Create your Account
7 ਪਰਿਵਾਰਿਕ ਮੈਂਬਰ ਨੇ ਜੀਵਨ-ਲੀਲਾ ਕੀਤੀ ਸਮਾਪਤ, ਜਾਣੋ ਵਜ੍ਹਾ

ਚੰਡੀਗੜ੍ਹ- ਚੰਡੀਗੜ੍ਹ ਨੇੜੇ ਪੰਚਕੁਲਾ 'ਚ ਇਕ ਦਿਲ-ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ
ਹੈ, ਜਿੱਥੇ ਦੇਹਰਾਦੂਨ ਦੇ ਰਹਿਣ ਵਾਲੇ ਇੱਕ ਵਪਾਰੀ
ਨੇ ਆਪਣੇ ਪਰਿਵਾਰ ਦੇ 7 ਮੈਂਬਰਾਂ ਸਮੇਤ ਜ਼ਹਿਰ ਖਾ ਕੇ ਆਪਣੀ ਜੀਵਨ-ਲੀਲਾ ਸਮਾਪਤ ਕਰ ਲਈ ਹੈ। ਮਿਲੀ
ਜਾਣਕਾਰੀ ਅਨੁਸਾਰ ਦੇਹਰਾਦੂਨ ਰਹਿਣ ਵਾਲੇ ਵਪਾਰੀ ਪ੍ਰਵੀਨ ਮਿੱਤਲ ਆਪਣੇ ਪਰਿਵਾਰ ਸਮੇਤ ਪੰਚਕੁਲਾ 'ਚ ਇੱਕ ਸਤਸੰਗ ਵਿੱਚ ਪਹੁੰਚਿਆ ਸੀ । ਮ੍ਰਿਤਕ
ਖ਼ੁਦ ਪ੍ਰਵੀਨ ਮਿੱਤਲ (42), ਤੇ ਉਸਦੇ ਮਾਤਾ-ਪਿਤਾ ਨਾਲ, ਉਸਦੀ ਪਤਨੀ ਤੇ ਤਿੰਨ ਬੱਚੇ ਜਿਨ੍ਹਾਂ 'ਚ ਦੋ ਧੀਆਂ ਤੇ ਇੱਕ ਪੁੱਤਰ
ਸ਼ਾਮਲ ਹਨ । ਸੂਤਰਾਂ ਤੋਂ ਮਿਲੀ
ਜਾਣਕਾਰੀ ਅਨੁਸਾਰ ਵਾਪਰੀ ਪ੍ਰਵੀਨ ਮਿੱਤਲ 'ਤੇ
ਕਰਜ਼ੇ ਦਾ ਬੋਝ ਸੀ, ਜਿਸ ਕਾਰਨ ਉਸਨੇ ਇਹ ਦਰਦਨਾਕ ਕਦਮ ਚੁੱਕਿਆ
ਹੈ। ਮੌਕੇ 'ਤੇ ਪਹੁੰਚ ਕੇ ਪੁਲਿਸ ਨੇ ਉਹਨਾਂ ਦੀਆਂ ਲਾਸ਼ਾਂ
ਨੂੰ ਪੰਚਕੁਲਾ ਦੇ ਸੈਕਟਰ 27 ਵਿੱਚ ਇੱਕ ਘਰ ਦੇ ਬਾਹਰ ਸੜਕ 'ਤੇ ਖੜੀ ਇੱਕ ਕਾਰ ਵਿਚੋਂ ਬਰਾਮਦ ਕੀਤੀਆਂ ਹਨ
। ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਪੰਚਕੁਲਾ ਦੇ ਨਿੱਜੀ ਹਸਪਤਾਲਾਂ ਦੇ ਮੁਰਦਾਘਰ ਵਿਚ ਰੱਖੀਆਂ
ਗਈਆਂ ਹਨl ਇਸ ਮੌਕੇ ਪੁਲਿਸ ਨੂੰ ਮੌਕੇ ਤੋਂ ਸੁਸਾਈਡ ਨੋਟ
ਵੀ ਬਰਾਮਦ ਹੋਇਆ ਹੈ,
ਜਿਸ
ਵਿੱਚ ਉਸਦੇ ਕਰਜ਼ਾਈ ਹੋਣ ਦੇ ਵੀ ਕਾਰਨ ਦੱਸੇ ਹੋਏ ਹਨ।
ਪੁਲਿਸ ਵੱਲੋਂ ਮੌਕੇ 'ਤੇ ਹਰੇਕ ਐਗਲ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ, ਇਸ ਦੇ ਨਾਲ ਹੀ ਫੋਰੈਂਸਿਕ ਟੀਮ ਵੀ ਮੌਕੇ 'ਤੇ ਪਹੁੰਚੀ ਅਤੇ ਜਾਂਚ ਲਈ ਨਮੂਨੇ ਇਕੱਠੇ ਕਰ
ਰਹੀ ਹੈ।
Leave a Reply
Your email address will not be published. Required fields are marked *