Create your Account
ਅੱਖਾਂ ਦੀ ਨਜ਼ਰ ਹੈ ਕਮਜ਼ੋਰ ਤਾਂ ਇੰਝ ਕਰੋ ਬਚਾਅ

(Sonam Malhotra)
ਚੰਡੀਗੜ੍ਹ
: ਹਰ ਉਮਰ ਦੇ
ਲੋਕਾਂ ਵਿੱਚ ਅੱਖਾਂ ਦੀ ਰੌਸ਼ਨੀ ਦੀ ਸਮੱਸਿਆ ਆਮ ਹੋ ਗਿਆ ਹੈ। ਅੱਜ ਦੇ ਸਮੇਂ ‘ਚ ਹਰ ਕੋਈ ਸਕ੍ਰੀਨ
‘ਤੇ ਕਾਫ਼ੀ ਸਮੇਂ ਤੱਕ ਬੈਠਾ ਰਹਿੰਦਾ ਹੈ। ਲੋਕ ਜ਼ਿਆਦਾ ਫਾਸਟ ਫੂਡ ਦਾ ਸੇਵਨ ਕਰਨ ਲਗ ਗਏ ਹਨ ਅਤੇ
ਆਪਣੀ ਸਿਹਤ ਵੱਲ ਧਿਆਨ ਨਹੀਂ ਦਿੰਦੇ। ਅਜਿਹੇ ਹੋਰ ਵੀ ਕਾਰਨ ਹਨ, ਜਿਹਨਾ ਕਰਕੇ ਅੱਖਾਂ ਦੀ ਰੋਸ਼ਨੀ
ਘੱਟ ਜਾਂਦੀ ਹੈ। ਜਾਣੋ ਕਿਵੇਂ ਸਕ੍ਰੀਨ, ਮੋਬਾਈਲ
ਫੋਨ ਅਤੇ ਫੂਡ ਸਾਡੀਆਂ ਅੱਖਾਂ ਨੂੰ ਪ੍ਰਭਾਵਤ ਕਰਦਾ ਹੈ ਅਤੇ ਅੱਖਾਂ ਦੀ ਸਿਹਤ ਨੂੰ ਠੀਕ ਰੱਖਣ ਲਈ
ਕੀ ਕੁਝ ਕਰਨਾ ਚਾਹੀਦਾ ਹੈ।
ਜਾਣੋਂ ਇਹ ਚੀਜ਼ਾ ਅੱਖਾਂ ਦੀ ਰੌਸ਼ਨੀ ਨੂੰ ਕਿਵੇਂ ਪ੍ਰਭਾਵਤ ਕਰਦੀਆਂ ਹਨ :
1. ਸਕ੍ਰੀਨ: ਬਹੁਤ ਦੇਰ ਤੱਕ ਸਕ੍ਰੀਨ ਨੂੰ ਦੇਖਣ ਨਾਲ ਅੱਖਾਂ ਡ੍ਰਾਈ ਹੋ ਜਾਂਦੀਆਂ ਹਨ। ਇਸ ਨਾਲ ਸਿਰਫ਼ ਅੱਖਾਂ ‘ਤੇ ਹੀ ਅਸਰ ਨਹੀਂ ਪੈਂਦਾ ਨਾਲ ਹੀ ਸਿਰ ਵੀ ਦਰਦ ਰਹਿੰਦਾ ਹੈ। ਅੱਖਾਂ ਦੀਆਂ ਜ਼ਿਆਦਾਤਰ ਸਮੱਸਿਆਵਾਂ ਉਹਨਾਂ ਲੋਕਾਂ ਨੂੰ ਹੁੰਦੀਆਂ ਹਨ ਜੋ ਫੋਨ ਜਾਂ ਕੰਪਿਊਟਰਾਂ 'ਤੇ ਕਾਫੀ ਘੰਟੇ ਬਿਤਾਉਂਦੇ ਹਨ।
2. ਰੋਸ਼ਨੀ ਦਾ ਐਕਸਪੋਜ਼ਰ: ਮੋਬਾਈਲ ਤੇ ਕੰਪਿਊਟਰ ਸਕ੍ਰੀਨਾਂ ਵਿੱਚ ਨੀਲੀ ਰੋਸ਼ਨੀ ਨਿਕਲਦੀ ਹੈ ਜੋ ਸਮੇਂ ਦੇ ਨਾਲ ਰੈਟਿਨਾ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ ਅਤੇ ਨੀਂਦ ਦੇ ਪੈਟਰਨਾਂ ਨੂੰ ਵਿਗਾੜ ਸਕਦੀਆਂ ਹਨ। ਜਿਸ ਨਾਲ ਅੱਖਾਂ 'ਤੇ ਹੋਰ ਦਬਾਅ ਪੈਂਦਾ ਹੈ।
3. ਘਟ ਅੱਖਾਂ ਝਪਕਣਾ: ਸਕ੍ਰੀਨਾਂ 'ਤੇ ਕੰਮ ਕਰਦੇ ਸਮੇਂ, ਲੋਕ ਘੱਟ ਅੱਖਾਂ ਝਪਕਦੇ ਹਨ, ਜਿਸ ਨਾਲ ਅੱਖਾਂ ਵਿੱਚ ਖੁਸ਼ਕੀ ਅਤੇ ਜਲਣ ਹੁੰਦੀ ਹੈ।
4.
ਜ਼ਿਆਦਾ Stress : ਤੁਸੀਂ ਸੋਚ ਰਹੇ ਹੋਵੇਗੇ ਕਿ Stress ਨਾਲ ਕਿਵੇਂ ਅੱਖਾਂ ‘ਤੇ ਅਸਰ ਪੈਂਦਾ ਹੈ। ਜਦੋਂ ਜ਼ਿਆਦਾ ਹੀ Stress ਲਿਆ ਜਾਂਦਾ ਹੈ ਤਾਂ ਇਸ ਨਾਲ ਸਿਰ ਅਕਸਰ ਦਰਦ
ਰਹਿੰਦਾ ਹੈ, ਜਿਸ ਕਾਰਨ ਇਸ ਦਾ ਅੱਖਾਂ ‘ਤੇ
ਅਸਰ ਪੈਂਦਾ ਹੈ।
ਖੁਰਾਕ ਅੱਖਾਂ ਦੀ ਸਿਹਤ ਨੂੰ ਕਿਵੇਂ ਕਰਦੀ ਹੈ ਪ੍ਰਭਾਵਿਤ
1.
ਵਿਟਾਮਿਨ ਦੀ ਕਮੀ:
ਵਿਟਾਮਿਨ ਏ, ਸੀ ਅਤੇ ਈ ਵਰਗੇ ਜ਼ਰੂਰੀ ਪੌਸ਼ਟਿਕ ਤੱਤਾਂ ਦੀ
ਘਾਟ ਅੱਖਾਂ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ।
2.
ਗੈਰ-ਸਿਹਤਮੰਦ ਖੁਰਾਕ:
ਜੰਕ ਫੂਡ ਅਤੇ ਜ਼ਿਆਦਾ ਮਿੱਠਾ ਖਾਣ ਤੇ ਪੀਣ ਨਾਲ ਅੱਖਾਂ ਦੀ ਸਿਹਤ ਸਮੇਤ ਸਰੀਰਕ ਸਿਹਤ ਵੀ ਖਰਾਬ ਹੁੰਦੀ
ਹੈ।
3. ਐਂਟੀਆਕਸੀਡੈਂਟਸ ਦੀ ਘਾਟ: ਐਂਟੀਆਕਸੀਡੈਂਟਸ ਨਾਲ ਭਰਪੂਰ ਭੋਜਨ ਅੱਖਾਂ ਨੂੰ ਨੁਕਸਾਨਦੇਹ ਰੌਸ਼ਨੀ ਤੋਂ ਬਚਾਉਂਦਾ ਹੈ।
ਅੱਖਾਂ ਦੀਆਂ ਸਮੱਸਿਆਵਾਂ ਨੂੰ ਕਿਵੇਂ ਸੁਰੱਖਿਅਤ ਅਤੇ ਠੀਕ ਕਰੀਏ
1. ਸਕ੍ਰੀਨ ਸਮਾਂ ਸੀਮਤ ਕਰੋ
- 20-20-20 ਨਿਯਮ ਨੂੰ ਸਮਝੋ: ਹਰ 20 ਮਿੰਟਾਂ ‘ਚ 20 ਸਕਿੰਟਾਂ ਅਤੇ 20 ਫੁੱਟ ਦੂਰ ਕਿਸੇ ਚੀਜ਼ ਨੂੰ ਦੇਖੋ। ਇਹ ਇਕ ਅੱਖਾਂ ਦੀ ਕਸਰਤ ਹੁੰਦੀ ਹੈ। ਜਿਸ ਨਾਲ ਅੱਖਾਂ ਤੰਦੁਰਸਤ ਰਹਿੰਦੀਆਂ ਹਨ।
- ਸਕ੍ਰੀਨ ਦੀ Brightness: ਜਦੋਂ ਵੀ ਤੁਸੀਂ ਫੋਨ ਤੇ ਕੰਪਿਊਟਰ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਦੌਰਾਨ ਤੁਸੀਂ ਆਪਣੀ ਸਕ੍ਰੀਨ ਦੀ Brightness ਨੂੰ ਨਾਰਮਲ ਕਰ ਕੇ ਉਸ ਦਾ ਇਸਤੇਮਾਲ ਕਰੋ।
-
ਨੀਲੀ ਰੋਸ਼ਨੀ ਦਾ ਐਕਸਪੋਜ਼ਰ : ਜਦੋਂ ਵੀ ਤੁਸੀਂ ਸਕ੍ਰੀਨ ਦਾ ਇਸਤੇਮਾਲ ਕਰਦੇ ਹੋ ਤਾਂ ਉਸ ਸਮੇਂ ਫਿਲਟਰਾਂ ਦੀ
ਵਰਤੋਂ ਕਰੋ ਅਤੇ ਫੋਨ ਤੇ ਕੰਪਿਊਟਰ ਦੀ ਲਾਇਟ ਨੂੰ ਰੋਕਣ ਵਾਲੇ ਐਨਕਾਂ ਨੂੰ ਬਣਵਾਓ ਤੇ ਅੱਖਾਂ ਨੂੰ
ਬਚਾਓ।
2. ਸਿਹਤਮੰਦ ਖੁਰਾਕ ਬਣਾਈ ਰੱਖੋ
-
ਹਰੀਆਂ ਸਬਜੀਆਂ ਖਾਓ:
ਪਾਲਕ, ਸਾਗ ਅਤੇ ਬ੍ਰੋਕਲੀ ਅੱਖਾਂ ਦੀ ਰੱਖਿਆ ਕਰਦੇ
ਹਨ।
- ਵਿਟਾਮਿਨ ਏ ਨਾਲ ਭਰਪੂਰ ਭੋਜਨ ਖਾਓ: ਗਾਜਰ, ਸ਼ਕਰਕੰਦੀ ਤੇ ਅੰਬ ਨਜ਼ਰ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਹਨ।
-
ਓਮੇਗਾ-3 ਫੈਟੀ ਐਸਿਡ:
ਸੈਲਮਨ ਤੇ ਟੁਨਾ ਵਰਗੀਆਂ ਮੱਛੀਆਂ ਅਤੇ ਨਾਲ ਹੀ ਅਲਸੀ ਦੇ ਬੀਜ ਅਤੇ ਅਖਰੋਟ ਅੱਖਾਂ ਨੂੰ ਮਜ਼ਬੂਤੀ
ਦਿੰਦੇ ਹਨ ਤੇ ਅੱਖਾਂ ਦੀ ਖੁਸ਼ਕੀ ਨੂੰ ਘਟਾਉਂਦੇ ਹਨ।
-ਫਲ: ਸੰਤਰੇ, ਨਿੰਬੂ ਤੇ ਬੇਰੀਆਂ ਵਿਟਾਮਿਨ ਸੀ ਨਾਲ ਭਰਪੂਰ ਹੁੰਦੇ ਹਨ, ਜੋ ਅੱਖਾਂ ਦੀ ਸਿਹਤ ਨੂੰ ਸਹੀ ਕਰਦੀਆਂ ਹਨ।
3.ਅੱਖਾਂ ਦੀਆਂ ਕਸਰਤਾਂ ਦਾ ਅਭਿਆਸ ਕਰੋ
-
ਧਿਆਨ ਕੇਂਦਰਿਤ ਕਰਨ ਲਈ ਆਪਣੀਆਂ ਅੱਖਾਂ ਨੂੰ ਚਾਰ ਦਿਸ਼ਾਵਾਂ ਵਿੱਚ ਘੁੰਮਾਓ।
-
ਆਪਣੀਆਂ ਅੱਖਾਂ ਨੂੰ ਆਰਾਮ ਦੇਣ ਲਈ ਕੁਝ ਮਿੰਟਾਂ ਲਈ ਆਪਣੇ ਹੱਥਾਂ ਨਾਲ ਢੱਕ ਕੇ ਹਥੇਲੀ 'ਤੇ ਰੱਖੋ।
-
ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਲਈ ਨੇੜੇ ਅਤੇ ਦੂਰ ਦੀਆਂ ਚੀਜ਼ਾ 'ਤੇ ਧਿਆਨ ਕੇਂਦਰਿਤ ਕਰੋ।
4.ਬ੍ਰੇਕ ਲਓ ਅਤੇ ਆਪਣੀਆਂ ਅੱਖਾਂ ਨੂੰ ਆਰਾਮ ਦਿਓ
-
ਬਿਨਾਂ ਬ੍ਰੇਕ ਦੇ ਲੰਬੇ ਸਮੇਂ ਲਈ ਸਕ੍ਰੀਨਾਂ ਦੀ ਵਰਤੋਂ ਕਰਨ ਤੋਂ ਬਚੋ।
-
ਆਪਣੀਆਂ ਅੱਖਾਂ ਨੂੰ ਆਰਾਮ ਦੇਣ ਲਈ ਘੱਟੋ-ਘੱਟ 7-8 ਘੰਟੇ ਦੀ ਚੰਗੀ ਨੀਂਦ ਲਓ।
5. ਨਿਯਮਤ ਅੱਖਾਂ ਦੀ ਜਾਂਚ
- ਆਪਣੀ ਨਜ਼ਰ ਦੀ ਨਿਗਰਾਨੀ ਕਰਨ ਅਤੇ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਹਰ ਸਾਲ ਆਪਣੀ ਅੱਖਾਂ ਦੀ ਜਾਂਚ ਕਰਵਾਓ।
Leave a Reply
Your email address will not be published. Required fields are marked *