/uploads/images/ads/adds.jpeg
Breaking News

ਇਸ ਮਸ਼ਹੂਰ ਅਦਾਕਾਰ ਦੇ ਘਰ ਹੋਈ ਚੋਰੀ

top-news
  • 01 Jun, 2025
/uploads/images/ads/adds.jpeg

ਚੰਡੀਗੜ੍ਹ : ਮਸ਼ਹੂਰ ਅਦਾਕਾਰ ਅਤੇ ਕਈ ਰਿਐਲਿਟੀ ਸ਼ੋਅ ਦੇ ਜੱਜ ਰਹਿ ਚੁੱਕੇ ਪ੍ਰਿੰਸ ਨਰੂਲਾ ਦੇ ਘਰ ਵੱਡੀ ਘਟਨਾ ਵਾਪਰੀ। ਦਰਅਸਲ, ਪ੍ਰਿੰਸ ਨਰੂਲਾ ਦੀ ਪਤਨੀ ਯੁਵਿਕਾ ਚੌਧਰੀ ਜੋ ਕਿ ਪੇਸ਼ੇ ਤੋਂ ਅਦਾਕਾਰ ਹੈ ਅਤੇ ਯੂਟਿਊਬਰ ਵੀ ਹੈ। ਉਹ ਆਪਣੇ ਯੂਟਿਊਬ ਤੇ ਆਪਣੀ ਨਿੱਜੀ ਜ਼ਿੰਦਗੀ ਤੇ ਬੱਚੇ ਬਾਰੇ ਸਭ ਕੁਝ ਸਾਂਝਾ ਕਰਦੀ ਰਹਿੰਦੀ ਹੈ। ਪ੍ਰਿੰਸ ਤੇ ਯੁਵਿਕਾ ਦੋਵੇਂ ਅਕਸਰ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਪਰ ਇਸ ਵਾਰ ਕੁਝ ਅਜਿਹਾ ਹੋਇਆ, ਜਿਸ ਨੂੰ ਸੁਣ ਕੇ ਦਰਸ਼ਕ ਵੀ ਹੈਰਾਨ ਰਹਿ  ਗਏ। ਯੁਵਿਕਾ ਤੇ ਪ੍ਰਿੰਸ ਨੇ ਵਲੌਗ ਸਾਂਝਾ ਕਰਦੇ ਹੋਏ ਕਿਹਾ ਕਿ ਸਾਡੇ ਘਰ ਦਿਨ-ਦਿਹਾੜੇ ਚੋਰੀ ਹੋ ਗਈ, ਸਾਨੂੰ ਦੱਸਦੇ ਹੋਏ ਵੀ ਸ਼ਰਮ ਆ ਰਹੀ ਹੈ ਕਿ ਜਿਸ ਨੇ ਚੋਰੀ ਕੀਤੀ ਉਹ ਸਾਡੀ ਘਰੇਲੂ ਨੌਕਰਾਣੀ ਹੀ ਸੀ।


ਯੁਵਿਕਾ ਚੌਧਰੀ ਨੇ ਵਿਆਹ ਤੋਂ ਬਾਅਦ ਤੇ ਬੱਚਾ ਹੋਣ ਤੋਂ ਬਾਅਦ ਅਦਾਕਾਰੀ ਤੋਂ ਥੋੜ੍ਹੀ ਦੂਰੀ ਬਣਾ ਲਈ ਹੈ। ਪਰ ਉਹ ਸੋਸ਼ਲ ਮੀਡੀਆ ਤੇ ਅਕਸਰ ਅਪਡੇਟ ਦਿੰਦੀ ਰਹਿੰਦੀ ਹੈ। ਯੂਟਿਊਬ 'ਤੇ ਪ੍ਰਸ਼ੰਸਕਾਂ ਨਾਲ ਜਾਣਕਾਰੀ ਸਾਂਝੀ ਕਰਦੀ ਰਹਿੰਦੀ ਹੈ। ਆਪਣੇ ਵਲੌਗ ਦੌਰਾਨ ਹੀ ਉਹਨਾਂ ਨੇ ਦੱਸਿਆ ਕਿ ਯੁਵਿਕਾ ਤੇ ਉਸਦਾ ਸਾਰਾ ਪਰਿਵਾਰ ਗੋਆ ਘੁੰਮਣ ਗਿਆ ਹੋਇਆ ਸੀ। ਇਸ ਦੌਰਾਨ ਹੀ ਪ੍ਰਿੰਸ ਸ਼ਹਿਰ ਤੋਂ ਬਾਹਰ ਕੰਮ ਲਈ ਗਿਆ ਹੋਇਆ ਸੀ ਅਤੇ ਪਿੱਛੇ ਤੋਂ ਸਾਡੀ ਘਰੇਲੂ ਨੌਕਰਾਣੀ ਨੇ ਘਰ ਵਿੱਚ ਚੋਰੀ ਕਰ ਲਈ। ਚੋਰੀ ਕਰਕੇ ਉਹ ਆਪਣਾ ਸਾਮਾਨ ਲੈ ਕੇ ਭੱਜ ਗਈ। ਇਸ ਨਾਲ ਉਹਨਾਂ ਦਾ ਭਾਰੀ ਨੁਕਸਾਨ ਹੋਇਆ। ਉਸ ਸਮੇਂ ਸਾਡੇ ਘਰ ਉਸ ਦੇ ਇਲਾਵਾ ਕੋਈ ਨਹੀਂ ਸੀ। ਜਦੋਂ ਸਾਨੂੰ ਇਸ ਬਾਬਤ ਪਤਾ ਲੱਗਾ, ਤਾਂ ਅਸੀਂ ਕੁਝ ਵੀ ਸਮਝ ਨਹੀਂ ਪਾ ਰਹੇ ਸੀ ਕਿ ਉਹ ਇਹ ਕਿਵੇਂ ਕਰ ਸਕਦੀ ਹੈ?

/uploads/images/ads/adds.jpeg

Leave a Reply

Your email address will not be published. Required fields are marked *