/uploads/images/ads/adds.jpeg
Breaking News

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਲਾਂਚ ਕੀਤੀ ਖਰਬੂਜੇ ਦੀ ਨਵੀਂ ਕਿਸਮ

top-news
  • 02 Jun, 2025
/uploads/images/ads/adds.jpeg

ਚੰਡੀਗੜ੍ਹ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਨੇ ਕਿਹਾ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਖਰਬੂਜੇ ਦੀ ਖੇਤੀ ਨੂੰ ਪ੍ਰਫੁੱਲਿਤ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਜਿਸ ਤਹਿਤ ਸਸਤੇ ਬੀਜ ਵਾਲੀਆਂ ਤੇ ਬੀਮਾਰੀਆਂ ਨਾਲ ਲੜਨ ਵਾਲੀਆਂ ਕਿਸਮਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ। ਬਰਿੰਦਪੁਰ ਵਿਖੇ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਤੇ ਪੀ..ਯੂ ਦੇ ਸਬਜ਼ੀਆਂ ਸਬੰਧੀ ਵਿਭਾਗ ਵਲੋਂ ਖਰਬੂਜੇ ਦੀ ਪੰਜਾਬ ਅੰਮ੍ਰਿਤ ਕਿਸਮ ਸਬੰਧੀ ਸਾਂਝੇ ਤੌਰ ਤੇ ਕਰਵਾਏ ਗਏ ਫੀਲਡ ਦੌਰੇ ਮੌਕੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਖਰਬੂਜੇ ਦੀਆਂ ਨਵੀਆਂ ਕਿਸਮਾਂ ਨੂੰ ਵਿਕਸਤ ਕੀਤਾ ਜਾ ਰਿਹਾ ਹੈ ।

ਉਨਾਂ ਕਿਹਾ ਕਿ ਖਰਬੂਜੇ ਦੀ ਪੰਜਾਬ ਅੰਮ੍ਰਿਤ ਕਿਸਮ ਦੇ ਨਤੀਜੇ ਬਹੁਤ ਵਧੀਆ ਆਏ ਹਨ। ਇਹ ਖਰਬੂਜਾ ਝਾੜ , ਗੁਣਵੱਤਾ, ਮਿਠਾਸ ਤੇ ਫਾਇਬਰ ਨਾਲ ਭਰਪੂਰ ਹੈ। ਉਨ੍ਹਾਂ ਨੇ ਕਿਹਾ ਕਿ ਜੋ ਕਿਸਾਨ ਖਰਬੂਜੇ ਦੀਆਂ ਹਾਈਬ੍ਰਿਡ ਕਿਸਮਾਂ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਬਹੁਤ ਮਹਿੰਗੇ ਭਾਅ ਦਾ ਬੀਜ ਹਰ ਸਾਲ ਲੈਣਾ ਪੈਂਦਾ ਹੈ।

ਜਦਕਿ ਯੂਨੀਵਰਸਿਟੀ ਦੀ ਵਿਕਸਤ ਕੀਤੀ ਇਸ ਕਿਸਮ ਦਾ ਬੀਜ ਮੁਕਾਬਲਤਨ ਕਾਫੀ ਸਸਤਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਯੂਨੀਵਰਸਿਟੀ ਦੀਆਂ ਕਿਸਮਾਂ ਦਾ ਬੀਜ ਕਿਸਾਨ ਖੁਦ ਵੀ ਤਿਆਰ ਕਰ ਸਕਦੇ ਹਨ। ਜਿਸ ਨਾਲ ਉਨ੍ਹਾਂ ਦੀ ਉਤਪਾਦਨ ਲਾਗਤ ਕਾਫੀ ਘੱਟ ਜਾਂਦੀ ਹੈ। ਕਪੂਰਥਲਾ ਦਾ ਖੇਤਰ ਖਰਬੂਜੇ ਤੇ ਤਰਬੂਜ਼ ਲਈ ਬਹੁਤ ਢੁਕਵਾਂ ਹੈ, ਜਿਸ ਲਈ ਇਨ੍ਹਾਂ ਦੇ ਉਤਪਾਦਨ ਨੂੰ ਵਧਾਉਣ ਦੀ ਲੋੜ ਹੈ। ਉਨ੍ਹਾਂ ਨੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਫ਼ਸਲੀ ਵਿਭਿੰਨਤਾ ਤਹਿਤ ਆਲੂ, ਖਰਬੂਜਾ, ਤਰਬੂਜ਼ ਆਦਿ ਦੀ ਖੇਤੀ ਲਈ ਉਤਸ਼ਾਹਿਤ ਕੀਤਾ। 

/uploads/images/ads/adds.jpeg

Leave a Reply

Your email address will not be published. Required fields are marked *