Create your Account
ਵਿਆਹ ਦੇ ਬੰਧਨ 'ਚ ਬੱਝਣਗੇ ਕ੍ਰਿਕਟਰ ਰਿੰਕੂ ਸਿੰਘ

ਨਵੀਂ
ਦਿੱਲੀ-
ਉੱਤਰ-ਪ੍ਰਦੇਸ਼ ਦੀ ਜੌਨਪੁਰ ਦੇ ਮਛਲੀਸ਼ਹਿਰ ਤੋਂ ਸੰਸਦ ਮੈਂਬਰ ਪ੍ਰਿਆ ਸਰੋਜ ਅਤੇ ਕ੍ਰਿਕਟਰ ਰਿੰਕੂ
ਸਿੰਘ ਜਲਦੀ ਹੀ ਵਿਆਹ ਦੇ ਬੰਧਨ 'ਚ
ਬੱਝਣ ਜਾ ਰਹੇ ਹਨ। ਇਸ ਗੱਲ ਦੀ ਪੁਸ਼ਟੀ ਸੰਸਦ ਮੈਂਬਰ ਪ੍ਰਿਆ ਸਰੋਜ ਦੇ ਪਿਤਾ ਅਤੇ ਕੇਰਕੱਟ ਵਿਧਾਨ
ਸਭਾ ਸੀਟ ਤੋਂ ਸਮਾਜਵਾਦੀ ਪਾਰਟੀ (SP) ਵਿਧਾਇਕ
ਤੂਫਾਨੀ ਸਰੋਜ ਨੇ ਕੀਤੀl ਤੁਹਾਨੂੰ ਦੱਸ ਦੇਈਏ ਕਿ ਰਿੰਕੂ ਸਿੰਘ ਅਤੇ
ਪ੍ਰਿਆ ਸਰੋਜ ਦੀ ਰਿੰਗ ਸੈਰੇਮਨੀ 8
ਜੂਨ ਨੂੰ ਲਖਨਊ ਦੇ Seven
Star ਹੋਟਲ ਵਿੱਚ
ਹੋਵੇਗੀ। ਵਿਆਹ ਲਗਭਗ 6 ਮਹੀਨੇ ਬਾਅਦ 18 ਨਵੰਬਰ ਨੂੰ ਵਾਰਾਣਸੀ ਦੇ ਹੋਟਲ ਤਾਜ ਵਿੱਚ
ਹੋਵੇਗਾ।
ਵਿਧਾਇਕ
ਨੇ ਕਿਹਾ ਕਿ ਉਹ ਅਲੀਗੜ੍ਹ ਵਿੱਚ ਰਿੰਕੂ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ। ਪਰਿਵਾਰ
ਵਿਆਹ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਦੋਵੇਂ IPL ਤੋਂ
ਬਾਅਦ ਵਿਆਹ ਦੇ ਬੰਧਨ 'ਚ ਬੱਝਣਗੇ, ਹੁਣ ਮੰਗਣੀ ਸਮਾਰੋਹ ਅਤੇ ਵਿਆਹ ਦੀ ਤਰੀਕ ਤੈਅ
ਹੋ ਗਈ ਹੈ। ਸਪਾ ਵਿਧਾਇਕ ਦੇ ਨਜ਼ਦੀਕੀਆਂ ਅਨੁਸਾਰ, ਵਿਆਹ
ਰਵਾਇਤੀ ਰੀਤੀ-ਰਿਵਾਜਾਂ ਅਨੁਸਾਰ ਹੋਵੇਗਾ।
ਵਿਆਹ
ਵਿੱਚ ਦੇਸ਼ ਭਰ ਦੇ ਪ੍ਰਮੁੱਖ ਰਾਜਨੇਤਾ, ਕ੍ਰਿਕਟਰ, ਫਿਲਮੀ ਸਿਤਾਰੇ ਅਤੇ ਸਮਾਜ ਸੇਵਕ ਸ਼ਾਮਲ
ਹੋਣਗੇ। ਇਹ ਰਿਸ਼ਤਾ ਦੋਵਾਂ ਪਰਿਵਾਰਾਂ ਦੀ ਸਹਿਮਤੀ ਅਤੇ ਪਿਆਰ ਨਾਲ ਤੈਅ ਹੋਇਆ ਹੈ। ਦੋਵਾਂ ਨੇ
ਇੱਕ ਦੂਜੇ ਨੂੰ ਸਮਝਣ ਲਈ ਸਮਾਂ ਦਿੱਤਾ ਅਤੇ ਹੁਣ ਇੱਕ ਨਵੀਂ ਸ਼ੁਰੂਆਤ ਲਈ ਤਿਆਰ ਹਨ। ਪ੍ਰਿਆ ਸਰੋਜ
ਪੇਸ਼ੇ ਤੋਂ ਇੱਕ ਵਕੀਲ ਹੈ। ਦੱਸ ਦੇਈਏ ਕਿ ਪ੍ਰਿਆ ਅਤੇ ਰਿੰਕੂ ਇੱਕ ਦੂਜੇ ਨੂੰ ਪਹਿਲਾਂ ਤੋਂ ਹੀ
ਜਾਣਦੇ ਹਨ। ਪਿਤਾ ਤੁਫਾਨੀ ਸਰੋਜ ਨੇ ਦੱਸਿਆ ਕਿ ਪ੍ਰਿਆ ਅਤੇ ਰਿੰਕੂ ਇੱਕ-ਦੂਜੇ ਨੂੰ ਪਹਿਲਾਂ ਤੋਂ
ਹੀ ਜਾਣਦੇ ਹਨ। ਦੋਵਾਂ ਨੇ ਕਿਹਾ ਕਿ ਉਹ ਪਰਿਵਾਰ ਦੇ ਮੈਂਬਰਾਂ ਦੀ ਸਹਿਮਤੀ ਨਾਲ ਵਿਆਹ ਕਰਨਗੇ।
ਦੋਵਾਂ ਪਰਿਵਾਰਕ ਮੈਂਬਰਾਂ ਵਿਚਕਾਰ ਗੱਲਬਾਤ ਵੀ ਹੋਈ, ਸਹਿਮਤੀ
ਬਣੀI ਮੰਗਣੀ ਅਤੇ ਵਿਆਹ ਦੀਆਂ ਤਰੀਕਾ ਤੈਅ ਕੀਤੀਆਂI ਹੁਣ ਦੋਵਾਂ ਪਰਿਵਾਰਾਂ ਵਲੋਂ ਵਿਆਹ ਦੀਆਂ
ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨI
Leave a Reply
Your email address will not be published. Required fields are marked *