Create your Account
IPL 2025: 11 ਸਾਲ ਬਾਅਦ ਪੰਜਾਬ ਕਿੰਗਜ਼ ਨੂੰ ਹਾਸਿਲ ਹੋਈ ਸਫਲਤਾ

ਚੰਡੀਗੜ੍ਹ : ਪੰਜਾਬ ਕਿੰਗਜ਼ (PBKS) ਨੇ 11 ਸਾਲਾਂ ਵਿੱਚ ਪਹਿਲੀ ਵਾਰ IPL 2025 ਦੇ ਟਾਪ -2 ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। 27 ਮਈ ਨੂੰ PBKS ਅਤੇ MI ਦੇ ਵਿਚਕਾਰ ਮੈਚ ਸੀ। ਜਿਸ ਦੌਰਾਨ ਪੰਜਾਬ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ 7 ਵਿਕਟਾਂ ਦੇ ਨਾਲ ਹਰਾਇਆ। IPL 2025 ਵਿੱਚ ਪੰਜਾਬ ਕਿੰਗਜ਼ ਦਾ ਟਾਪ 2 ਦੇ ਵਿੱਚ ਜਗ੍ਹਾ ਬਣਾਉਣਾ ਬਹੁਤ ਵੱਡੀ ਗੱਲ ਹੈ। ਦੱਸ ਦੇਈਏ ਕਿ 29 ਮਈ ਨੂੰ ਕੁਆਲੀਫਾਇਰ-1 ਖੇਡਿਆ ਜਾਵੇਗਾ।
ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਟਾਸਿੰਗ ਦੌਰਾਨ ਪੰਜਾਬ ਨੂੰ ਗੇਂਦਬਾਜ਼ੀ ਕਰਨ ਦਾ ਮੌਕਾ ਪ੍ਰਾਪਤ ਹੋਇਆ। ਇਸ ਦੇ ਨਾਲ ਹੀ ਪੰਜਾਬ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ 20 20 ਓਵਰਾਂ ਵਿੱਚ 7 ਵਿਕਟਾਂ ‘ਤੇ ਹਰਾਇਆ। ਪੰਜਾਬ ਨੇ 185 ਸਕੋਰ ਬਣਾ ਕੇ 18.3 ਓਵਰਾਂ ਵਿੱਚ ਹੀ ਜਿੱਤ ਹਾਸਿਲ ਕੀਤੀ। ਕਪਤਾਨ ਸ਼੍ਰੇਅਸ ਅਈਅਰ ਨੇ ਆਪਣੀ ਕਪਤਾਨੀ ਨਾਲ ਟੀਮ ਨੂੰ ਜਿੱਤ ਹਾਸਿਲ ਕਰਵਾਈ। ਜੋਸ਼ ਇੰਗਲਿਸ ਨੇ 73 ਸਕੋਰ ਬਣਾਏ ਤੇ ਪ੍ਰਿਯਾਂਸ਼ ਆਰੀਆ 62 ਸਕੋਰ ਨੇ ਬਣਾਏ, ਜਿਸ ਨੇ ਜਿੱਤ ਹਾਸਿਲ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
Leave a Reply
Your email address will not be published. Required fields are marked *