/uploads/images/ads/adds.jpeg
Breaking News

CID ਸੀਰੀਅਲ ਦੇਖਦੇ ਹੋਏ 13 ਸਾਲ ਦੀ ਬੱਚੀ ਨੇ ਚੁੱਕਿਆ ਭਿਆਨਕ ਕਦਮ

top-news
  • 28 May, 2025
/uploads/images/ads/adds.jpeg

ਚੰਡੀਗੜ੍ਹ : ਅੱਜ ਦੇ ਸਮੇਂ ਵਿੱਚ ਬੱਚੇ ਫੋਨ ਤੇ ਟੀਵੀ ਵਿੱਚ ਹੀ ਰਹਿੰਦੇ ਹਨ। ਬੱਚੇ ਦਿਨ ਵਿੱਚ ਜ਼ਿਆਦਾ ਸਮਾਂ ਫੋਨ ਤੇ ਟੀਵੀ ਦੇਖ ਕੇ ਹੀ ਗੁਜ਼ਾਰਦੇ ਹਨ। ਇਸ ਦੌਰਾਨ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ13 ਸਾਲ ਦੀ ਬੱਚੀ ਨੇ ਟੀਵੀ ਦੇਖਦੇ ਹੋਏ ਆਤਮ ਹੱਤਿਆ ਕਰ ਲਈ। ਦਰਅਸਲ, ਮਾਮਲਾ ਇਹ ਹੈ ਕਿ 13 ਸਾਲ ਦੀ ਲੜਕੀ CID ਦੇਖ ਰਹੀ ਸੀ ਕਿ ਉਸ ਨੇ ਇਕ ਸੀਨ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ, ਉਸ ਸੀਨ ਵਿੱਚ ਕੋਈ ਵਿਅਕਤੀ ਫਾਹਾ ਲਗਾ ਰਿਹਾ ਸੀ। ਖੇਡ- ਖੇਡ ਵਿੱਚ ਹੀ ਉਸ ਨੇ ਕਦੋਂ ਫਾਹਾ ਲਗਾ ਲਿਆ, ਪਤਾ ਹੀ ਨਹੀਂ ਚੱਲਿਆ। ਇਵੇਂ ਹੀ ਉਸ ਬੱਚੀ ਦੀ ਮੌਤ ਹੋ ਗਈ।  

ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਬੱਚੀ ਦੋਰਾਹਾ ਦੀ ਰਹਿਣ ਵਾਲੀ ਹੈ। ਮ੍ਰਿਤਕ ਬੱਚੀ 8ਵੀਂ ਜਮਾਤ ਵਿੱਚ ਪੜ੍ਹਦੀ ਸੀ। ਜਦੋਂ ਪੁਲਿਸ ਨੇ ਬੱਚੀ ਦੇ ਪਿਤਾ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਹ ਕੰਮ ਤੇ ਗਿਆ ਹੋਇਆ ਸੀ। ਉਸ ਦੀ ਧੀ ਆਪਣੇ ਛੋਟੇ ਭਰਾ ਤੇ ਆਸ-ਪਾਸ ਦੇ ਬੱਚਿਆ ਨਾਲ CID ਦੇਖ ਰਹੀ ਸੀ। ਦੇਖਦੇ-ਦੇਖਦੇ ਉਸ ਸੀਰੀਅਲ ਦੀ ਨਕਲ ਕਰਦੇ ਹੋਏ ਘਰ ਪਈ ਹੋਈ ਤਾਰ ਨੂੰ ਆਪਣੇ ਗਲੇ ਵਿੱਚ ਪਾ ਲਿਆ, ਫਿਰ ਉਹ ਮੇਜ਼ ਤੇ ਚੜ੍ਹੀ ਜਿਵੇਂ ਹੀ ਉਹ ਮੇਜ਼ ਤੇ ਚੜ੍ਹੀ ਉਵੇਂ ਹੀ ਮੇਜ਼ ਹਲਕਾ ਸੀ ਤੇ ਟੁੱਟ ਗਿਆ, ਇਸ ਦੌਰਾਨ ਉਸ ਨੂੰ ਫਾਹਾ ਲੱਗ ਗਿਆ। ਇਹ ਸਾਰਾ ਕੁਝ ਉਸ ਬੱਚੀ ਦੇ ਛੋਟੇ ਭਰਾ ਤੇ ਦੋਸਤਾਂ ਦੇ ਸਾਹਮਣੇ ਹੋਇਆ। ਇਹ ਦੇਖ ਕੇ ਬੱਚੇ ਘਬਰਾ ਗਏ ਤੇ ਪਿੰਡ ਵਿੱਚ ਰੌਲਾ ਪਾਉਣ ਲੱਗੇ, ਫਿਰ ਗੁਆਂਢੀ ਬਾਹਰ ਆਏ ਤਾਂ ਬੱਚਿਆ ਨੇ ਉਹਨਾਂ ਨੂੰ ਕਿਹਾ ਕਿ ਉਸ ਨੇ ਫਾਹਾ ਲੈ ਲਿਆ ਹੈ। ਪੜੋਸੀ ਬੱਚੀ ਨੂੰ ਜਲਦ ਤੋਂ ਜਲਦ ਹਸਪਤਾਲ ਲੈ ਕੇ ਗਏ ਅਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। 

/uploads/images/ads/adds.jpeg

Leave a Reply

Your email address will not be published. Required fields are marked *