/uploads/images/ads/adds.jpeg
Breaking News

ਸਵੇਰੇ ਉੱਠਣ ਤੋਂ ਬਾਅਦ ਪੈਰਾਂ ‘ਚ ਹੁੰਦਾ ਹੈ ਦਰਦ ਤਾਂ ਕਰੋ ਇਵੇਂ ਇਲਾਜ

top-news
  • 10 Jun, 2025
/uploads/images/ads/adds.jpeg

(Sonam Malhotra)
ਚੰਡੀਗੜ੍ਹ : ਸਵੇਰੇ ਉੱਠਦੇ ਦੌਰਾਨ ਹੀ ਅਗਰ ਤੁਸੀਂ ਤੰਦੁਰਸਤ ਨਾ ਮਹਿਸੂਸ ਕਰੋ ਅਤੇ ਪੈਰਾਂ ਦੇ ਤਲਿਆਂ ‘ਚ ਦਰਦ ਮਹਿਸੂਸ ਹੋਵੇ ਤਾਂ ਤੁਹਾਡਾ ਸਾਰਾ ਦਿਨ ਖ਼ਰਾਬ ਹੋ ਜਾਵੇਗਾ। ਤੁਹਾਨੂੰ ਸਵੇਰੇ ਉੱਠਦੇ ਦੌਰਾਨ ਜ਼ਮੀਨ 'ਤੇ ਕਦਮ ਰੱਖਦੇ ਹੀ ਪੈਰਾਂ ਦੇ ਤਲਿਆਂ ‘ਚ ਦਰਦ ਤੇ ਚੁਭਨ ਮਹਿਸੂਸ ਹੁੰਦੀ ਹੈ। ਕਈ ਵਾਰ ਇਹ ਦਰਦ ਤੇ ਚੁਭਨ ਜਲਦ ਹੀ ਠੀਕ ਹੋ ਜਾਂਦੀ ਹੈ ਅਤੇ ਕਈ ਵਾਰ ਇਹ ਦਰਦ ਲਗਾਤਾਰ ਲੰਬੇ ਸਮੇਂ ਤੱਕ ਬਣਿਆ ਰਹਿੰਦਾ ਹੈ। ਅਗਰ ਇਹ ਦਰਦ ਤੁਹਾਨੂੰ ਲੰਬੇ ਸਮੇਂ ਤੱਕ ਰਹਿੰਦਾ ਹੈ ਤਾਂ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ।

ਕਿਉਂਕਿ ਅਜਿਹੀ ਸਥਿਤੀਆਂ ਨੂੰ ਨਜ਼ਰਅੰਦਾਜ਼ ਕਰਦੇ ਹੋ ਤਾਂ ਇਹ ਵੱਡੀ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਕਈ ਵਾਰ ਕੁਝ ਲੋਕ ਇਹਨਾਂ ਨੂੰ ਥਕਾਵਟ ਦਾ ਨਾਮ ਦੇ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ। ਕਈ ਵਾਰ ਅਜਿਹੇ ਦਰਦ ਜਾਂ ਚੁਭਨ ਸਰੀਰ ਵਿੱਚ ਕਈ ਵਿਟਾਮਿਨਾਂ ਦੀਆਂ ਕਮੀਆਂ ਨੂੰ ਦਰਸਾਉਂਦਾ ਹੈ। ਅਗਰ ਸਵੇਰੇ ਉੱਠਦੇ ਦੌਰਾਨ ਜ਼ਮੀਨ 'ਤੇ ਪੈਰ ਰੱਖਦਿਆਂ ਹੀ ਤੁਹਾਨੂੰ ਵੀ ਦਰਦ ਤੇ ਚੁਭਨ ਮਹਿਸੂਸ ਹੁੰਦਾ ਹੈ ਤਾਂ ਵਿਟਾਮਿਨ ਡੀ ਅਤੇ ਕੈਲਸ਼ੀਅਨ ਦੀ ਕਮੀ ਦਾ ਸੰਕੇਤ ਹੋ ਸਕਦਾ ਹੈ। ਜੇਕਰ ਤੁਸੀਂ ਵੀ ਇਸ ਤੋਂ ਹੋ ਪਰੇਸ਼ਾਨ ਤਾਂ ਜਾਣੋ ਇਸ ਦਾ ਕਾਰਨ
ਵਿਟਾਮਿਨ ਡੀ ਦੀ ਕਮੀ

ਵਿਟਾਮਿਨ ਡੀ ਦੀ ਕਮੀ ਨਾਲ ਹੱਡੀਆਂ ਅਤੇ ਮਾਸਪੇਸ਼ੀਆਂ ਕਮਜ਼ੋਰ ਪੈਣ ਲੱਗਦੀਆਂ ਹਨ। ਇਸ ਦਾ ਸਿਹਤ ‘ਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ। ਵਿਟਾਮਿਨ ਡੀ ਦੀ ਕਮੀ ਨਾਲ ਜੋੜਾਂ ਅਤੇ ਤਲਿਆਂ ਵਿੱਚ ਦਰਦ ਰਹਿੰਦਾ ਹੈ। ਇਸ ਦਾ ਸਮੇਂ ‘ਤੇ ਇਲਾਜ ਨਾ ਕੀਤਾ ਜਾਵੇ ਤਾਂ ਸਰੀਰ ‘ਚ ਕਈ ਬਿਮਾਰੀਆਂ ਪੈਦਾ ਹੋਣ ਲੱਗਦੀਆਂ ਹਨ। 

ਕੈਲਸ਼ੀਅਮ ਦੀ ਕਮੀ

ਕੈਲਸ਼ੀਅਮ ਦੀ ਕਮੀ ਨਾਲ ਹੱਡੀਆਂ ਵਿੱਚ ਦਰਦ ਰਹਿੰਦਾ ਹੈ। ਸਵੇਰੇ ਉੱਠਦੇ ਹੀ ਸਰੀਰ 'ਚ ਦਬਾਅ ਪੈਂਦਾ ਹੈ ਅਤੇ ਤਲਿਆ ਵਿੱਚ ਦਰਦ ਹੁੰਦਾ ਹੈ।

ਡੀਹਾਈਡਰੇਸ਼ਨ

ਜਦੋਂ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਵੇ ਤਾਂ ਡੀਹਾਈਡਰੇਸ਼ਨ ਹੋਣ ਲੱਗਦੀ ਹੈ। ਕਈ ਵਾਰ ਡੀਹਾਈਡਰੇਸ਼ਨ (ਪਾਣੀ ਦੀ ਕਮੀ) ਨਸਾਂ ਨੂੰ ਪ੍ਰਭਾਵਿਤ ਕਰਦੀ ਹੈ। ਜਿਸ ਕਾਰਨ ਪੈਰਾਂ ‘ਚ ਸੁੰਨਪਨ ਹੋਣ ਲੱਗਦਾ ਹੈ।    

ਮੈਗਨੀਸ਼ੀਅਮ ਦੀ ਕਮੀ
 
ਮੈਗਨੀਸ਼ੀਅਮ ਦਾ ਸਰੀਰ ਵਿੱਚ ਕਾਫੀ ਮਹੱਤਵ ਹੁੰਦਾ ਹੈ, ਇਹ ਸਰੀਰ ਦੀਆਂ ਨਸਾਂ ਅਤੇ ਮਾਸਪੇਸ਼ੀਆਂ ਨੂੰ ਕੰਮ ਕਰਨ ਵਿੱਚ ਮਦਦ ਕਰਦਾ ਹੈ। ਮੈਗਨੀਸ਼ੀਅਮ ਦੀ ਕਮੀ ਨਾਲ ਜਲਣ ਹੁੰਦੀ ਹੈ, ਜਲਣ ਕਈ ਵਾਰ ਪੈਰਾਂ ‘ਚ ਤੇ ਪੇਟ ‘ਚ ਆਦਿ ਹੁੰਦੀ ਹੈ। 

ਇਸ ਤਰ੍ਹਾਂ ਕਰੋ ਰੋਕਥਾਮ

ਜੇਕਰ ਵਿਟਾਮਿਨ ਦੀ ਕਮੀ ਹੋਵੇ ਤਾਂ ਸੂਰਜ ਦੀ ਰੌਸ਼ਨੀ ਸਵੇਰ ਤੇ ਦੁਪਹਿਰ ਦੇ ਸਮੇਂ 10 ਤੋਂ 30 ਮਿੰਟ ਲਈ ਲਓ।  ਡਾਕਟਰ ਸ਼ੁਰੂ ਵਿੱਚ Supplements ਦਿੰਦੇ ਹਨ ਜਿੰਨਾਂ ਨੂੰ ਲੈਣ ਨਾਲ ਵੀ ਵਿਟਾਮਿਨ ਵੱਧ ਜਾਂਦਾ ਹੈ।  ਵਿਟਾਮਿਨ ਦੀ ਕਮੀ ਦੌਰਾਨ ਚਰਬੀ ਵਾਲੀ ਮੱਛੀ (ਸਾਲਮਨ, ਮੈਕਰੇਲ, ਸਾਰਡੀਨ, ਟੁਨਾ), ਅੰਡੇ ਦੀ ਜ਼ਰਦੀ, ਪਨੀਰ, ਦੁੱਧ ਅਤੇ ਦਹੀ, ਸੰਤਰੇ ਦਾ ਜੂਸ, ਸੋਇਆ, ਬਦਾਮ, ਓਟਸ ਅਤੇ ਮਸ਼ਰੂਮ, ਹਰੀਆਂ ਸਬਜ਼ੀਆਂ ਆਦਿ ਖਾਣੇ ਚਾਹੀਦੇ ਹਨ। ਪੈਰਾਂ ਦੀ ਕਸਰਤ ਕਰਨ ਨਾਲ ਵੀ ਪੈਰਾਂ ਨੂੰ ਆਰਾਮ ਮਿਲਦਾ। ਜੇਕਰ ਦਰਦ ਰਹਿੰਦਾ ਹੈ ਤਾਂ ਤਲਿਆ 'ਤੇ ਹਲਕੇ ਗਰਮ ਕੰਪਰੈੱਸ ਲਗਾਓ, ਮਾਸ-ਪੇਸ਼ੀਆਂ ਨੂੰ ਰਾਹਤ ਮਿਲੇਗੀ।

/uploads/images/ads/adds.jpeg

Leave a Reply

Your email address will not be published. Required fields are marked *