Create your Account
ਕੈਂਸਰ ਦੌਰਾਨ Rocky ਨੇ Hina ਦਾ ਪਲ-ਪਲ ਦਿੱਤਾ ਸਾਥ, ਦੋਵੇਂ ਬੱਝੇ ਵਿਆਹ ਦੇ ਬੰਧਨ ਵਿੱਚ

ਚੰਡੀਗੜ੍ਹ : ਮਸ਼ਹੂਰ ਅਭਿਨੇਤਰੀ ਹਿਨਾ ਖਾਨ ਨੇ ਕਈ ਟੀਵੀ ਸੀਰੀਅਲ ਤੇ ਨਾਲ ਹੀ ਵੈੱਬ ਸੀਰੀਜ਼ ਵਿੱਚ ਕੰਮ ਕੀਤਾ ਹੈ। ਹਿਨਾ ਖਾਨ ਕੈਂਸਰ ਨਾਲ ਪੀੜਿਤ ਹੈ, ਉਹ ਕਾਫੀ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਹੀ ਹੈ। ਕਈ ਮੁਸ਼ਕਲਾਂ ਦੇ ਬਾਵਜੂਦ ਉਨ੍ਹਾਂ ਨੇ ਆਪਣਾ ਕੰਮ ਨਹੀਂ ਛੱਡਿਆ, ਉਹਨਾਂ ਨੇ ਆਪਣੀ Chemotherapy ਦੌਰਾਨ ਵੀ ਕੰਮ ਕੀਤਾ, ਅਦਾਕਾਰੀ ਕੀਤੀ ਅਤੇ ਨਾਲ ਹੀ ਮਾਡਲਿੰਗ ਵੀ ਕੀਤੀ। ਪ੍ਰਸ਼ੰਸਕ ਉਨ੍ਹਾਂ ਦੇ ਇਸ ਜ਼ਜਬੇ ਨੂੰ ਸਲਾਮ ਕਰ ਰਹੇ ਹਨ। ਇਹਨਾਂ ਸਾਰੀਆਂ ਮੁਸ਼ਕਲਾਂ ਦੇ ਵਿਚ ਉਨ੍ਹਾਂ ਆਪਣੇ ਪ੍ਰਸ਼ੰਸਕਾਂ ਨੂੰ ਬਹੁਤ ਵੱਡਾ ਤੋਹਫ਼ਾ ਦਿੱਤਾ ਹੈ।
ਉਹ ਬੀਤੇ ਦਿਨ 4 ਜੂਨ ਨੂੰ ਆਪਣੇ ਬੁਆਏਫ੍ਰੈਂਡ ਰੋਕੀ ਜੈਸਵਾਲ ਨਾਲ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਤੁਹਾਨੂੰ ਦੱਸ ਦੇਈਏ ਕਿ 13 ਸਾਲਾਂ ਦੇ ਬਾਅਦ ਹਿਨਾ ਤੇ ਰੌਕੀ ਵਿਆਹ ਦੇ ਬੰਧਨ ਵਿੱਚ ਬੱਝੇ ਹਨ। ਇੱਕ ਦਹਾਕੇ ਤੋਂ ਵੀ ਵੱਧ ਦਾ ਸਮਾਂ ਹੋ ਗਿਆ, ਉਹਨਾਂ ਨੇ ਆਪਣੇ ਪਿਆਰ ਦੀ ਮਿਸਾਲ ਲੋਕਾਂ ਨੂੰ ਦਿੱਤੀ ਹੈ। ਹਿਨਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਸਾਂਝੀਆਂ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਤੋਹਫ਼ਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਲਈ ਇਹ ਕਾਫੀ ਭਾਵੁਕ ਪਲ ਰਿਹਾ।

Yeh Rishta kya kehlata hai
ਹਿਨਾ ਖਾਨ ਨੇ Yeh Rishta kya kehlata hai ਨਾਟਕ ਵਿੱਚ 8 ਸਾਲ ਤੱਕ ਅਕਸ਼ਰਾ ਦੀ ਭੂਮਿਕਾ ਨਿਭਾਈ। ਦੋਵਾਂ ਦੀ ਮੁਲਾਕਾਤ ਇਸ ਨਾਟਕ ਵਿੱਚ ਹੋਈ ਸੀ। ਉਹਨਾਂ ਦੀ ਦੋਸਤੀ ਪਿਆਰ ‘ਚ ਬਦਲ ਗਈ। ਉਹਨਾਂ ਦਾ ਰਿਸ਼ਤਾ ਬਹੁਤ ਮਜ਼ਬੂਤ ਰਿਹਾ, ਉਹਨਾਂ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਨਹੀਂ ਛੁਪਾਇਆ। ਰੌਕੀ ਹਮੇਸ਼ਾ ਹਿਨਾ ਦੇ ਨਾਲ ਖੜ੍ਹਾ ਰਿਹਾ। ਹਿਨਾ ਤੇ ਬਹੁਤ ਵੱਡੀਆਂ-ਵੱਡੀਆਂ ਮੁਸ਼ਕਲਾਂ ਵੀ ਆਈਆਂ ਫਿਰ ਵੀ ਉਸ ਨੇ ਕਦੇ ਵੀਂ ਹਿਨਾ ਦਾ ਹੱਥ ਨਹੀਂ ਛੱਡਿਆ। ਜਦੋਂ ਹਿਨਾ ਖਾਨ ਦੇ ਪਿਤਾ ਦਾ ਦੇਹਾਂਤ ਹੋਇਆ ਤਾਂ ਉਸ ਤੋਂ ਬਾਅਦ ਰੌਕੀ ਹੀ ਹਮੇਸ਼ਾ ਉਸ ਦੇ ਨਾਲ ਰਿਹਾ।

Breast Cancer
ਹਿਨਾ ਖਾਨ ਨੂੰ ਪਿਛਲੇ ਸਾਲ ਪਤਾ ਲੱਗਾ ਕਿ ਉਸ ਨੂੰ Breast Cancer ਹੈ। ਉਹ ਸਮਾਂ ਹਿਨਾ ਖਾਨ ਲਈ ਬਹੁਤ ਹੀ ਚੁਣੌਤੀ ਭਰਿਆ ਰਿਹਾ। ਹਿਨਾ ਨੇ ਫਿਰ ਵੀ ਹਿੰਮਤ ਨਹੀਂ ਹਾਰੀ, ਉਸ ਨੇ ਕਿਹਾ ਜੋ ਹੋਵੇਗਾ ਸਭ ਚੰਗਾ ਹੀ ਹੋਵੇਗਾ, ਇਸ ਪਾਜ਼ੇਟਿਵ ਵਿਚਾਰ ਦੇ ਨਾਲ ਉਸ ਨੇ ਇਹ ਲੜਾਈ ਲੜੀ। ਇਸ ਦੌਰਾਨ ਰੌਕੀ ਉਸ ਨਾਲ ਹਰ ਪਲ ਮੌਜੂਦ ਰਿਹਾ, ਉਸ ਦਾ ਸਾਥ ਹਰ ਪਲ ਦਿੱਤਾ। Chemotherapy ਦੌਰਾਨ ਹਿਨਾ ਨੂੰ ਦਰਦ ‘ਚ ਵੇਖ ਰੌਕੀ ਅੰਦਰੋਂ ਟੁੱਟ ਰਿਹਾ ਸੀ, ਪਰ ਉਸ ਨੇ ਹਿਨਾ ਖਾਨ ਨੂੰ ਪੂਰੀ ਹਿੰਮਤ ਦਿੱਤੀ।
ਕਿਹਾ ਜਾਂਦਾ ਹੈ ‘ਜੋ ਔਖੇ ਸਮੇਂ ‘ਚ ਕੋਈ
ਆਪਣਾ ਸਭ ਕੁਝ ਭੁੱਲ ਕੇ ਸਿਰਫ਼ ਤੁਹਾਡਾ ਧਿਆਨ ਰੱਖੇ ਉਸ ਨੂੰ ਹੀ ਪਿਆਰ ਕਹਿੰਦੇ ਹਨ।‘ ਹਿਨਾ ਨੇ
ਆਪਣੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਸਾਂਝੀਆਂ ਕਰਕੇ ਦੱਸਿਆ ਕਿ ‘ਰੌਕੀ ਇਸ ਸਮੇਂ ਦੌਰਾਨ ਦਿਨ-ਰਾਤ
ਮੇਰੀ ਦੇਖਭਾਲ ਕਰਦਾ ਸੀ। ਰੌਕੀ ਮੇਰੇ ਪੈਰਾਂ ਦੀ ਮਾਲਿਸ਼ ਕਰਦਾ ਸੀ ਤੇ ਮੈਨੂੰ ਬਿਮਾਰੀ ਨਾਲ ਲੜ੍ਹਨ
ਲਈ ਤਾਕਤ ਦਿੰਦਾ ਰਿਹਾ।‘

ਹਿਨਾ ਤੇ ਰੌਕੀ ਦਾ ਵਿਆਹ
ਹਿਨਾ ਤੇ ਰੌਕੀ ਦੇ ਰਿਸ਼ਤੇ ਨੂੰ ਕੁੱਲ 13 ਸਾਲ
ਹੋ ਗਏ ਹਨ। 13 ਸਾਲ ਬਾਅਦ ਉਹਨਾਂ ਨੇ ਵਿਆਹ ਕਰਨ ਦਾ ਫੈਸਲਾ ਲਿਆ। ਹਿਨਾ ਤੇ ਰੌਕੀ ਨੇ ਵਿਆਹ ਗੁਪਤ
ਤਰੀਕੇ ਨਾਲ ਕੀਤਾ। ਉਹਨਾਂ ਦੇ ਵਿਆਹ ‘ਚ ਉਹਨਾਂ ਦੇ ਪਰਿਵਾਰਕ ਮੈਂਬਰ ਤੇ ਕੁਝ ਖ਼ਾਸ ਦੋਸਤ ਹੀ ਸ਼ਾਮਲ
ਰਹੇ।
ਹਿਨਾ ਖਾਨ ਨੇ ਜਦ ਸੋਸ਼ਲ ਮੀਡੀਆ 'ਤੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਉਦੋਂ
ਤੋਂ ਹੀ ਪ੍ਰਸ਼ੰਸਕਾਂ ਅਤੇ ਮਸ਼ਹੂਰ ਅਦਾਕਾਰਾਂ ਨੇ ਉਹਨਾਂ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ
ਦਿੱਤੀਆਂ। ਹਿਨਾ ਵਿਆਹ ਵਿੱਚ ਬਹੁਤ ਹੀ ਸਾਦੇ ਪਹਿਰਾਵੇ ‘ਚ ਨਜ਼ਰ ਆਈ। ਹਿਨਾ ਅਤੇ ਰੌਕੀ ਨੇ ਵਿਆਹ
ਰਜਿਸਟਰ ਕਰਵਾਇਆ ਹੈ।
Leave a Reply
Your email address will not be published. Required fields are marked *