/uploads/images/ads/adds.jpeg
Breaking News

ਕਿਉਂ ਹੁੰਦੀ ਹੈ ਕੈਫੀਨ ਦੇ ਇਸਤੇਮਾਲ ਨਾਲ ਦਿਲ ਦੀ ਧੜਕਣ ਤੇਜ਼

top-news
  • 02 Jun, 2025
/uploads/images/ads/adds.jpeg

(Sonam Malhotra)

ਚੰਡੀਗੜ੍ਹ :  ਸਰੀਰ ਦਾ ਸਭ ਤੋਂ ਜ਼ਰੂਰੀ ਅੰਗ ਦਿਲ ਹੁੰਦਾ ਹੈ, ਦਿਲ ਦੇ ਨਾਲ ਹੀ ਸਾਰਾ ਸਰੀਰ ਚੱਲਦਾ ਹੈ। ਇਸ ਲਈ ਦਿਲ ਦਾ ਤੰਦੁਰਸਤ ਰਹਿਣਾ ਬਹੁਤ ਜ਼ਰੂਰੀ ਹੈ। ਜੇਕਰ ਵਿਅਕਤੀ ਦਾ ਦਿਲ ਹੀ ਨਹੀਂ ਠੀਕ ਰਹੇਗਾ ਤਾਂ ਸਾਰਾ ਸਰੀਰ ਹੀ ਬਿਮਾਰ ਰਹੇਗਾ। ਇਸ ਲਈ ਦਿਲ ਦੀ ਧਕੜਣ ਦਾ Normal (ਸਧਾਰਨ) ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਸਰੀਰ ਵਿੱਚ ਖੂਨ ਸਪਲਾਈ ਦਿਲ ਰਾਹੀ ਹੀ ਹੁੰਦਾ ਹੈ। ਅੱਜ ਅਸੀਂ ਦਿਲ ਦੀ ਧੜਕਣ ਦੇ ਬਾਰੇ ਗੱਲ ਕਰਾਂਗੇ, ਜੋ ਕਿ ਬਹੁਤ ਜ਼ਰੂਰੀ ਹੈ।


ਦਿਲ ਦੀ ਧੜਕਣ ਕਈ ਭਾਵਨਾਵਾਂ ਨੂੰ ਦਰਸਾਉਂਦੀ ਹੈ। ਦਿਲ ਦੀ ਧਕੜਨ ਦਾ ਬਹੁਤ ਤੇਜ਼ ਤੇ ਨਾਲ ਹੀ ਬਹੁਤ ਹੌਲੀ ਹੋਣਾ ਜਾਂ ਫਿਰ ਵਿੱਚ-ਵਿੱਚ ਦਿਲ ਦਾ ਘੱਟਣਾ ਠੀਕ ਨਹੀਂ ਹੁੰਦਾ। ਇਸ ਨੂੰ ਕਈ ਲੋਕ Ignore ਕਰ ਦਿੰਦੇ ਹਨ, ਜੋ ਕਿ ਸਹੀ ਨਹੀਂ ਹੈ, ਇਹ ਕਾਫੀ ਚਿੰਤਾਜਨਕ ਵੀ ਹੋ ਸਕਦਾ ਹੈ। ਜੇਕਰ ਦਿਲ ਦੀ ਧੜਕਣ ਜ਼ਿਆਦਾ ਵੱਧ ਜਾਵੇ ਤਾਂ ਇਸ ਨਾਲ ਦਿਲ ਦੇ ਫੇਲ ਹੋਣ ਦਾ ਖਤਰਾ ਵੱਧ ਜਾਂਦਾ ਹੈ। ਬੁਢਾਪੇ ਵਿੱਚ ਜ਼ਿਆਦਾਤਰ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਹੁੰਦੀਆਂ ਹਨ ਪਰ ਹੁਣ ਅਜਿਹਾ ਸਮਾਂ ਆ ਗਿਆ ਹੈ ਜਿਸ ਵਿੱਚ ਜਵਾਨ ਬੱਚਿਆਂ ਨੂੰ ਵੀ ਅਜਿਹੀ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਓ ਤੁਹਾਨੂੰ ਦਸਦੇ ਹਾਂ ਕਿ ਧੜਕਣ ਦੇ ਵਧਣ ਦਾ ਕੀ ਹੈ ਕਾਰਨ, ਕਦੋਂ ਕਰਨੀ ਚਾਹੀਦੀ ਚਿੰਤਾ ਤੇ ਇਸ ਦਾ ਇਲਾਜ :

 ਦਿਲ ਦੀ ਧੜਕਣ ਦੇ ਵਧਣ ਦਾ ਕਾਰਨ (Heart Palpitations)

 

1. ਸਰੀਰਕ ਗਤੀਵਿਧੀ

ਖੇਡ ਜਾਂ ਕਸਰਤ ਤੋਂ ਬਾਅਦ ਦਿਲ ਦੀ ਧੜਕਣ ਦਾ ਵਧਣਾ ਆਮ ਹੈ। ਜਦੋਂ ਦਿਲ ਦੀ ਧੜਕਣ ਵਧਦੀ ਹੈ ਤਾਂ ਦਿਲ ਸਰੀਰ ਨੂੰ ਆਕਸੀਜਨ ਪਹੁੰਚਾਉਣ ਲਈ ਤੇਜ਼ੀ ਨਾਲ ਪੰਪ ਕਰਦਾ ਹੈ।

2. ਤਣਾਅ ਜਾਂ ਚਿੰਤਾ:

ਜਦੋਂ ਵਿਅਕਤੀ ਤਣਾਅ ਤੇ ਚਿੰਤਾ ਚ ਹੁੰਦਾ ਹੈ ਤਾਂ ਉਸ ਸਮੇਂ ਉਸ ਦੀ ਧੜਕਣ ਵੱਧ ਜਾਂਦੀ ਹੈ। ਤਣਾਅ ਤੇ ਚਿੰਤਾ ਵਿਅਕਤੀ ਚ ਡਰ ਪੈਦਾ ਕਰਦਾ ਹੈ, ਜਿਸ ਨਾਲ ਉਹ ਛੋਟੀ ਤੋਂ ਛੋਟੀ ਗੱਲ ਤੋਂ ਵੀ ਪ੍ਰਭਾਵਿਤ ਹੋ ਜਾਂਦਾ ਹੈ। ਇਸ ਨਾਲ ਵਿਅਕਤੀ ਦੀ ਦਿਲ ਦੀ ਧੜਕਣ ਅਕਸਰ ਤੇਜ਼ ਹੀ ਰਹਿੰਦੀ ਹੈ। ਜਿਸ ਨੂੰ Heart Palpitations ਕਿਹਾ ਜਾਂਦਾ ਹੈ।

3. ਡੀਹਾਈਡਰੇਸ਼ਨ:

 ਲੋੜੀਂਦਾ ਪਾਣੀ ਨਾ ਪੀਣ ਨਾਲ ਖੂਨ ਦੇ ਪ੍ਰਵਾਹ 'ਤੇ ਅਸਰ ਪੈ ਸਕਦਾ ਹੈ। ਜਿਸ ਕਾਰਨ ਦਿਲ ਦੀ ਧੜਕਣ ਅਨਿਯਮਿਤ ਹੋ ਸਕਦੀ ਹੈ।


4. ਕੈਫੀਨ ਜਾਂ Cold Drink:

ਬਹੁਤ ਜ਼ਿਆਦਾ ਐਨਰਜੀ ਡਰਿੰਕਸ, ਸੋਡਾ ਜਾਂ ਚਾਕਲੇਟ ਅਤੇ ਜ਼ਿਆਦਾ ਕੈਫੀਨ ਦਾ ਸੇਵਨ ਕਰਨ ਨਾਲ ਵੀ ਦਿਲ ਦੀ ਧੜਕਣ ਵੱਧ ਜਾਂਦੀ ਹੈ। ਇਸ ਦੇ ਪਿੱਛੇ ਵੀ ਕਾਰਨ ਹੈ, ਜਿਸ ਵਿਅਕਤੀ ਨੂੰ Stress ਤੇ Anxiety ਰਹਿੰਦੀ ਹੋਵੇ, ਉਸ ਵਿਅਕਤੀ ਨੂੰ ਡਾਕਟਰ ਵੀ ਸਲਾਹ ਦਿੰਦੇ ਹਨ ਕਿ ਉਹ ਜ਼ਿਆਦਾ ਕੈਫੀਨ ਦਾ ਸੇਵਨ ਨਾ ਕਰਨ।

5. ਬੁਖਾਰ ਜਾਂ ਬਿਮਾਰੀ:

ਜੇਕਰ ਵਿਅਕਤੀ ਨੂੰ ਬੁਖਾਰ ਹੋਵੇ ਜਾਂ ਫਿਰ ਉਹ ਕਿਸੇ ਹੋਰ ਕਾਰਨ ਵਜੋਂ ਬਿਮਾਰ ਹੋਵੇ ਤਾਂ ਵੀ Heart Palpitation ਹੋ ਜਾਂਦੀ ਹੈ।

6. ਦਿਲ ਦੀ ਬਿਮਾਰੀ:

ਕੁਝ ਲੋਕਾਂ ਨੂੰ ਜ਼ਿਆਦਾਤਰ ਬਜ਼ੁਰਗਾਂ ਨੂੰ ਦਿਲ ਦੀਆਂ ਬਿਮਾਰੀਆਂ ਹੁੰਦੀਆਂ ਹਨ, ਉਹਨਾਂ ਦੀ ਧੜਕਣ ਅਕਸਰ ਤੇਜ਼ ਹੋ ਜਾਂਦੀ ਹੈ।  

7. ਥਾਇਰਾਇਡ:

ਜ਼ਿਆਦਾਤਰ ਔਰਤਾਂ ਨੂੰ ਤੇ ਕੁਝ ਮਾਮਲਿਆਂ ਚ ਮਰਦਾਂ ਨੂੰ ਵੀ ਥਾਇਰਾਇਡ ਹੁੰਦਾ ਹੈ, ਜਿਸ ਕਾਰਨ ਉਹਨਾਂ ਦੀ ਦਿਲ ਦੀ ਧੜਕਣ ਵੀ ਕਈ ਵਾਰ ਤੇਜ਼ ਰਹਿੰਦੀ ਹੈ।

8. ਦਵਾਈਆਂ ਦੇ Side Effect:

ਦਿਲ ਦੀ ਧੜਕਣ ਉਸ ਸਮੇਂ ਵੀ ਵੱਧ ਜਾਂਦੀ ਹੈ, ਜਦ ਕੁਝ ਦਵਾਈਆਂ ਨੂੰ ਖਾਣ ਨਾਲ ਉਸ ਦਾ Side Effect ਹੋ ਜਾਵੇ।

 

ਤੁਹਾਨੂੰ ਇਸ ਸਮੇਂ ਕਰਨੀ ਚਾਹੀਦੀ ਹੈ ਚਿੰਤਾ?

- ਛਾਤੀ ਵਿੱਚ ਦਰਦ

- ਚੱਕਰ ਆਉਣਾ ਜਾਂ ਬੇਹੋਸ਼ੀ ਵਰਗਾ ਮਹਿਸੂਸ ਹੋਣਾ।


- ਸਾਹ ਲੈਣ ਵਿੱਚ ਮੁਸ਼ਕਲ ਹੋਣਾ।

- ਕੁਝ ਮਿੰਟਾਂ ਤੋਂ ਵੱਧ ਸਮੇਂ ਤੱਕ ਧੜਕਣ ਦਾ ਵਧਣਾ।

- ਆਰਾਮ ਕਰਨ 'ਤੇ ਵੀ ਬਹੁਤ ਤੇਜ਼ ਜਾਂ ਅਨਿਯਮਿਤ ਧੜਕਣ ਰਹਿਣਾ।

 

Heart Palpitations ਦਾ ਇਲਾਜ  


1. ਸ਼ਾਂਤ ਰਹੋ: ਜਦੋਂ ਤੁਹਾਨੂੰ ਦਿਲ ਦੀ ਧੜਕਣ ਜ਼ਿਆਦਾ ਤੇਜ਼ ਮਹਿਸੂਸ ਹੋਵੇ, ਉਸ ਸਮੇਂ ਤੁਹਾਨੂੰ ਆਪਣੇ ਦਿਮਾਗ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਲੰਮੇ-ਲੰਮੇ ਸਾਹ ਲੈਣੇ ਚਾਹੀਦੇ ਹਨ।

2. ਜ਼ਿਆਦਾ ਕੈਫੀਨ ਦਾ ਸੇਵਨ ਨਾ ਕਰੋ: ਕੈਫੀਨ ਵਾਲੇ ਪਦਾਰਥਾਂ ਨੂੰ ਜ਼ਿਆਦਾ ਨਹੀਂ ਪੀਣਾ ਚਾਹੀਦਾ ਹੈ। ਕਿਉਂਕਿ ਜ਼ਿਆਦਾ ਕੈਫੀਨ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਹੁੰਦੀ ਹੈ।

3. ਡਾਕਟਰੀ ਸਲਾਹ ਲਓ : ਜਦੋਂ ਜ਼ਿਆਦਾ ਹੀ ਧੜਕਣ ਦੀ ਸਮੱਸਿਆ ਹੋਣ ਲੱਗ ਜਾਵੇ ਤਾਂ ਤੁਹਾਨੂੰ ਤੁਰੰਤ ਡਾਕਟਰ ਨੂੰ ਜਾਂਚ ਕਰਵਾਉਣੀ ਚਾਹੀਦੀ ਹੈ।


4. ਕਸਰਤ – ਕਸਰਤ ਕਰਨ ਨਾਲ ਦਿਲ ਮਜ਼ਬੂਤ ਹੁੰਦਾ ਹੈ, ਜਦੋਂ ਕਸਰਤ ਕਰਦੇ ਹੋ ਤਾਂ ਦਿਲ ਤੰਦੁਰਸਤ ਰਹਿੰਦਾ ਹੈ।

5. ਯੋਗਾ – ਜਦੋਂ ਵੀ Heart Palpitations ਹੁੰਦੀਆਂ ਹੋਵੋ ਤਾਂ ਯੋਗਾ ਕਰੋ, ਹਰ ਦਿਨ ਸਵੇਰੇ ਤਾਜ਼ੀ ਹਵਾ ਚ ਯੋਗਾ ਕਰੋਗੇ ਤਾਂ ਇਹ ਸਮੱਸਿਆ ਜੜ ਤੋਂ ਹੀ ਖਤਮ ਹੋ ਜਾਵੇਗੀ।

 

 

/uploads/images/ads/adds.jpeg

Leave a Reply

Your email address will not be published. Required fields are marked *