/uploads/images/ads/adds.jpeg
Breaking News

ਹਿਨਾ ਖਾਨ ਤੋਂ ਬਾਅਦ ਦੀਪਿਕਾ ਨੂੰ ਹੋਇਆ ਕੈਂਸਰ

top-news
  • 03 Jun, 2025
/uploads/images/ads/adds.jpeg

ਚੰਡੀਗੜ੍ਹ : ਟੀਵੀ ਅਭਿਨੇਤਰੀ ਦੀਪਿਕਾ ਕੱਕੜ ਇਬਰਾਹਿਮ ਜੋ ਕਿ ਸੋਸ਼ਲ ਮੀਡੀਆ ਤੇ ਵੀ ਐਕਟਿਵ ਰਹਿੰਦੀ ਹੈ। ਦੀਪਿਕਾ ਆਪਣੇ Youtube ਚੈਨਲ ਦੇ ਜ਼ਰਿਏ ਪ੍ਰਸ਼ੰਸਕਾਂ ਨਾਲ ਵਲੌਗ ਦੌਰਾਨ ਜਾਣਕਾਰੀ ਸਾਂਝੀ ਕਰਦੀ ਰਹਿੰਦੀ ਹੈ।  ਦੀਪਿਕਾ ਕੱਕੜ ਦੀ ਕੁਝ ਦਿਨਾਂ ਤੋਂ ਸਿਹਤ ਖਰਾਬ ਰਹਿ ਰਹੀ ਸੀ, ਜਿਸ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ, ਜਿੱਥੇ ਉਸ ਦੀ ਜਾਂਚ ਹੋਈ ਤਾਂ ਪਤਾ ਲੱਗਾ ਕਿ ਉਸ ਦੇ ਲਿਵਰ tennis ball ਦੇ ਸਾਇਜ਼ ਜਿਨਾਂ tumour ਹੈ। ਜਿਸ ਕਾਰਨ ਉਸ ਦੀ ਸਰਜਰੀ ਹੋਵੇਗੀ। ਇਹ ਖਬਰ ਦੀਪਿਕਾ ਦੇ ਪਤੀ ਸ਼ੋਏਬ ਇਬਰਾਹਿਮ ਨੇ ਪ੍ਰਸ਼ੰਸਕਾਂ ਨਾਲ ਆਪਣੇ Youtube ਚੈਨਲ ਤੇ ਸਾਂਝੀ ਕੀਤੀ।


ਜਿਸ ਤੋਂ ਬਾਅਦ ਪ੍ਰਸ਼ੰਸਕ ਕਾਫੀ ਪਰੇਸ਼ਾਨ ਹਨ। ਸ਼ੋਏਬ ਨੇ ਹਫਤੇ ਪਹਿਲਾ ਕਿਹਾ ਸੀ ਕਿ ਦੀਪਿਕਾ ਨੂੰ ਬੁਖਾਰ ਆ ਰਹੇ ਹਨ, ਜਿਸ ਕਾਰਨ ਉਸ ਦੀ ਸਰਜਰੀ ਹਫਤੇ ਬਾਅਦ ਹੋਵੇਗੀ। ਅੱਜ ਉਸ ਨੇ ਇਹ ਜਾਣਕਾਰੀ ਸਾਂਝੀ ਕੀਤੀ ਕਿ ਦੀਪਿਕਾ ਦੀ ਸਰਜਰੀ ਅੱਜ ਹੋਣ ਜਾ ਰਹੀ ਹੈ। ਇਸ ਕਰਕੇ ਤੁਸੀਂ ਸਾਰੇ ਦੀਪਿਕਾ ਦੀ ਠੀਕ ਸਰਜਰੀ ਹੋ ਜਾਵੇ ਉਸ ਲਈ ਪ੍ਰਾਰਥਨਾ  ਕਰਨਾ।



ਸ਼ੋਏਬ ਇਬਰਾਹਿਮ ਨੇ ਇੰਸਟਾਗ੍ਰਾਮ ਲਿਖਿਆ ਕਿ  'ਦੀਪਿਕਾ ਦੀ ਸਰਜਰੀ ਸਵੇਰੇ ਹੋਣ ਜਾ ਰਹੀ ਹੈ। ਇਹ ਇੱਕ ਲੰਬੀ ਸਰਜਰੀ ਹੋਵੇਗੀ। ਉਸਨੂੰ ਤੁਹਾਡੀਆਂ ਸਾਰੀਆਂ ਦੀ ਪ੍ਰਾਰਥਨਾਵਾਂ ਦੀ ਸਭ ਤੋਂ ਵੱਧ ਲੋੜ ਹੈ। ਕਿਰਪਾ ਕਰਕੇ ਉਸਦੇ ਲਈ ਪ੍ਰਾਰਥਨਾ ਕਰੋ।' ਦੀਪਿਕਾ ਨੇ ਆਪਣੇ ਇੰਸਟਾਗ੍ਰਾਮ ਤੇ ਪੋਸਟ ਸਾਂਝੀ ਕਰਕੇ ਲਿਖਿਆ ਪਿਛਲੇ ਕੁਝ ਹਫ਼ਤੇ ਸਾਡੇ ਲਈ ਮੁਸ਼ਕਲ ਰਹੇ ਹਨ। ਪੇਟ ਦੇ ਉੱਪਰਲੇ ਹਿੱਸੇ ਵਿੱਚ ਤੇਜ਼ ਦਰਦ ਨਾਲ ਹਸਪਤਾਲ ਜਾਣਾ ਪਿਆ ਸੀ, ਉੱਥੇ ਡਾਕਟਰਾਂ ਨੇ ਕਿਹਾ ਕਿ ਲਿਵਰ ਵਿੱਚ ਟੈਨਿਸ ਬਾਲ ਦੇ ਆਕਾਰ ਦਾ ਟਿਊਮਰ ਹੈ। ਇਸ ਤੋਂ ਬਾਅਦ ਡਾਕਟਰਾਂ ਨੇ ਹੋਰ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਦੀਪਿਕਾ ਨੂੰ Second stage cancer ਹੈ। ਇਸ ਦਾ ਇਲਾਜ ਡਾਕਟਰ ਕਰ ਰਹੇ ਹਨ, ਅੱਜ ਦੀਪਿਕਾ ਦੀ ਸਰਜਰੀ ਹੋਣੀ ਹੈ।


ਇਸ ਤੇ ਪ੍ਰਸ਼ੰਸਕਾਂ ਦੇ ਕਾਫੀ ਸਾਰੇ ਕੁਮੇਂਟ ਆ ਰਹੇ ਹਨ, ਜਿਹਨਾਂ ਵਿੱਚ ਪ੍ਰਸ਼ੰਸਕ ਦੀਪਿਕਾ ਦੇ ਠੀਕ ਹੋਣ ਦੀ ਪ੍ਰਰਾਥਨਾ ਮੰਗ ਰਹੇ ਹਨ। ਕੁਝ ਕਹਿ ਰਹੇ ਹਨ ਕਿ ਦੀਪਿਕਾ ਬਹੁਤ ਹੀ ਤਾਕਤਵਰ ਹੈ, ਉਹ ਜਲਦ ਹੀ ਠੀਕ ਹੋ ਜਾਵੇਗੀ। 

/uploads/images/ads/adds.jpeg

Leave a Reply

Your email address will not be published. Required fields are marked *