨਲ ਵਿੱਚ ਜਗ੍ਹਾ ਬਣਾਈ। ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜਿਸ ਕਾਰਨ ਮੁੰਬਈ ਇੰਡੀਅਨਜ਼ ਨੇ ਪਹਿਲਾ ਬੱਲੇਬਾਜ਼ੀ ਕੀਤੀ। ਮੁੰਬਈ ਇੰਡੀਅਨਜ਼ ਨੇ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ 'ਤੇ 203 ਸਕੋਰ ਬਣਾਏ। 

ਇਸ ਦੌਰਾਨ ਹੀ ਪੰਜਾਬ ਕਿੰਗਜ਼ (PBKS) ਨੇ 19 ਓਵਰਾਂ ਵਿੱਚ 5 ਵਿਕਟਾਂ 'ਤੇ 207 ਸਕੋਰ ਬਣਾਏ। ਕੁਆਲੀਫਾਇਰ-2 ਮੈਚ ਵਿੱਚ ਇਸ ਵਾਰ ਕਪਤਾਨ Shreyas Iyer ਨੇ ਕਮਾਲ ਕਰ ਦਿੱਤਾ। Shreyas Iyer ਨੇ 41 ਗੇਂਦਾ ‘ਚ 87 ਸਕੋਰ ਬਣਾਏ, ਜਿਸ ਕਾਰਨ ਜਿੱਤ ਹਾਸਿਲ ਕਰਨ ਵਿੱਚ Iyer ਦਾ ਬਹੁਤ ਵੱਡਾ ਯੋਗਦਾਨ ਰਿਹਾ।  ਪੰਜਾਬ ਕਿੰਗਜ਼ ਨੇ 11 ਸਾਲਾਂ ਬਾਅਦ ਪਹਿਲੀ ਵਾਰ ਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ, ਪੰਜਾਬ ਕਿੰਗਜ਼ ਦੇ ਨਾਲ ਪ੍ਰਸ਼ੰਸਕ ਵੀ ਬਹੁਤ ਜ਼ਿਆਦਾ ਖੁਸ਼ ਹਨ। ਹੁਣ ਹਰ ਕਿਸੇ ਨੂੰ ਫਾਇਨਲ ਦਾ ਇੰਤਜ਼ਾਰ ਹੈ, PBKS ਤੇ RCB ਵਿੱਚ ਮੈਚ 3 ਜੂਨ ਨੂੰ ਹੋਣਾ ਹੈ। 3 ਜੂਨ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਫਾਇਨਲ IPL 2025 ਮੈਚ ਖੇਡਿਆ ਜਾਵੇਗਾ। 

ਪੰਜਾਬ ਕਿੰਗਜ਼ ਦੀ ਸ਼ੁਰੂਆਤ ਚੰਗੀ ਨਹੀਂ ਸੀ ਤੇ ਟੀਮ ਨੇ ਸ਼ੁਰੂਆਤ ਵਿੱਚ ਸਿਰਫ਼ 72 ਸਕੋਰ 'ਤੇ ਤਿੰਨ ਵਿਕਟਾਂ ਗੁਆਈਆਂ, ਇਸ ਤੋਂ ਬਾਅਦ ਹਰ ਕੋਈ ਪਰੇਸ਼ਾਨ ਸੀ ਕਿ ਹੁਣ ਕੀ ਬਣੇਗਾ। ਪਰ ਸ਼੍ਰੇਅਸ ਅਤੇ ਨੇਹਲ ਵਢੇਰਾ ਨੇ ਸਾਂਝੇਦਾਰੀ ਕੀਤੀ ਅਤੇ 87 ਸਕੋਰ ਬਣਾਏ। ਸ਼੍ਰੇਅਸ  ਨੇ 19ਵੇਂ ਓਵਰ ਦੀ ਆਖਰੀ ਗੇਂਦ 'ਤੇ ਛੱਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ। ਸ਼੍ਰੇਅਸ ਨੇ 41 ਗੇਂਦਾਂ ਵਿੱਚ ਪੰਜ ਚੌਕਿਆਂ ਅਤੇ 8 ਛੱਕਿਆਂ ਦੀ ਮਦਦ ਨਾਲ 87 ਸਕੋਰ ਬਣਾ ਕੇ ਜੇਤੂ ਵਾਪਸ ਪਰਤੇ । ਪੰਜਾਬ ਕਿੰਗਜ਼ ਲਈ ਪ੍ਰਿਯਾਂਸ਼ ਆਰੀਆ ਨੇ 20, ਜੋਸ਼ ਇੰਗਲਿਸ ਨੇ 38 ਤੇ ਪ੍ਰਭਸਿਮਰਨ ਸਿੰਘ ਨੇ 6 ਸਕੋਰ ਬਣਾਏ। ਸ਼ਸ਼ਾਂਕ ਸਿੰਘ 2 ਸਕੋਰ ਬਣਾ ਕੇ ਆਊਟ ਹੋ ਗਏ।  

ਕੁਆਲੀਫਾਇਰ-1 ਮੈਚ

ਪੰਜਾਬ ਕਿੰਗਜ਼ (PBKS) ਨੇ 11 ਸਾਲਾਂ ਵਿੱਚ ਪਹਿਲੀ ਵਾਰ IPL 2025 ਦੇ ਟਾਪ -2 ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। 27 ਮਈ ਨੂੰ PBKS ਅਤੇ MI ਦੇ ਵਿਚਕਾਰ ਮੈਚ ਸੀ। ਜਿਸ ਦੌਰਾਨ ਪੰਜਾਬ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ 7 ਵਿਕਟਾਂ ਦੇ ਨਾਲ ਹਰਾਇਆ। IPL 2025 ਵਿੱਚ ਪੰਜਾਬ ਕਿੰਗਜ਼ ਦਾ ਟਾਪ 2 ਦੇ ਵਿੱਚ ਜਗ੍ਹਾ ਬਣਾਉਣਾ ਬਹੁਤ ਵੱਡੀ ਗੱਲ ਹੈ। ਦੱਸ ਦੇਈਏ ਕਿ 29 ਮਈ ਨੂੰ ਕੁਆਲੀਫਾਇਰ-1 ਖੇਡਿਆ ਗਿਆ ।

ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਟਾਸਿੰਗ ਦੌਰਾਨ ਪੰਜਾਬ ਨੂੰ ਗੇਂਦਬਾਜ਼ੀ ਕਰਨ ਦਾ ਮੌਕਾ ਪ੍ਰਾਪਤ ਹੋਇਆ। ਇਸ ਦੇ ਨਾਲ ਹੀ ਪੰਜਾਬ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ  7 ਵਿਕਟਾਂ ‘ਤੇ ਹਰਾਇਆ। ਪੰਜਾਬ ਨੇ 185 ਸਕੋਰ ਬਣਾ ਕੇ 18.3 ਓਵਰਾਂ ਵਿੱਚ ਹੀ ਜਿੱਤ ਹਾਸਿਲ ਕੀਤੀ। ਕਪਤਾਨ ਸ਼੍ਰੇਅਸ ਅਈਅਰ ਨੇ ਆਪਣੀ ਕਪਤਾਨੀ ਨਾਲ ਟੀਮ ਨੂੰ ਜਿੱਤ ਹਾਸਿਲ ਕਰਵਾਈ। ਜੋਸ਼ ਇੰਗਲਿਸ ਨੇ 73 ਸਕੋਰ ਬਣਾਏ ਤੇ ਪ੍ਰਿਯਾਂਸ਼ ਆਰੀਆ 62 ਸਕੋਰ ਨੇ ਬਣਾਏ, ਜਿਸ ਨੇ ਜਿੱਤ ਹਾਸਲ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

/uploads/images/ads/adds.jpeg

Leave a Reply

Your email address will not be published. Required fields are marked *