Create your Account
ਬਿਕਰਮ ਸਿੰਘ ਮਜੀਠੀਆ ਨੇ ਕੌਂਸਲਰ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਚੰਡੀਗੜ੍ਹ
: ਅਕਾਲੀ ਦਲ ਦੇ ਮੌਜੂਦਾ ਕੌਂਸਲਰ ਹਰਜਿੰਦਰ
ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਦੱਸ ਦੇਈਏ ਕਿ ਉਹਨਾਂ ਦਾ ਕਤਲ ਅੰਮ੍ਰਿਤਸਰ ‘ਚ ਗੋਲੀਆਂ ਮਾਰ
ਕੇ ਕੀਤਾ ਗਿਆ। ਹਰਜਿੰਦਰ ਸਿੰਘ ਨੂੰ ਛੇਹਰਟਾ ਸਾਹਿਬ ਗੁਰਦੁਆਰੇ ਨੇੜੇ ਉਹਨਾਂ ਦਾ ਕਤਲ ਹੋਇਆ।
ਮਿਲੀ ਜਾਣਕਾਰੀ ਅਨੁਸਾਰ ਉਹਨਾਂ ਦੇ ਸਿਰ ਵਿੱਚ ਦੋ ਗੋਲੀਆਂ ਲੱਗੀਆ ਹਨ। ਅਕਾਲੀ ਦਲ ਦੇ ਮੌਜੂਦਾ
ਕੌਂਸਲਰ ਜੰਡਿਆਲਾ ਗੁਰੂ ਤੋਂ ਸਨ। ਉਹਨਾਂ ਦਾ ਕਤਲ ਅੰਮ੍ਰਿਤਸਰ ‘ਚ ਗੋਲੀਆਂ ਮਾਰ ਕੇ ਕੀਤਾ ਗਿਆ। ਸ਼੍ਰੋਮਣੀ
ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੌਜੂਦਾ ਮਰਹੂਮ ਕੌਂਸਲਰ ਦੇ ਘਰ ਪੁੱਜੇ। ਕੌਂਸਲਰ
ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਉਹਨਾਂ
ਨੇ ਦੁੱਖੀ ਮਨ ਨਾਲ ਕੌਂਸਲਰ ਹਰਜਿੰਦਰ ਸਿੰਘ ਦੇ ਪਰਿਵਾਰ ਨੂੰ ਹੌਂਸਲਾ ਦਿੱਤਾ ਅਤੇ ਕਿਹਾ ਕਿ ਮਿਹਨਤੀ
ਆਦਮੀ ਪੁਲਿਸ ਦੀ ਲਾਪਰਵਾਹੀ ਕਰਕੇ ਗੋਲੀਆਂ ਦਾ ਸ਼ਿਕਾਰ ਹੋ ਗਿਆ। ਕੌਂਸਲਰ ਦੇ ਪਰਿਵਾਰ ਨੇ ਦੁੱਖੀ
ਮਨ ਨਾਲ ਕਿਹਾ ਕਿ ਜਿੰਨਾ ਵਕਤ ਸਾਡੇ ਮੁੰਡੇ ਨੂੰ ਇਨਸਾਫ ਨਹੀਂ ਮਿਲੇਗਾ ਅਸੀਂ ਆਪਣੇ ਬੱਚੇ ਦਾ
ਸੰਸਕਾਰ ਨਹੀਂ ਕਰਾਂਗੇ। ਉਹਨਾਂ ਨੇ ਪਰਿਵਾਰ ਨੇ ਕਿਹਾ ਕਿ ਇੰਨੀ ਭੀੜ ਵਾਲੀ ਥਾਂ ‘ਤੇ ਕੋਈ ਇਵੇਂ ਹੀ ਗੋਲੀਆਂ ਮਾਰ ਕੇ ਭੱਜ
ਜਾਵੇ, ਇਹ ਬਹੁਤ ਹੈਰਾਨੀਜਨਕ ਗੱਲ ਹੈ। ਫਿਲਹਾਲ ਪੁਲਿਸ ਵੱਲੋਂ ਉਹ ਥਾਂ ਦੀਆਂ ਸਾਰੀਆਂ ਫੂਟੇਜ
ਇੱਕਠੀਆਂ ਕੀਤੀਆਂ ਗਈਆਂ ਹਨ।
Leave a Reply
Your email address will not be published. Required fields are marked *