/uploads/images/ads/adds.jpeg
Breaking News

ਨਵਜੋਤ ਕੌਰ ਸਿੱਧੂ ਨੇ 2027 ਚੋਣਾਂ ਲੜਨ ਦਾ ਕੀਤਾ ਇਸ਼ਾਰਾ

top-news
  • 05 Jun, 2025
/uploads/images/ads/adds.jpeg

ਪਟਿਆਲਾ- ਸੀਨੀਅਰ ਕਾਂਗਰਸੀ ਆਗੂ ਨਵਜੋਤ ਕੌਰ ਸਿੱਧੂ ਨੇ ਅਧਿਕਾਰਤ ਤੌਰ 'ਤੇ 2027 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦਾ ਇਸ਼ਾਰਾ ਕੀਤਾ ਹੈI ਉਨ੍ਹਾਂ ਨੇ ਕਿਹਾ ਹੈ ਕਿ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਪਾਰਟੀ ਵਰਕਰਾਂ ਅਤੇ ਹਲਕੇ ਦੇ ਲੋਕਾਂ ਨਾਲ ਮੁਲਾਕਤ ਕਰ ਰਹੀ ਹਾਂ। ਹੁਣ ਸਮਾਂ ਆ ਗਿਆ ਹੈ ਜਦ ਉਹ ਲੋਕ ਸੇਵਾ ਲਈ ਮੈਦਾਨ 'ਚ ਆਉਣਗੇ।
ਅੰਮ੍ਰਿਤਸਰ ਦੇ ਤਿਲਕ ਨਗਰ ਦੇ ਆਪਣੇ ਦੌਰੇ ਦੌਰਾਨ ਡਾ.ਨਵਜੋਤ ਕੌਰ ਸਿੱਧੂ ਨੇ ਕਾਂਗਰਸੀ ਵਰਕਰਾਂ ਨਾਲ ਮੁਲਾਕਾਤ ਕੀਤੀ, ਉਨ੍ਹਾਂ ਨੂੰ ਪਾਰਟੀ ਵਿੱਚ ਦੁਬਾਰਾ ਸ਼ਾਮਲ ਹੋਣ ਅਤੇ ਭਵਿੱਖ ਦੀਆਂ ਚੋਣ ਲੜਾਈਆਂ ਲਈ ਤਿਆਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਆਪਣੇ ਹਲਕੇ ਨੂੰ ਮੁੜ ਹਾਸਲ ਕਰਨ ਲਈ ਦ੍ਰਿੜ ਹਨ ਅਤੇ ਇੱਕ ਮਜ਼ਬੂਤ ​​ਵਾਪਸੀ ਦਾ ਵਾਅਦਾ ਕੀਤਾ। ਉਨ੍ਹਾਂ ਨੇ ਕਿਹਾ ਕਿ "ਮੈਂ ਵਰਕਰਾਂ ਨੂੰ ਮਿਲ ਰਹੀ ਹਾਂ, ਜ਼ਮੀਨੀ ਪੱਧਰ ਦੀਆਂ ਰਣਨੀਤੀਆਂ ਤਿਆਰ ਕਰ ਰਹੀ ਹਾਂ ਅਤੇ ਮੈਂ 2027 ਵਿੱਚ ਜ਼ਰੂਰ ਜਿੱਤਾਂਗੀ," I

/uploads/images/ads/adds.jpeg

Leave a Reply

Your email address will not be published. Required fields are marked *