/uploads/images/ads/adds.jpeg
Breaking News

IPL-2025 ਬੈਂਗਲੁਰੂ ਨੇ ਕੁਆਲੀਫਾਇਰ-1 'ਚ ਕੀਤਾ ਪ੍ਰਵੇਸ਼

top-news
  • 28 May, 2025
/uploads/images/ads/adds.jpeg

 ਚੰਡੀਗੜ੍ਹ-   IPL-2025 ਦੇ 70ਵੇਂ ਅਤੇ ਲੀਗ ਦੇ ਅਖਰੀਲੇ ਮੈਚ 'ਚ  ਰਾਇਲ ਚੈਲੇਂਜਰਜ਼  ਬੈਂਗਲੁਰੂ ਨੇ IPL ਇਤਿਹਾਸ ਦੇ ਤੀਜੇ ਸਭ ਤੋਂ ਵੱਡੇ ਟੀਚੇ ਦਾ ਪਿੱਛਾ ਕਰਕੇ ਕੁਆਲੀਫਾਇਰ 1 'ਚ ਜਗ੍ਹਾ ਪਾਕਿ ਕਰ ਲਈ ਹੈ। ਟੀਮ ਨੇ ਸੀਜ਼ਨ ਦੇ ਆਖਰੀ ਲੀਗ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਨੂੰ 6 ਵਿਕਟਾਂ ਨਾਲ ਹਰਾਇਆ। ਏਕਾਨਾ ਸਟੇਡੀਅਮ ਵਿੱਚ ਹੋਈ ਇਸ ਜਿੱਤ ਨਾਲ, ਆਰਸੀਬੀ ਨੇ ਅੰਕ ਸੂਚੀ ਵਿੱਚ ਦੂਜਾ ਸਥਾਨ ਹਾਸਲ ਕਰ ਲਿਆ ਹੈ। ਹੁਣ ਟੀਮ 29 ਮਈ ਨੂੰ ਪੰਜਾਬ ਕਿੰਗਜ਼ ਨਾਲ ਕੁਆਲੀਫਾਇਰ-1 ਖੇਡੇਗੀ।

ਦੱਸਣਯੋਗ ਹੈ ਕਿ ਬੈਂਗਲੁਰੂ ਨੇ ਆਈਪੀਐਲ ਵਿੱਚ ਆਪਣੇ ਸਭ ਤੋਂ ਵੱਡੇ ਟੀਚੇ ਦਾ ਪਿੱਛਾ ਕੀਤਾ ਹੈ। ਏਕਾਨਾ ਸਟੇਡੀਅਮ ਵਿੱਚ ਟੀਮ ਨੇ 228 ਦੌੜਾਂ ਦਾ ਟੀਚਾ 18.4 ਓਵਰਾਂ ਵਿੱਚ 4 ਵਿਕਟਾਂ 'ਤੇ ਹਾਸਲ ਕਰ ਲਿਆ। ਬੈਂਗਲੁਰੂ ਦੇ ਕਪਤਾਨ ਜਿਤੇਸ਼ ਸ਼ਰਮਾ ਨੇ 33 ਗੇਂਦਾਂ 'ਤੇ ਅਜੇਤੂ 85 ਸਕੋਰ, ਜਦੋਂ ਕਿ ਮਯੰਕ ਅਗਰਵਾਲ ਨੇ 23 ਗੇਂਦਾਂ 'ਤੇ 41 ਸਕੋਰ  ਦੀ ਅਜੇਤੂ ਪਾਰੀ ਖੇਡ ਕੇ ਜਿੱਤ ਹਾਸਲ ਕੀਤੀ। ਬੱਲੇਬਾਜ਼ ਖਿਡਾਰੀ ਵਿਰਾਟ ਕੋਹਲੀ ਨੇ 54 ਦੌੜਾਂ ਬਣਾਈਆਂ। ਕੋਹਲੀ ਨੇ ਮੌਜੂਦਾ ਸੀਜ਼ਨ ਵਿੱਚ ਆਪਣਾ 8ਵਾਂ ਅਰਧ ਸੈਂਕੜਾ ਤੇ  ਕੁੱਲ ਮਿਲਾ ਕੇ 63ਵਾਂ IPL ਅਰਧ ਸੈਂਕੜਾ ਲਗਾਇਆ ਹੈ। ਉਸਨੇ  IPL  ਵਿੱਚ ਸਭ ਤੋਂ ਵੱਧ ਅਰਧ ਸੈਂਕੜੇ ਲਗਾਉਣ ਦੇ ਮਾਮਲੇ ਵਿੱਚ ਡੇਵਿਡ ਵਾਰਨਰ (62 ਅਰਧ ਸੈਂਕੜੇ) ਦਾ ਰਿਕਾਰਡ ਤੋੜਿਆ ਹੈI

ਏਕਾਨਾ ਕ੍ਰਿਕਟ ਸਟੇਡੀਅਮ ਵਿੱਚ ਬੈਂਗਲੁਰੂ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀI ਲਖਨਊ ਨੇ 20 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 227 ਦੌੜਾਂ ਬਣਾਈਆਂ। ਕਪਤਾਨ ਰਿਸ਼ਭ ਪੰਤ ਨੇ 61 ਗੇਂਦਾਂ 'ਤੇ 118 ਸਕੋਰ  ਦੀ ਅਜੇਤੂ ਪਾਰੀ ਖੇਡੀ, ਜਦਕਿ ਮਿਸ਼ੇਲ ਮਾਰਸ਼ 67 ਦੌੜਾਂ ਤੇ ਅਰਧ ਸੈਂਕੜਾ ਲਗਾ ਕੇ ਬੈਂਗਲੁਰੂ ਨੂੰ ਵੱਡਾ ਟਾਰਗੇਟ ਦਿੱਤਾ ਸੀ, ਜਿਸਦਾ ਦਾ ਬੈਂਗਲੁਰੂ ਨੇ ਪਿੱਛਾ ਕਰਦੇ ਹੋਏ ਟਾਰਗੇਟ ਨੂੰ ਹਾਸਲ ਕਰ ਲਿਆ ਹੈ ਅਤੇ ਬੈਂਗਲੁਰੂ ਨੇ ਕੁਆਲੀਫਾਇਰ-1 ਵਿੱਚ ਜਗ੍ਹਾ ਪੱਕੀ ਕਰ ਲਈ ਹੈI

/uploads/images/ads/adds.jpeg

Leave a Reply

Your email address will not be published. Required fields are marked *