/uploads/images/ads/adds.jpeg
Breaking News

ਲੁਧਿਆਣਾ ਪੱਛਮੀ ਚੋਣਾਂ 'ਚ ਸ਼ਾਮ 5 ਵਜੇ ਤੱਕ 49.07 % ਹੋਈ ਵੋਟਿੰਗ

top-news
  • 19 Jun, 2025
/uploads/images/ads/adds.jpeg

ਮੋਹਾਲੀ- ਪੰਜਾਬ ਦੀ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ 'ਤੇ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ ਹੈ। ਸਵੇਰੇ 11 ਵਜੇ ਤੱਕ 21.51 ਪ੍ਰਤੀਸ਼ਤ ਵੋਟਿੰਗ ਹੋ ਚੁੱਕੀ ਹੈ। ਚਾਰਾਂ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਵੀ ਆਪਣੀਆਂ ਵੋਟਾਂ ਪਾਈਆਂ ਹਨ। ਇਸ ਦੇ ਨਾਲ ਹੀ ਸਾਰੇ ਪੋਲਿੰਗ ਬੂਥਾਂ 'ਤੇ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨl




ਵੋਟਿੰਗ ਦੌਰਾਨ 'ਆਪ' ਉਮੀਦਵਾਰ ਸੰਜੀਵ ਅਰੋੜਾ ਅਤੇ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਵਿਚਕਾਰ ਬਹਿਸ ਹੋ ਗਈ। ਮਮਤਾ ਆਸ਼ੂ ਨੇ ਦੋਸ਼ ਲਗਾਇਆ ਕਿ 'ਆਪ' ਨੇ ਚੋਣ ਮਾਹੌਲ ਖ਼ਰਾਬ ਕਰਨ ਲਈ ਬਾਹਰੀ ਸ਼ਹਿਰਾਂ ਤੋਂ  ਲੋਕ ਬੁਲਾਏ ਹਨ। ਉਨ੍ਹਾਂ ਕਿਹਾ ਕਿ ਸਵੇਰ ਤੋਂ ਹੀ ਚੋਣ ਪ੍ਰਕਿਰਿਆ ਸ਼ਾਂਤੀਪੂਰਵਕ ਚੱਲ ਰਹੀ ਸੀ, ਪਰ ਆਮ ਆਦਮੀ ਪਾਰਟੀ ਜਾਣ-ਬੁੱਝ ਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵੋਟ ਪਾਉਣ ਆਏ ਸਥਾਨਕ ਲੋਕਾਂ ਨੂੰ ਭੀੜ ਦਾ ਹਵਾਲਾ ਦੇ ਕੇ ਰੋਕਿਆ ਜਾ ਰਿਹਾ ਹੈ, ਜਦੋਂ ਕਿ ਬਾਹਰੋਂ ਆਉਣ ਵਾਲੇ ਸ਼ੱਕੀ ਲੋਕ ਖੁੱਲ੍ਹੇਆਮ ਘੁੰਮ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਪੁਲਿਸ ਸਥਾਨਕ ਵੋਟਰਾਂ ਨੂੰ ਰੋਕ ਰਹੀ ਹੈ ਤਾਂ ਬਾਹਰਲੇ ਸ਼ਹਿਰਾਂ ਤੋਂ ਆਉਣ ਵਾਲੇ ਲੋਕਾਂ ਨੂੰ ਕਿਉਂ ਨਹੀਂ ਰੋਕਿਆ ਜਾ ਰਿਹਾ?

ਇਸ ਦੇ ਨਾਲ ਹੀ ਜਾਅਲੀ ਵੋਟਿੰਗ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਸਰਾਭਾ ਨਗਰ ਵਿੱਚ ਵੋਟ ਪਾਉਣ ਆਏ ਇੱਕ ਵਿਅਕਤੀ ਨੇ ਦੋਸ਼ ਲਗਾਇਆ ਕਿ ਜਦੋਂ ਉਸਨੇ ਆਪਣੀ ਵੋਟਿੰਗ ਸਲਿੱਪ ਦਿਖਾਈ ਤਾਂ ਪੋਲਿੰਗ ਅਧਿਕਾਰੀ ਨੇ ਕਿਹਾ ਕਿ ਉਸਦੀ ਵੋਟ ਪਹਿਲਾਂ ਹੀ ਪਾਈ ਜਾ ਚੁੱਕੀ ਹੈ।

ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂਵਾਲਾ ਨੇ ਪਾਈ ਵੋਟ


 
ਇਸ ਦੌਰਾਨ, ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂਵਾਲਾ ਨੇ ਕਿਹਾ ਕਿ ਜਿਸ ਨੂੰ ਮਰਜ਼ੀ ਵੋਟ ਪਾਓ, ਪਰ ਆਪਣੀ ਵੋਟ ਬਰਬਾਦ ਨਾ ਕਰੋ, ਕਿਉਂਕਿ ਤੁਸੀਂ ਦੇਸ਼ ਦੇ ਨਾਗਰਿਕ ਹੋ। ਸਾਨੂੰ ਇਹ ਅਧਿਕਾਰ ਮਿਲਿਆ ਹੈ, ਸਾਨੂੰ ਆਪਣੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਆਪਣੇ ਅਧਿਕਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵੋਟ ਪਾਓ। ਉਨ੍ਹਾਂ ਕਿਹਾ ਕਿ ਮੇਰੇ ਵਿਰੁੱਧ 13 ਪਾਰਟੀਆਂ ਹਨ, ਮੈਂ ਇੱਕਲਾ ਇੱਕ ਪਾਸੇ ਹਾਂ। ਭਾਵੇਂ ਮੈਂ ਚੋਣ ਹਾਰ ਵੀ ਜਾਵਾਂ, ਮੈਂ ਦੁਖੀ ਨਹੀਂ ਹੋਵੇਗਾ । ਮੇਰਾ ਕੰਮ ਲੋਕਾਂ ਨੂੰ ਜਗਾਉਣਾ ਹੈI ਉਨ੍ਹਾਂ ਨੇ ਕਿਹਾ ਮੈਂ 9 ਚੋਣਾਂ ਲੜੀਆਂ ਹਨ ਅਤੇ ਇਹ ਮੇਰੀ 10ਵੀਂ ਚੋਣ ਹੈ।




ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਜ਼ਿਮਨੀ ਚੋਣਾਂ ਦੇ ਤੀਜੇ ਪੜਾਅ ਹੇਠ ਹੋ ਰਹੀ ਵੋਟਿੰਗ ਦੁਪਹਿਰ 1 ਵਜੇ ਤੱਕ 33.42 ਪ੍ਰਤੀਸ਼ਤ ਦਰਜ ਕੀਤੀ ਗਈ ਹੈ। ਜ਼ਿਲ੍ਹਾ ਚੋਣ ਅਧਿਕਾਰੀ ਹਿਮਾਂਸ਼ੂ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੋਟਿੰਗ ਪ੍ਰਕਿਰਿਆ ਸਵੇਰੇ 7 ਵਜੇ ਸ਼ੁਰੂ ਹੋਈ ਜੋ ਕਿ ਬਿਲਕੁਲ ਸ਼ਾਂਤੀਪੂਰਨ ਅਤੇ ਸੁਚਾਰੂ ਢੰਗ ਨਾਲ ਚੱਲ ਰਹੀ ਹੈ।

ਲੁਧਿਆਣਾ ਪੱਛਮੀ ਚੋਣਾਂ 'ਚ 3 ਵਜੇ ਤੱਕ 41.04 ਪ੍ਰਤੀਸ਼ਤ ਹੋਈ ਵੋਟਿੰਗ



ਪੰਜਾਬ ਦੀ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ 'ਤੇ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ ਹੈ। ਦੁਪਹਿਰ ਬਾਅਦ 3 ਵਜੇ ਤੱਕ 41.04 ਪ੍ਰਤੀਸ਼ਤ ਵੋਟਿੰਗ ਹੋ ਚੁੱਕੀ ਹੈ।

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਿੱਚ ਸ਼ਾਮ 5 ਵਜੇ ਤੱਕ 49.07 % ਵੋਟਿੰਗ ਹੋਈ 

ਪੰਜਾਬ ਦੀ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ 'ਤੇ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ ਹੈ। ਸ਼ਾਮ 5 ਵਜੇ ਤੱਕ 49.07 % ਵੋਟਿੰਗ ਹੋ ਚੁੱਕੀ ਹੈ।  


/uploads/images/ads/adds.jpeg

Leave a Reply

Your email address will not be published. Required fields are marked *