/uploads/images/ads/adds.jpeg
Breaking News

ਰੋਹਿਤ ਤੇ ਵਿਰਾਟ ਤੋਂ ਬਾਅਦ ਹੁਣ ਇਸ ਭਾਰਤੀ ਖਿਡਾਰੀ ਨੇ ਸਨਿਆਸ ਦਾ ਕੀਤਾ ਐਲਾਨ

top-news
  • 27 May, 2025
/uploads/images/ads/adds.jpeg

ਨਵੀਂ ਦਿੱਲੀ- ਭਾਰਤੀ ਕ੍ਰਿਕੇਟ ਟੀਮ 5 ਮੈਚਾਂ ਦੀ ਟੈਸਟ ਸੀਰੀਜ਼ ਲਈ IPL 2025 ਤੋਂ ਬਾਅਦ ਇੰਗਲੈਂਡ ਲਈ ਰਵਾਨਾ ਹੋਵੇਗੀ, ਜਿਸ ਲਈ BCCI ਨੇ ਸਕਵਾਡ ਦਾ ਐਲਾਨ ਕਰ ਦਿੱਤਾ ਹੈl ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਇਸ ਟੈਸਟ ਸੀਰੀਜ਼ ਤੋਂ ਪਹਿਲਾਂ ਹੀ  ਟੈਸਟ ਤੋਂ ਰਿਟਾਇਰਮੈਂਟ ਲੈ ਚੁੱਕੇ ਹਨl ਸ਼ੁਭਮਨ ਗਿੱਲ ਦੀ ਕਪਤਾਨੀ ਵਿਚ ਇਕ ਨੌਜਵਾਨ ਟੀਮ ਇੰਗਲੈਂਡ ਲਈ ਜਾਵੇਗੀl ਇਸ ਦੌਰਾਨ ਇਕ ਹੋਰ ਭਾਰਤੀ ਕ੍ਰਿਕੇਟਰ ਨੇ ਆਪਣੇ ਰਿਟਾਇਰਮੈਂਟ ਦਾ ਐਲਾਨ ਕੀਤਾ ਹੈ,ਉਹਨਾਂ ਨੇ ਐਲਾਨ ਕਰਦੇ ਹੋਏ ਇੰਸਟਾਗ੍ਰਾਮ 'ਤੇ  ਭਾਵੁਕ ਪੋਸਟ ਸਾਂਝੀ ਕੀਤੀl ਡੋਮੇਸਟਿਕ ਕ੍ਰਿਕੇਟ ਵਿੱਚ ਗੁਜਰਾਤ ਲਈ ਖੇਡਣ ਵਾਲੇ ਪ੍ਰਿਯਾਂਕ ਪਾਂਚਾਲ ਨੇ 35 ਸਾਲ ਦੀ ਉਮਰ ਵਿੱਚ  ਫਾਸਟ ਕਲਾਸ ਕ੍ਰਿਕੇਟ ਨੂੰ ਅਲਵਿਦਾ ਕਹਿ ਦਿੱਤਾl ਉਨ੍ਹਾਂ ਨੇ  ਫਾਸਟ  ਕਲਾਸ ਕ੍ਰਿਕੇਟ ਵਿੱਚ 8000 ਤੋਂ ਵੱਧ ਰਨ ਬਣਾਏ , ਸਲਾਮੀ ਬੱਲੇਬਾਜ਼  ਪ੍ਰਿਯਾਂਕ  ਨੇ ਡੋਮੇਸਟਿਕ ਕ੍ਰਿਕੇਟ ਵਿੱਚ 250 ਤੋਂ ਵੱਧ ਮੈਚ ਖੇਡੇ ਹਨ, ਸਾਲ 2021 ਵਿਚ ਪ੍ਰਿਯਾਂਕ ਨੂੰ ਭਾਰਤੀ ਟੀਮ ਵਿੱਚ ਚੁਣਿਆ ਗਿਆ ਸੀ, ਸਾਊਥ  ਅਫ਼ਰੀਕਾ ਦੌਰੇ 'ਤੇ ਉਨ੍ਹਾਂ ਨੂੰ ਰੋਹਿਤ ਸ਼ਰਮਾ ਦੇ  ਸੱਟ ਲੱਗਣ ਦੇ ਬਾਅਦ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ, ਪਰ ਉਨ੍ਹਾਂ ਨੂੰ ਡੇਬਿਊ ਦਾ ਮੌਕਾ ਨਹੀਂ ਮਿਲ ਸਕਿਆ ਸੀl

ਉਹਨਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਫਾਸਟ ਕਲਾਸ ਕ੍ਰਿਕਟ ਤੋਂ ਰਿਟਾਇਰਮੈਂਟ ਦੀ ਐਲਾਨ ਕਰਦਿਆਂ ਲਿਖਿਆ, "ਵੱਡੇ ਹੋ ਕੇ , ਹਰ ਕੋਈ ਆਪਣੇ ਪਿਤਾ ਨੂੰ ਵੇਖਦਾ ਹੈ, ਉਹਨਾਂ ਨੂੰ ਆਪਣਾ ਆਦਰਸ਼ ਬਣਾਉਂਦਾ  ਹੈ, ਪ੍ਰੇਰਿਤ ਹੁੰਦਾ ਹੈ, ਅਤੇ ਉਹਨਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਮੈਂ ਵੀ ਕੋਈ ਇਸ ਤੋਂ ਵੱਖਰਾ ਨਹੀਂ ਸੀ। ਮੇਰੇ ਪਿਤਾ ਮੇਰੇ ਲਈ ਤਾਕਤ ਦਾ ਸਰੋਤ ਰਹੇ, ਉਹਨਾਂ ਨੇ ਮੈਨੂੰ ਜੋ ਸ਼ਕਤੀ ਦਿੱਤੀ, ਉਸ ਨਾਲ ਮੈਂ ਪ੍ਰਭਾਵਿਤ ਹੋਇਆ  ਹਾਂ, ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਆਪਣੇ ਸਪਨਿਆਂ ਨੂੰ ਪੂਰਾ ਕਰਨ ਲਈ ਉਤਸ਼ਾਹਿਤ ਕੀਤਾ, ਇੱਕ  ਛੋਟੇ ਸ਼ਹਿਰ ਤੋਂ ਉੱਠ ਕੇ ਇੱਕ ਦਿਨ ਭਾਰਤ ਦੀ ਕੈਪ ਪਹਿਨਣ ਦੀ ਹਿਮੰਤ ਕਰਨ ਲਈ ਉਤਸ਼ਾਹਿਤ ਕੀਤਾ । ਉਹ ਬਹੁਤ ਪਹਿਲਾਂ ਹੀ ਸਾਨੂੰ ਛੱਡ ਕੇ ਚਲੇ ਗਏ, ਅਤੇ ਇਹ ਉਹ ਸਪਨਾ ਸੀ ਜੋ ਮੈਂ ਲਗਭਗ ਦੋ ਦਹਾਕਿਆਂ ਤੱਕ, ਹਰ ਸੀਜ਼ਨ ਤੋਂ ਬਾਅਦ ਸੀਜ਼ਨ, ਅੱਜ ਤੱਕ ਆਪਣੇ ਨਾਲ ਰੱਖਿਆ ਸੀ। ਮੈਂ, ਪ੍ਰਿਯਾਂਕ ਪਾਂਚਾਲ, ਤੁਰੰਤ ਪ੍ਰਭਾਵ ਨਾਲ  ਫਾਸਟ ਕਲਾਸ ਕ੍ਰਿਕਟ ਤੋਂ ਆਪਣੇ ਰਿਟਾਇਰਮੈਂਟ ਦੀ ਐਲਾਨ ਕਰਦਾ ਹਾਂ। ਇਹ ਇੱਕ ਭਾਵਨਾਤਮਕ ਪਲ ਹੈ। ਇਹ ਇੱਕ ਸੰਪੰਨ ਪਲ ਹੈ ਜੋ ਮੈਨੂੰ ਬਹੁਤ ਸ਼ੁਕਰਗੁਜ਼ਾਰੀ ਨਾਲ ਭਰ ਰਿਹਾ ਹੈl" 

/uploads/images/ads/adds.jpeg

Leave a Reply

Your email address will not be published. Required fields are marked *