/uploads/images/ads/adds.jpeg
Breaking News

IPL 2025# ਫਾਈਨਲ ਦੀ ਦੌੜ 'ਚੋਂ ਬਾਹਰ ਹੋਈ ਗੁਜਰਾਤ

top-news
  • 31 May, 2025
/uploads/images/ads/adds.jpeg

 ਚੰਡੀਗੜ੍ਹ- ਮੁੰਬਈ ਇੰਡੀਅਨਜ਼ (MI) ਨੇ ਸ਼ੁੱਕਰਵਾਰ ਨੂੰ ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰਾ ਸਟੇਡੀਅਮ ਵਿੱਚ ਖੇਡੇ ਗਏ IPL-2025 ਦੇ ਐਲੀਮੀਨੇਟਰ ਮੈਚ ਵਿੱਚ ਗੁਜਰਾਤ ਟਾਈਟਨਸ (GT) ਨੂੰ ਹਰਾਇਆ ਗਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਨੇ ਗੁਜਰਾਤ ਨੂੰ 229 ਦੌੜਾਂ ਦਾ ਟਾਰਗੇਟ ਦਿੱਤਾ ਸੀ। MI ਵਲੋਂ ਰੋਹਿਤ ਸ਼ਰਮਾ ਨੇ ਸਭ ਤੋਂ ਵੱਧ 81 ਦੌੜਾਂ ਬਣਾਈਆਂ। ਜਦੋਂ ਕਿ ਗੁਜਰਾਤ ਦੀ ਟੀਮ ਸਿਰਫ਼ 208 ਦੌੜਾਂ ਹੀ ਬਣਾ ਸਕੀ। ਟੀਮ ਦੇ ਕਪਤਾਨ ਸ਼ੁਭਮਨ ਗਿੱਲ ਪਹਿਲੇ ਹੀ ਓਵਰ ਵਿੱਚ ਆਊਟ ਹੋ ਗਏ। ਗੁਜਰਾਤ ਵੱਲੋਂ ਸਾਈ ਸੁਦਰਸ਼ਨ ਨੇ ਸਭ ਤੋਂ ਵੱਧ 80 ਦੌੜਾਂ ਬਣਾਈਆਂ।
ਹੁਣ 1 ਜੂਨ ਨੂੰ ਅਹਿਮਦਾਬਾਦ ਵਿੱਚ ਮੁੰਬਈ ਪੰਜਾਬ ਦੇ ਖਿਲਾਫ਼ ਖੇਡੇਗੀ। ਇਸ ਮੈਚ ਨੂੰ ਜਿੱਤਣ ਵਾਲੀ ਟੀਮ 3 ਜੂਨ ਨੂੰ ਹੋਣ ਵਾਲੇ IPL ਫਾਈਨਲ ਵਿੱਚ ਬੈਂਗਲੁਰੂ ਦਾ ਸਾਹਮਣਾ ਕਰੇਗੀ।
2022 ਦੇ ਚੈਂਪੀਅਨ ਗੁਜਰਾਤ ਟਾਈਟਨਸ IPL 2025 ਤੋਂ ਬਾਹਰ ਹੋ ਗਏ ਹਨ। ਗੁਜਰਾਤ ਨੂੰ ਐਲੀਮੀਨੇਟਰ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ 20 ਦੌੜਾਂ ਨਾਲ ਹਰਾਇਆ ਹੈ। ਇਸ ਦੇ ਨਾਲ, ਮੁੰਬਈ ਨੇ ਕੁਆਲੀਫਾਇਰ-2 ਵਿੱਚ ਜਗ੍ਹਾ ਬਣਾ ਲਈ ਹੈ, ਜਿੱਥੇ ਉਹ 1 ਜੂਨ ਨੂੰ ਅਹਿਮਦਾਬਾਦ ਵਿੱਚ ਪੰਜਾਬ ਕਿੰਗਜ਼ ਦਾ ਸਾਹਮਣਾ ਕਰੇਗੀ।

 ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਸਟੇਡੀਅਮ ਵਿੱਚ ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ 'ਤੇ 228 ਦੌੜਾਂ ਬਣਾਈਆਂ। ਜਵਾਬ ਵਿੱਚ ਗੁਜਰਾਤ ਟਾਈਟਨਸ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ਨਾਲ ਸਿਰਫ਼ 208 ਦੌੜਾਂ ਹੀ ਬਣਾ ਸਕੀ।  

/uploads/images/ads/adds.jpeg

Leave a Reply

Your email address will not be published. Required fields are marked *