/uploads/images/ads/adds.jpeg
Breaking News

ਥਾਰ ਵਾਲੀ ਮਹਿਲਾ ਕਾਂਸਟੇਬਲ ਨੂੰ ਭੇਜਿਆ 3 ਦਿਨਾਂ ਦੇ ਰਿਮਾਂਡ ‘ਤੇ

top-news
  • 27 May, 2025
/uploads/images/ads/adds.jpeg

ਚੰਡੀਗੜ੍ਹ : ਥਾਰ ਵਾਲੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਜੋ 17 ਗ੍ਰਾਮ ਚਿੱਟੇ ਸਣੇ ਫੜੀ ਗਈ ਸੀ ਉਸ ਨੂੰ ਹਾਲ ਹੀ ਵਿੱਚ ਜ਼ਮਾਨਤ ਮਿਲੀ ਸੀ ਪਰ ਉਸ ਤੋਂ ਬਾਅਦ ਇੱਕ ਨਿੱਜੀ ਚੈਨਲ 'ਤੇ ਇੰਟਰਵਿਊ ਤੋਂ ਬਾਅਦ ਫਿਰ ਚਰਚਾ 'ਚ ਆ ਗਈ ਸੀ। ਸੋਮਵਾਰ ਨੂੰ ਵਿਜੀਲੈਂਸ ਬਠਿੰਡਾ ਵੱਲੋਂ ਅਮਨਦੀਪ ਖਿਲਾਫ਼ ਆਮਦਨ ਤੋਂ ਵੱਧ ਜਾਇਦਾਦ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਸੀ।

ਦੱਸ ਦੇਈਏ ਕਿ ਅੱਜ ਬਠਿੰਡਾ ਅਦਾਲਤ ਵਿੱਚ ਵਿਜੀਲੈਂਸ ਟੀਮ ਨੇ ਕਾਂਸਟੇਬਲ ਅਮਨਦੀਪ ਕੌਰ ਨੂੰ ਪੇਸ਼ ਕੀਤਾ ਗਿਆ। ਬਠਿੰਡਾ ਅਦਾਲਤ ਨੇ ਅਮਨਦੀਪ ਕੌਰ ਨੂੰ 3 ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਵਿਜੀਲੈਂਸ ਨੇ ਅਦਾਲਤ ਤੋਂ ਰਿਮਾਂਡ ਦੇ ਨਾਲ ਸਰਚ ਵਾਰੰਟ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਵਿਜੀਲੈਂਸ ਅਮਨਦੀਪ ਕੌਰ ਤੋਂ ਪੁੱਛਗਿੱਛ ਕਰੇਗੀ।    

ਬਠਿੰਡਾ ਜ਼ਿਲ੍ਹੇ ਰਹਿਣ ਵਾਲੀ ਅਮਨਦੀਪ ਕੌਰ ਹੈ ਅਤੇ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਤਾਇਨਾਤ ਸੀ। ਪ੍ਰਾਪਤ ਜਾਣਕਾਰੀ ਦੇ ਆਧਾਰ 'ਤੇ ਅਮਨਦੀਪ ਉੱਤੇ ਹੋਰ ਜਾਂਚ ਤੋਂ ਬਹੁਤ ਕੁਝ ਪਤਾ ਚੱਲਿਆ। ਇੱਕ ਤਾਂ ਉਸ ਕੋਲ ਕਈ ਜਾਇਦਾਦਾਂ ਹੋਣ ਦਾ ਪਤਾ ਲੱਗਾ। ਦੂਜਾ ਇਹ ਹੈ ਕਿ ਉਸ ਦੀ ਆਮਦਨ ਜ਼ਿਆਦਾ ਨਹੀਂ ਸੀ ਕਿ ਉਹ ਇਹ ਜਾਇਦਾਦ ਖਰੀਦ ਸਕੇ। ਤੀਜਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਰਾਹੀਂ ਕਮਾਏ ਪੈਸੇ ਤੋਂ ਪ੍ਰਾਪਤ ਕੀਤੇ ਜਾਣ ਦਾ ਸ਼ੱਕ ਜਤਾਇਆ ਗਿਆ ਸੀ। ਜੋ ਕਿ ਸੱਚ ਨਿਕਲਿਆ, ਅਮਨਦੀਪ ਕੋਰ ਦੀ 1.35 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕਰ ਲਈ ਹੈ। ਨਾਲ ਹੀ ਉਸ ਤੋਂ 17 ਗ੍ਰਾਮ ਚਿੱਟਾ ਵੀ ਬਰਾਮਦ ਹੋਇਆ ਸੀ।  

/uploads/images/ads/adds.jpeg

Leave a Reply

Your email address will not be published. Required fields are marked *