Create your Account
ਬੇਸਿਕ ਟ੍ਰੇਨਿੰਗ ਤੋਂ ਬਿਨ੍ਹਾਂ 6 ਸਿਪਾਹੀਆਂ ਨੂੰ ਭੇਜਿਆ ਵਾਪਸ

ਪੰਜਾਬ ਪੁਲਿਸ ‘ਚ ਉਸ ਸਮੇਂ ਹਲਚਲ ਮੱਚ ਗਈ, ਜਦੋਂ ਪੰਜਾਬ ਪੁਲਿਸ ਦੇ ਛੇ ਮੁਲਾਜ਼ਮਾਂ ਦਾ ਟੈਸਟ ਕਰਵਾਇਆ ਗਿਆ, ਜਿਸ ਦੀ ਡੋਪ ਟੈਸਟ ਰਿਪੋਰਟ ਪਾਜ਼ੀਟਿਵ ਆਈ ਹੈ। ਦਸ ਦੇਈਏ ਕਿ ਹੁਸ਼ਿਆਰਪੁਰ ਦੇ ਜਹਾਨ ਖੇਲ ਸਿਖਲਾਈ ਕੇਂਦਰ ਵਿਖੇ ਮੁੱਢਲੀ ਸਿਖਲਾਈ ਲਈ 6 ਸਿਪਾਹੀ ਟ੍ਰੈਨਿੰਗ ਲੈ ਰਹੇ ਸਨ। ਹੁਸ਼ਿਆਰਪੁਰ ਦੇ ਪੁਲਿਸ ਰਿਕਰੂਟ ਟ੍ਰੇਨਿੰਗ ਸੈਂਟਰ ‘ਚ ਭਰਤੀ ਕਾਂਸਟੇਬਲਾਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ।
ਜਿਵੇਂ
ਹੀ ਉਹਨਾਂ ਦੇ ਡੋਪ ਟੈਸਟ ਪਾਜ਼ੀਟਿਵ ਆਏ ਉਵੇਂ ਹੀ ਉਹਨਾਂ ਨੂੰ ਬਿਨਾਂ ਟ੍ਰੈਨਿੰਗ ਦੇ ਵਾਪਸ ਭੇਜ
ਦਿੱਤਾ ਗਿਆ। ਇਸ ਦੌਰਾਨ ਉਹਨਾਂ ਨੂੰ ਨਸ਼ਾ ਛੁਡਾਊ ਕੇਂਦਰ ਵਿਚ ਭੇਜਣ ਲਈ ਕਿਹਾ ਗਿਆ। ਉਹਨਾਂ 6 ਸਿਪਾਹੀਆਂ
ਦਾ ਨਾਮ ਸੂਚੀ ਵਿੱਚੋਂ ਵੀ ਕੱਢ ਦਿੱਤਾ ਹੈ। ਇਸ ਬਾਬਤ ਜ਼ਿਲ੍ਹਿਆਂ ਦੇ ਐਸਐਸਪੀ ਤੇ ਕਮਿਸ਼ਨਰ ਨੂੰ ਪੱਤਰ
ਜਾਰੀ ਕੀਤਾ ਗਿਆ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਸਭ ਦਾ ਪਹਿਲਾਂ ਨਸ਼ਾ ਛੁਡਾਇਆ ਜਾਵੇ।
Leave a Reply
Your email address will not be published. Required fields are marked *