/uploads/images/ads/adds.jpeg
Breaking News

ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ 2025 ‘ਚ ਖਿਡਾਰੀਆਂ ਨੇ ਜਿੱਤੇ 24 ਮੈਡਲ

top-news
  • 01 Jun, 2025
/uploads/images/ads/adds.jpeg

ਚੰਡੀਗੜ੍ਹ :  ਭਾਰਤ ਨੇ 26ਵੀਂ ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤ ਦਾ ਨਾਮ ਰੋਸ਼ਨ ਕਰਨ ਵਾਲੇ ਖਿਡਾਰੀਆਂ ਨੇ 24 Medals ਨਾਲ ਆਪਣੀ ਖੇਡ ਦਾ ਅੰਤ ਕੀਤਾ। 26th Asian Athletics Championship 2025 ਚ ਉਹਨਾਂ ਨੇ 8 Gold Medals ਹਾਸਲ ਕੀਤੇ। ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਅੱਠ ਸੋਨੇ, 10 ਚਾਂਦੀ ਅਤੇ ਛੇ ਕਾਂਸੇ ਦੇ Medals ਜਿੱਤੇ।

ਇਹਨਾਂ ਖਿਡਾਰੀਆਂ ਨੇ ਤੋੜੇ ਰਾਸ਼ਟਰੀ ਰਿਕਾਰਡ

ਪਾਰੁਲ ਚੌਧਰੀ ਨੇ ਦੂਜਾ ਚਾਂਦੀ ਦਾ ਮੈਡਲ ਜਿੱਤਿਆ ਅਤੇ ਨਾਲ ਹੀ ਜੈਵਲਿਨ ਥ੍ਰੋਅਰ ਸਚਿਨ ਯਾਦਵ ਵੀ ਦੂਜੇ ਸਥਾਨ 'ਤੇ ਰਹੇ। ਇਸ ਦੇ ਨਾਲ ਹੀ ਦੌੜਾਕ ਅਨੀਮੇਸ਼ ਕੁਜੁਰ ਨੇ ਰਾਸ਼ਟਰੀ ਰਿਕਾਰਡ ਤੋੜਿਆ ਅਤੇ ਉਹਨਾਂ ਨੇ ਕਾਂਸੀ ਤਗਮਾ ਜਿੱਤਿਆ। ਬਾਕੀਆਂ ਖਿਡਾਰੀਆਂ ਦੀ ਗੱਲ ਕਰੀਏ ਤਾਂ ਵਿਥਿਆ ਰਾਮਰਾਜ ਅਤੇ ਪੂਜਾ ਨੇ ਕਾਂਸੀ ਦਾ ਮੈਡਲ ਜਿੱਤਿਆ। ਅਭਿਨਯਾ ਰਾਜਰਾਜਨ, ਸਨੇਹਾ ਐਸਐਸ, ਸ਼ਰਬਾਨੀ ਨੰਦਾ ਅਤੇ ਨਿਤਿਆ ਗੰਧੇ ਨੇ ਰਿਲੇਅ ਵਿੱਚ ਚਾਂਦੀ ਦਾ ਮੈਡਲ ਜਿੱਤਿਆ ਜੋ ਕਿ ਮੁਕਾਬਲੇ ਵਿੱਚ ਭਾਰਤ ਦਾ ਆਖਰੀ ਮੈਡਲ ਰਿਹਾ। ਪਾਰੁਲ ਔਰਤਾਂ ਦੀ 5,000 ਮੀਟਰ ਦੌੜ ਵਿੱਚ ਦੂਜੇ ਸਥਾਨ ’ਤੇ ਰਹੀ। 25 ਸਾਲ ਦੇ ਸਚਿਨ ਯਾਦਵ ਨੇ 85.16 ਮੀਟਰ ਦੂਰ ਜੈਵਲਿਨ ਸੁੱਟਿਆ, ਉਹ ਦੂਜੇ ਸਥਾਨ 'ਤੇ ਰਹੇ। 

/uploads/images/ads/adds.jpeg

Leave a Reply

Your email address will not be published. Required fields are marked *